ਮਰਦੇ ਵਿਅਕਤੀ ਨੂੰ ਜਿਊਂਦਾ ਕਰ ਗਿਆ ਪੁਲਿਸ ਕਾਂਸਟੇਬਲ, ਹੋ ਰਹੀ ਹੈ ਵਾਹ-ਵਾਹ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਸਟੇਬਲ ਦੇ ਪੰਪ ਦੇਣ ਤੋਂ 1 ਮਿੰਟ ਬਾਅਦ ਨੌਜਵਾਨ ਨੂੰ ਹੋਸ਼ ਆਇਆ ਤੇ ਉਸ ਨੂੰ ਪਾਣੀ ਪਿਆਇਆ ਗਿਆ।

Telangana: Cop saves accident victim with CPR

ਤੇਲੰਗਨਾ - 23 ਜੂਨ ਦੁਪਹਿਰ 2 ਵਜੇ ਤੋਂ ਪਹਿਲਾਂ ਤੇਲੰਗਨਾ ਪੁਲਿਸ ਦੇ ਇਕ ਕਾਂਸਟੇਬਲ ਨੇ ਮੁਹੰਮਦ ਅਬਦੁਲ ਖਲੀਲ ਨੇ ਇਕ ਵਿਅਕਤੀ ਨੂੰ ਸੀਪੀਆਰ ਦਿੰਦੇ ਹੋਏ ਉਸ ਦੀ ਜਾਨ ਬਚਾਈ। ਕਾਂਸਟੇਬਲ ਵੱਲੋਂ ਨੌਜਵਾਨ ਦੀ ਜਾਨ ਬਚਾਉਣ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦਰਅਸਲ ਇਕ ਨੌਜਵਾਨ ਜ਼ਮੀਨ 'ਤੇ ਬੇਹੋਸ਼ ਪਿਆ ਤੇ ਕਾਂਸਟੇਬਲ ਖਲੀਲ ਨੇ ਆਪਣੇ ਦੋਨੋਂ ਹੱਥਾਂ ਨਾਲ ਉਸ ਦੇ ਦਿਲ ਨੂੰ ਨਿਰੰਤਰ ਪੰਪ ਕਰਦੇ ਹੋਏ ਉਸ ਦੀ ਜਾਨ ਬਚਾਈ।

ਕਾਂਸਟੇਬਲ ਦੇ ਪੰਪ ਦੇਣ ਤੋਂ 1 ਮਿੰਟ ਬਾਅਦ ਨੌਜਵਾਨ ਨੂੰ ਹੋਸ਼ ਆਇਆ ਤੇ ਉਸ ਨੂੰ ਪਾਣੀ ਪਿਆਇਆ ਗਿਆ। ਇਹ ਘਟਨਾ ਤੇਲੰਗਨਾ ਦੇ ਕਰੀਮਨਗਰ ਹਾਊਂਸਿੰਗ ਬੋਰਡ ਕਲੋਨੀ ਵਿਚ ਮੰਗਲਵਾਰ 10.30 ਵਜੇ ਦੀ ਹੈ। ਕਾਂਸਟੇਬਲ ਹਾਊਂਸਿੰਗ ਬੋਰਡ ਵਿਚ ਡਿਊਟੀ ਕਰ ਰਿਹਾ ਸੀ। ਉੱਥੇ ਹੀ ਇਕ ਵਿਅਕਤੀ ਮੋਟਰਸਾਈਕਲ 'ਤੇ ਜਾ ਰਿਹਾ ਸੀ ਤੇ ਇਕ ਹੋਰ ਵਿਅਕਤੀ ਸੜਕ ਪਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : Antivirus ਕੰਪਨੀ ਮੈਕੇਫੀ ਦੇ ਫਾਊਂਡਰ ਨੇ ਜੇਲ੍ਹ 'ਚ ਲਗਾਈ ਫਾਂਸੀ, ਟੈਕਸ ਚੋਰੀ ਦੇ ਲੱਗੇ ਸਨ ਦੋਸ਼ 

ਦੋਨਾਂ ਨੇ ਇਕ ਦੂਜੇ ਨੂੰ ਨਹੀਂ ਦੇਖਿਆ ਅਤੇ ਮੋਟਰਸਾਈਕਲ ਸਵਾਰ ਦੂਜੇ ਵਿਅਕਤੀ ਨੂੰ ਟੱਕਰ ਮਾਰ ਗਿਆ ਤੇ ਉਹ ਉੱਤੇ ਹੀ ਸੜਕ 'ਤੇ ਬੇਹੋਸ਼ ਹੋ ਗਿਆ। ਇਹ ਸਭ ਕਾਂਸਟੇਬਲ ਖਲੀਲ ਦੇਖ ਰਿਹਾ ਸੀ। ਖਲੀਲ ਭੱਜ ਕੇ ਵਿਅਕਤੀ ਕੋਲ ਗਿਆ, ਉਹ ਵਿਅਕਤੀ ਹਿੱਲ ਵੀ ਨਹੀਂ ਰਿਹਾ ਸੀ ਅਤੇ ਇਹ ਦੇਖ ਕੇ ਪਹਿਲਾਂ ਤਾਂ ਖਲੀਲ ਡਰ ਗਿਆ।

ਖਲੀਲ ਦਾ ਕਹਿਣਾ ਹੈ ਕਿ ਉਸ ਸਥਿਤੀ ਵਿਚ ਉਸ ਨੂੰ ਆਪਣੀ ਟ੍ਰੇਨਿੰਗ ਯਾਦ ਆਈ ਅਤੇ ਮੈਂ ਉਸ ਦੇ ਦਿਲ ਨੂੰ ਪੰਪ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਸਾਹ ਲੈਣਾ ਸ਼ੁਰੂ ਕਰ ਦਿੱਤਾ ਤਾਂ ਉਸ ਨੂੰ ਬਿਟਾਇਆ ਗਿਆ ਅਤੇ ਪਾਣੀ ਪਿਲਾਇਆ ਗਿਆ। ਫਲੀਲ ਨੇ ਇਕ ਮਰਦੇ ਵਿਅਕਤੀ ਦੀ ਜਾਨ ਬਚਾਈ ਹੈ। ਉਸ ਦੀਆਂ ਹਰ ਪਾਸੇ ਤਾਰੀਆਂ ਹੋ ਰਹੀਆਂ ਹਨ। ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ।