ਟਵਿਟਰ ਇੰਡੀਆ ਦੇ MD  ਨੂੰ ਵੱਡੀ ਰਾਹਤ, ਹਾਈ ਕੋਰਟ ਨੇ ਫਿਲਹਾਲ ਗ੍ਰਿਫ਼ਤਾਰੀ ’ਤੇ ਲਾਈ ਰੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਾਜ਼ੀਆਬਾਦ ਵਿਚ ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਮਾਮਲੇ ਵਿਚ ਯੂਪੀ ਪੁਲਿਸ ਵੱਲੋਂ ਟਵਿਟਰ ਇੰਡੀਆ ਦੇ ਐਮਡੀ ਮਨੀਸ਼ ਮਾਹੇਸ਼ਵਰੀ ਨੂੰ ਤਲਬ ਕੀਤਾ ਗਿਆ ਸੀ।

Karnataka High Court`s relief for Twitter India MD

ਨਵੀਂ ਦਿੱਲੀ: ਗਾਜ਼ੀਆਬਾਦ (Ghaziabad assault Case) ਵਿਚ ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਮਾਮਲੇ ਵਿਚ ਯੂਪੀ ਪੁਲਿਸ (UP Police) ਵੱਲੋਂ ਟਵਿਟਰ ਇੰਡੀਆ ਦੇ ਐਮਡੀ ਮਨੀਸ਼ ਮਾਹੇਸ਼ਵਰੀ (MD Manish Maheshwari) ਨੂੰ ਤਲਬ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਹੀ ਕਰਨਾਟਕ ਹਾਈ ਕੋਰਟ ਨੇ ਮਨੀਸ਼ ਮਾਹੇਸ਼ਵਰੀ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਐਮਡੀ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦਾ ਸਖ਼ਤ ਕਦਮ ਨਾ ਚੁੱਕਿਆ ਜਾਵੇ।

ਹੋਰ ਪੜ੍ਹੋ: ਮੁੱਖ ਮੰਤਰੀ ਵੱਲੋਂ ਭਗਤ ਕਬੀਰ ਚੇਅਰ ਦੀ ਸਥਾਪਨਾ ਕਰਨ ਅਤੇ ਭਗਤ ਕਬੀਰ ਭਵਨ ਲਈ 10 ਕਰੋੜ ਰੁਪਏ ਦਾ ਐਲਾਨ

ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (Ghaziabad Case) ਵਿਚ ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਵਿਟਰ ਇੰਡੀਆ ਦੇ ਐਮਡੀ ਨੂੰ ਗਾਜ਼ੀਆਬਾਦ ਦੇ ਲੋਨੀ ਬਾਰਡਰ ਥਾਣੇ ਵਿਚ ਬੁਲਾਇਆ ਗਿਆ ਸੀ। ਇਸ ਤੋਂ ਪਹਿਲਾਂ ਹੀ ਉਹਨਾਂ ਨੇ ਕਰਨਾਟਕ ਹਾਈ ਕੋਰਟ (Karnataka High Court) ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਪੇਸ਼ ਕੀਤੀ। ਕੋਰਟ ਨੇ ਇਸ ਅਰਜ਼ੀ ’ਤੇ ਉਹਨਾਂ ਨੂੰ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਧਾਰਾ 41ਏ ਸੀਆਰਪੀਸੀ ਤਹਿਤ ਗਾਜ਼ੀਆਬਾਦ ਪੁਲਿਸ (Ghaziabad Police) ਵੱਲੋਂ ਜਾਰੀ ਨੋਟਿਸ ਖਿਲਾਫ਼ ਟਵਿਟਰ ਦੇ ਐਮਡੀ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ।

ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ

ਹਾਈ ਕੋਰਟ ਨੇ ਕਿਹਾ ਕਿ ਵੀਡੀਓ ਕਾਨਫਰੰਸ ਜ਼ਰੀਏ ਬਿਆਨ ਦਰਜ ਕੀਤਾ ਜਾ ਸਕਦਾ ਹੈ। ਮਨੀਸ਼ ਮਾਹੇਸ਼ਵਰੀ ਨੇ ਕੋਰਟ ਨੂੰ ਕਿਹਾ ਕਿ, ‘ਮੈਂ ਕੰਪਨੀ ਡਾਇਰੈਕਟਰ ਨਹੀਂ ਹਾਂ, ਨਾ ਹੀ ਫੈਸਲੇ ਲੈਂਦਾ ਹਾਂ। ਮੈਂ ਕੰਪਨੀ ਦਾ ਸੇਲਜ਼ ਤੇ ਮਾਰਕੀਟਿੰਗ ਹੈੱਡ ਹਾਂ। ਕੋਰਟ ਕਹੇਗਾ ਤਾਂ ਮੈਂ ਨਿੱਜੀ ਤੌਰ ’ਤੇ ਵੀ ਪੇਸ਼ ਹੋ ਜਾਵਾਂਗ ਪਰ ਮੈਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ। ਮੈਨੂੰ ਡਰ ਹੈ ਕਿ ਯੂਪੀ ਪੁਲਿਸ ਮੈਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਕਿਉਂਕਿ ਉਹਨਾਂ ਨੇ ਦੋ ਦਿਨ ਵਿਚ ਮੈਨੂੰ ਗਵਾਹ ਤੋਂ ਆਰੋਪੀ ਬਣਾ ਦਿੱਤਾ’।

ਹੋਰ ਪੜ੍ਹੋ: 12th Result: ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ, 31 ਜੁਲਾਈ ਤੱਕ ਐਲਾਨੇ ਜਾਣ 12ਵੀਂ ਦੇ ਨਤੀਜੇ

ਦੱਸ ਦਈਏ ਕਿ ਪੁਲਿਸ ਨੇ ਟਵਿਟਰ ਇੰਡੀਆ ਦੇ ਐਮਡੀ (Twitter India MD Manish Maheshwari) ਨੂੰ ਭੇਜੇ ਗਏ ਨੋਟਿਸ ਵਿਚ ਕਿਹਾ ਸੀ ਕਿ ਪੁਲਿਸ ਕੋਲ ਹਾਜ਼ਰ ਨਾ ਹੋਣਾ ਜਾਂਚ ਵਿਚ ਸਹਿਯੋਗ ਨਾ ਕਰਨਾ ਮੰਨਿਆ ਜਾਵੇਗਾ ਤੇ ਇਸ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਪੁਲਿਸ ਦੇ ਪਿਛਲੇ ਨੋਟਿਸ ਦਾ ਜਵਾਬ ਦਿੰਦੇ ਹੋਏ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਸੀ ਕਿ ਵਿਵਾਦ ਨਾਲ ਉਹਨਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਅਜਿਹੇ ਮੁੱਦਿਆਂ ਨੂੰ ਡੀਲ ਨਹੀਂ ਕਰਦੇ।

ਹੋਰ ਪੜ੍ਹੋ: ਭਗਤ ਕਬੀਰ ਜੀ ਦੇ ਜਨਮ ਦਿਹਾੜੇ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ

ਜ਼ਿਕਰਯੋਗ ਹੈ ਕਿ ਗਾਜ਼ੀਆਬਾਦ ਪੁਲਿਸ (Ghaziabad assault Case) ਨੇ ਲੋਨੀ ਇਲਾਕੇ 'ਚ ਅਬਦੁਲ ਸਮਦ ਨਾਮ ਦੇ ਇਕ ਬਜ਼ੁਰਗ ਨਾਲ ਹੋਈ ਕੁੱਟਮਾਰ ਦੀ ਵੀਡੀਓ ਵਾਈਰਲ ਹੋਣ ਤੋਂ ਬਾਅਦ ਟਵਿੱਟਰ ਸਮੇਤ 9 ਖ਼ਿਲਾਫ FIR ਦਰਜ ਕੀਤੀ ਗਈ ਸੀ। ਇਹਨਾਂ ਸਾਰਿਆਂ 'ਤੇ ਇਸ ਘਟਨਾ ਨੂੰ ਗਲਤ ਤਰੀਕੇ ਨਾਲ ਫਿਰਕੂ ਰੰਗ ਦੇਣ ਲਈ ਇਹ ਕਾਰਵਾਈ ਕੀਤੀ ਗਈ। ਪੁਲਿਸ ਮੁਤਾਬਕ ਇਸ ਮਾਮਲੇ ਦੀ ਸੱਚਾਈ ਕੁਝ ਹੋਰ ਹੈ।

ਹੋਰ ਪੜ੍ਹੋ: ਹਰਦੀਪ ਪੁਰੀ ਨੇ ਸ਼ੇਅਰ ਕੀਤੀਆਂ Central Vista ਦੀਆਂ ਤਸਵੀਰਾਂ, ਕਿਹਾ ਹੁਣ Ice cream ਖ਼ਾਣ ਦਾ ਮਜ਼ਾ ਜ਼ਿਆਦਾ ਆਵੇਗਾ

FIR ਵਿਚ ਲਿਖਿਆ ਗਿਆ ਹੈ ਕਿ ਗਾਜ਼ੀਆਬਾਦ ਪੁਲਿਸ ਵੱਲੋਂ ਮਾਮਲੇ 'ਚ ਸਪੱਸ਼ਟੀਕਰਨ ਜਾਰੀ ਕਰਨ ਤੋਂ ਬਾਅਦ ਵੀ ਦੋਸ਼ੀਆਂ ਵੱਲੋਂ ਆਪਣੇ ਟਵੀਟ ਨਹੀਂ ਹਟਾਏ ਗਏ ਅਤੇ ਇਸ ਕਾਰਨ ਧਾਰਮਿਕ ਤਣਾਅ ਵਧਦਾ ਗਿਆ। ਇਸ ਤੋਂ ਇਲਾਵਾ ਟਵਿੱਟਰ ਇੰਡੀਆ ਅਤੇ ਟਵਿਟਰ ਕਮਿਊਨੀਕੇਸ਼ਨ ਵਲੋਂ ਵੀ ਉਹਨਾਂ ਟਵੀਟਸ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁਕੇ ਗਏ।