ਨੀਤੀ ਆਯੋਗ ਦੇ ਨਵੇਂ ਸੀ.ਈ.ਓ. ਹੋਣਗੇ ਪਰਮੇਸ਼ਵਰਨ ਅਈਅਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਰਸੋਨਲ ਮੰਤਰਾਲੇ ਦੇ ਹੁਕਮਾਂ 'ਚ ਕਿਹਾ ਗਿਆ ਹੈ ਕਿ ਅਈਅਰ ਦੀ ਨਿਯੁਕਤੀ ਉਹਨਾਂ ਨਿਯਮਾਂ ਅਤੇ ਸ਼ਰਤਾਂ 'ਤੇ ਕੀਤੀ ਗਈ ਹੈ ਜੋ ਕਾਂਤ 'ਤੇ ਲਾਗੂ ਸਨ।

Parameswaran Iyer to take over as Niti Aayog CEO


ਨਵੀਂ ਦਿੱਲੀ: ਪੀਣ ਵਾਲਾ ਪਾਣੀ ਤੇ ਸੱਵਛਤਾ ਵਿਭਾਗ ਦੇ ਸਾਬਕਾ ਸਕੱਤਰ ਪਰਮੇਸ਼ਵਰਨ ਅਈਅਰ ਨੂੰ ਨੀਤੀ ਆਯੋਗ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੇ ਪਿਛਲੇ ਸਾਲ ਜੁਲਾਈ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

Parameswaran Iyer to take over as Niti Aayog CEO

ਅਈਅਰ ਉੱਤਰ ਪ੍ਰਦੇਸ਼ ਕੇਡਰ ਦੇ 1981 ਬੈਚ ਦੇ ਆਈਏਐਸ ਅਧਿਕਾਰੀ ਅਤੇ ਇਕ ਜਾਣੇ-ਪਛਾਣੇ ਸੈਨੀਟੇਸ਼ਨ ਮਾਹਿਰ ਹਨ। ਸਰਕਾਰੀ ਹੁਕਮ ਅਨੁਸਾਰ ਪਰਮੇਸ਼ਵਰਨ ਅਈਅਰ 30 ਜੂਨ ਨੂੰ ਅਮਿਤਾਭ ਕਾਂਤ ਦੀ ਸੇਵਾਮੁਕਤੀ ਤੋਂ ਬਾਅਦ ਦੋ ਸਾਲ ਜਾਂ ਅਗਲੇ ਹੁਕਮਾਂ ਤੱਕ ਜੋ ਵੀ ਪਹਿਲਾਂ ਹੋਵੇ ਲਾਗੂ ਰਹੇਗਾ ਲਈ ਕਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਹਿਣਗੇ।


Parameswaran Iyer to take over as Niti Aayog CEO

ਪਰਸੋਨਲ ਮੰਤਰਾਲੇ ਦੇ ਹੁਕਮਾਂ 'ਚ ਕਿਹਾ ਗਿਆ ਹੈ ਕਿ ਅਈਅਰ ਦੀ ਨਿਯੁਕਤੀ ਉਹਨਾਂ ਨਿਯਮਾਂ ਅਤੇ ਸ਼ਰਤਾਂ 'ਤੇ ਕੀਤੀ ਗਈ ਹੈ ਜੋ ਕਾਂਤ 'ਤੇ ਲਾਗੂ ਸਨ। ਅਈਅਰ ਨੇ 2009 ਵਿਚ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਸਵੈ-ਇੱਛਤ ਸੇਵਾਮੁਕਤੀ ਲੈ ਲਈ ਸੀ। ਉਸ ਨੇ ਸੰਯੁਕਤ ਰਾਸ਼ਟਰ ਵਿਚ ਸੀਨੀਅਰ ਪੇਂਡੂ ਜਲ ਸੈਨੀਟੇਸ਼ਨ ਸਪੈਸ਼ਲਿਸਟ ਵਜੋਂ ਵੀ ਕੰਮ ਕੀਤਾ ਹੈ।