ਡਾਕਟਰਾਂ ਦੀ ਵੱਡੀ ਲਾਪਰਵਾਹੀ, ਆਪਰੇਸ਼ਨ ਦੌਰਾਨ ਢਿੱਡ ਵਿਚ ਛੱਡਿਆ ਰੂੰ ਦਾ ਬੰਡਲ, ਹੋਈ ਮੌਤ
ਹਸਤਪਾਲ 'ਚ ਆਏ ਦਿਨ ਡਾਕਟਰਾਂ ਦੀਆਂ ਗਲਤੀਆਂ ਦੇ ਕਾਰਨ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ
ਬੁਲਦਾਨਾ : ਹਸਤਪਾਲ 'ਚ ਆਏ ਦਿਨ ਡਾਕਟਰਾਂ ਦੀਆਂ ਗਲਤੀਆਂ ਦੇ ਕਾਰਨ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਹਨ। ਜਿਸ ਵਿੱਚ ਕਈ ਵਾਰ ਮਰੀਜ਼ ਆਪਣੀ ਜਾਨ ਵੀ ਗੁਆ ਦਿੰਦਾ ਹੈ। ਇੰਨਾ ਹੀ ਨਹੀਂ ਆਪਣੀ ਗਲਤੀ ਨਾ ਮੰਨ ਕੇ ਡਾਕਟਰ ਉਸ ਗੱਲ ਨੂੰ ਪੂਰੀ ਤਰ੍ਹਾਂ ਨਕਾਰ ਦਿੰਦੇ ਹਨ ਪਰ ਹਾਲ ਹੀ 'ਚ ਮਹਾਰਾਸ਼ਟਰ ਦੇ ਬੁਲਦਾਨਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਨਵਜਾਤ ਬੱਚੇ ਨੂੰ ਆਪਣੇ ਜਨਮ ਤੋਂ ਬਾਅਦ ਮਾਂ ਨੂੰ ਖੋਣਾ ਪਿਆ।
ਇਸ ਕੇਸ 'ਚ ਡਾਕਟਰਾਂ ਨੇ ਡਿਲੀਵਰੀ ਤੋਂ ਬਾਅਦ ਮਹਿਲਾ ਦੇ ਅੰਦਰ ਰੂੰਅ ਦਾ ਬੰਡਲ ( Great negligence of doctors, bundle of cotton left in the abdomen during the operation) ਛੱਡ ਦਿੱਤਾ, ਜਿਸ ਤੋਂ ਬਾਅਦ ਦਰਦ ਦੇ ਕਾਰਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਭਾਰਤ ’ਚ ਕੋਰੋਨਾ ਲਾਗ ਦੇ ਮਾਮਲੇ ਤਿੰਨ ਕਰੋੜ ਤੋਂ ਪਾਰ, 54,069 ਨਵੇਂ ਮਾਮਲੇ
ਮਹਾਰਾਸ਼ਟਰ ਦੇ ਬੁਲਦਾਨਾ ਜ਼ਿਲ੍ਹੇ ਦੀ ਪੂਜਾ ਪਖਰੇ ਨੂੰ 7 ਅਪ੍ਰੈਲ ਨੂੰ ਜਣੇਪੇ ਲਈ ਖਾਮਗਾਂਵ ਉਪ-ਜ਼ਿਲ੍ਹਾ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਧਾਰਣ ਡਿਲੀਵਰੀ ਨਾ ਹੋਣ ਕਾਰਨ, ਪੂਜਾ ਦਾ ਵੱਡਾ ਆਪ੍ਰੇਸ਼ਨ( bundle of cotton left in the abdomen during the operation) ਕੀਤਾ ਗਿਆ, ਜਿਥੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ।
ਡਿਲੀਵਰੀ ਦੇ 4 ਤੋਂ 5 ਦਿਨਾਂ ਬਾਅਦ ਅਚਾਨਕ ਪੂਜਾ ਦੇ ਪੇਟ ਵਿਚ ਤੇਜ਼ ਦਰਦ ਹੋਇਆ। ਉਸ ਨੂੰ 11 ਅਪਰੈਲ ਨੂੰ ਅਕੋਲਾ ਦੇ ਸਰਕਾਰੀ ਹਸਪਤਾਲ ਰੈਫ਼ਰ ਕੀਤਾ ਗਿਆ । ਚੰਗੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਉਸਨੂੰ 19 ਅਪ੍ਰੈਲ ਨੂੰ ਘਰ ਲਿਆਂਦਾ ਗਿਆ ਪਰ 10 ਜੂਨ ਨੂੰ ਦੁਬਾਰਾ ਦਰਦ ਹੋਇਆ।
ਪਰਿਵਾਰ ਉਸ ਨੂੰ ਖਾਮਗਾਂਵ ਦੇ ਡਾਕਟਰ ਅਰਵਿੰਦ ਪਾਟਿਲ ਦੇ ਹਸਪਤਾਲ ਲੈ ਗਿਆ। ਉਥੇ ਉਸ ਨੂੰ ਸੋਨੋਗ੍ਰਾਫੀ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਉਸਦੇ ਪੇਟ ਵਿਚ ਕੁਝ ਹੈ। ਪੂਜਾ ਦੇ ਪਤੀ ਨੇ ਉਸ ਨੂੰ ਇਲਾਜ ਲਈ ਉਸਦੇ ਪੇਕੇ ਘਰ ਭੇਜ ਦਿੱਤਾ। ਜਿਥੇ ਪਰਿਲਾਰਕ ਮੈਂਬਰ ਡਾਕਟਰ ਕੋਲ ਲੈ ਗਏ। ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕੀਤਾ ਅਤੇ ਉਸ ਦੇ ਪੇਟ ਵਿਚੋਂ ਰੂੰਅ ਦਾ ਬੰਡਲ ਬਾਹਰ ਕੱਢਿਆ। ਇਲਾਜ ਦੇ ਦੌਰਾਨ ਪੂਜਾ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਜਨਮਦਿਨ 'ਤੇ ਵਿਸ਼ੇਸ਼: ਮਹਾਨ ਸਿੱਖ ਨੇਤਾ ਤੇ ਪੰਥ ਰਤਨ ਮਾਸਟਰ ਤਾਰਾ ਸਿੰਘ