ਸਾਬਕਾ ਮਿਸ ਬ੍ਰਾਜ਼ੀਲ ਗਲੀਸੀ ਕੋਰੀਆ ਦੀ ਬ੍ਰੇਨ ਹੈਮਰੇਜ ਨਾਲ ਹੋਈ ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਡਲ ਟੌਨਸਿਲ ਤੋਂ ਵੀ ਪੀੜਤ ਸੀ।

Former Miss Brazil Gleycy Correia Dies

 

ਸਾਓਪੋਲੋ - ਸਾਬਕਾ ਮਿਸ ਬ੍ਰਾਜ਼ੀਲ ਗਲੀਸੀ ਕੋਰੀਆ ਦਾ ਬ੍ਰੇਨ ਹੈਮਰੇਜ ਅਤੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਮਾਡਲ ਟੌਨਸਿਲ ਤੋਂ ਵੀ ਪੀੜਤ ਸੀ। ਕਈ ਲੋਕ ਸੋਸ਼ਲ ਮੀਡੀਆ 'ਤੇ ਗਲੀਸੀ ਨੂੰ ਸ਼ਰਧਾਂਜਲੀ ਦੇ ਰਹੇ ਹਨ। ਗਲੀਸੀ ਦੇ ਸਰੀਰ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਗਲੀਸੀ ਲੰਬੇ ਸਮੇਂ ਤੋਂ ਟੌਨਸਿਲ ਦੀ ਸਮੱਸਿਆ ਤੋਂ ਪੀੜਤ ਸੀ। ਇਸ ਤੋਂ ਛੁਟਕਾਰਾ ਪਾਉਣ ਲਈ ਉਸ ਦਾ ਅਪ੍ਰੈਲ ਵਿਚ ਅਪਰੇਸ਼ਨ ਹੋਇਆ ਸੀ ਪਰ ਆਪ੍ਰੇਸ਼ਨ ਦੌਰਾਨ ਕੁਝ ਮੁਸੀਬਤ ਆਉਣ ਆਉਣ ਕਾਰਨ ਕੁਝ ਦਿਨਾਂ ਬਾਅਦ ਉਸ ਦਾ ਬਹੁਤ ਜ਼ਿਆਦਾ ਖੂਨ ਵਹਿ ਗਿਆ ਅਤੇ 4 ਅਪ੍ਰੈਲ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ ਸੀ।  ਇਸ ਤੋਂ ਬਾਅਦ ਉਹ ਕੋਮਾ ਵਿਚ ਚਲੀ ਗਈ। ਦੋ ਮਹੀਨੇ ਤੋਂ ਵੱਧ ਸਮੇਂ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਸੋਮਵਾਰ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਗਲੀ ਦੇ ਰਿਸ਼ਤੇਦਾਰਾਂ ਨੇ ਡਾਕਟਰਾਂ 'ਤੇ ਇਲਾਜ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ।