ਤੇਲ ਕੰਪਨੀਆਂ ਨੇ ਫਿਰ ਦਿੱਤਾ ਝਟਕਾ,ਅੱਜ ਤੋਂ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਹੀਂ ਮਿਲ ਰਹੀ ਆਮ ਆਦਮੀ ਨੂੰ ਰਾਹਤ

Petrol Diesel

ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਵੱਲੋਂ ਅੱਜ ਫਿਰ ਪੈਟਰੋਲ ਅਤੇ ਡੀਜ਼ਲ ( Petrol, Diesel Prices) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਅੱਜ ਡੀਜ਼ਲ ( Diesel Prices) ਦੀ ਕੀਮਤ ਵਿੱਚ ਵੱਧ ਤੋਂ ਵੱਧ 7 ਪੈਸੇ ਦਾ ਵਾਧਾ ਹੋਇਆ ਹੈ, ਜਦੋਂ ਕਿ ਪੈਟਰੋਲ ( Petrol Prices)  ਦੀ ਕੀਮਤ ਵਿੱਚ ਵੀ 26 ਪੈਸੇ ਦਾ ਵਾਧਾ ਹੋਇਆ ਹੈ।

ਅੱਜ ਦਿੱਲੀ ਵਿੱਚ ਪੈਟਰੋਲ ( Petrol Prices) ਦੀ ਕੀਮਤ 97.76 ਰੁਪਏ ਹੈ ਜਦੋਂ ਕਿ ਡੀਜ਼ਲ ( Diesel Prices) ਦੀ ਕੀਮਤ 88.30 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ ( Petrol Prices) ਦੀ ਕੀਮਤ 103.89 ਰੁਪਏ ਹੈ ਅਤੇ ਡੀਜ਼ਲ ( Diesel Prices) ਦੀ ਕੀਮਤ 95.79 ਰੁਪਏ ਪ੍ਰਤੀ ਲੀਟਰ ਹੈ। ਇਕ ਮਹੀਨੇ ਵਿਚ 30 ਵੀਂ ਵਾਰ ਵਾਹਨਾਂ ਦੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਦੇਸ਼ ਭਰ ਵਿਚ ਪੈਟਰੋਲ ਅਤੇ ਡੀਜ਼ਲ ( Petrol, Diesel Prices) ਦੀਆਂ ਕੀਮਤਾਂ ਨਵੀਂਆਂ ਉੱਚਾਈਆਂ ਤੇ ਪਹੁੰਚ ਗਈਆਂ।

ਅੱਜ  ਚੰਡੀਗੜ੍ਹ ਵਿੱਚ ਪੈਟਰੋਲ ( Petrol Prices) ਦੀ ਕੀਮਤ  93.77 ਰੁਪਏ ਹੈ ਜਦੋਂ ਕਿ ਡੀਜ਼ਲ (  Diesel Prices)ਦੀ ਕੀਮਤ 87.87 ਰੁਪਏ ਪ੍ਰਤੀ ਲੀਟਰ ਹੈ।  ਮੁਹਾਲੀ 'ਚ ਪੈਟਰੋਲ ਦੀ ਕੀਮਤ  99.64 ਰੁਪਏ ਹੈ ਅਤੇ ਡੀਜ਼ਲ ( Diesel Prices) ਦੀ ਕੀਮਤ  91.19  ਰੁਪਏ ਪ੍ਰਤੀ ਲੀਟਰ ਹੈ।  ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਂਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੀਆਂ ਹਨ। 

 ਤੁਸੀਂ ਆਪਣੇ ਫੋਨ ਤੋਂ ਪੈਟਰੋਲ (Petrol)  ਅਤੇ ਡੀਜ਼ਲ ( Diesel Prices) ਦੀਆਂ ਕੀਮਤਾਂ ਨੂੰ ਇੱਕ ਐਸਐਮਐਸ ਦੁਆਰਾ ਹਰ ਰੋਜ਼ ਜਾਣ ਸਕਦੇ ਹੋ। ਇਸਦੇ ਲਈ ਤੁਸੀਂ ਇੰਡੀਅਨ ਆਇਲ ਐਸਐਮਐਸ ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 ਤੇ ਐਸ ਐਮ ਐਸ ਭੇਜ ਸਕਦੇ ਹੋ।

ਤੁਹਾਡਾ ਸੁਨੇਹਾ ਕੁਝ ਇਸ ਤਰਾਂ ਦਾ ਹੋਵੇਗਾ - ਆਰਐਸਪੀ ਪੈਟਰੋਲ ਪੰਪ ਡੀਲਰ ਕੋਡ ਤੁਸੀਂ ਸਾਈਟ ਤੇ ਜਾ ਕੇ ਆਪਣੇ ਖੇਤਰ ਦੇ ਆਰਐਸਪੀ ਕੋਡ ਦੀ ਜਾਂਚ ਕਰ ਸਕਦੇ ਹੋ। ਇਹ ਸੁਨੇਹਾ ਭੇਜਣ ਤੋਂ ਬਾਅਦ, ਤੁਹਾਡੇ ਫੋਨ ਵਿੱਚ ਤੇਲ ਦੀ ਨਵੀਂ ਕੀਮਤ ਬਾਰੇ ਜਾਣਕਾਰੀ ਆ ਜਾਵੇਗੀ। 

ਇਹ ਵੀ ਪੜ੍ਹੋ: ਜਨਮਦਿਨ 'ਤੇ ਵਿਸ਼ੇਸ਼: ਮਹਾਨ ਸਿੱਖ ਨੇਤਾ ਤੇ ਪੰਥ ਰਤਨ ਮਾਸਟਰ ਤਾਰਾ ਸਿੰਘ