ਭਾਰਤੀ ਵਿਦਿਆਰਥੀਆਂ ਨੂੰ ਕੈਨੇਡੀਅਨ ਵੀਜ਼ਾ ਤੋਂ ਪਹਿਲਾਂ ਲਾਜ਼ਮੀ ਸ਼ਰਤ ’ਤੇ ਕਰਨੇ ਹੋਣਗੇ ਹਸਤਾਖ਼ਰ : ਇੰਡੋ-ਕੈਨੇਡੀਅਨ ਚੈਂਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੈਨੇਡੀਅਨ ਕਾਨੂੰਨਾਂ ਦੀ ਜਾਣਕਾਰੀ ਬਾਰੇ ਭਰਨੀ ਪਵੇਗੀ ਹਾਮੀ : ਇੰਡੋ-ਕੈਨੇਡੀਅਨ ਚੈਂਬਰ

photo

 

ਟੋਰੰਟੋ: ਨਵੇਂ ਭਾਰਤੀ ਵਿਦਿਆਥੀਆਂ ਦੇ ਕੈਨੇਡੀਆਈ ਕਾਨੂੰਨਾਂ ਬਾਰੇ ਅਨਜਾਣ ਹੋਣ ਦਾ ਸ਼ਿਕਾਰ ਹੋਣ ਵਿਚਕਾਰ, ਇੰਡੋ-ਕੈਨੇਡਾ ਚੈਂਬਰ ਆਫ਼ ਕਾਮਰਸ (ਆਈ.ਸੀ.ਸੀ.ਸੀ.) ਸਮਸਿਆ ਦੇ ਹੱਲ ਲਈ ਇਮੀਗਰੇਸ਼ਨ ਮੰਤਰੀ ਨਾਲ ਮਾਮਲਾ ਚੁਕ ਰਹੇ ਹਨ।

ਸਭ ਤੋਂ ਪੁਰਾਣੇ ਇੰਡੋ-ਕੈਨੇਡੀਅਨ ਜਥੇਬੰਦੀ ਦੇ ਪ੍ਰਧਾਨ ਮੁਰਾਰੀ ਲਾਲ ਥਪਲਿਆਲ ਕਹਿੰਦੇ ਹਨ ਕਿ ਕੈਨੇਡੀਆਈ ਕਾਨੂੰਨਾਂ ਤੋਂ ਭਾਰਤੀ ਵਿਦਿਆਰਥੀਆਂ ਦੇ ਅਨਜਾਣ ਹੋਣ ਕਾਰਨ ਇਨ੍ਹਾਂ ਵਿਦਿਆਰਥੀਆਂ ਅਤੇ ਇੰਡੋ-ਕੈਨੇਡੀਅਨ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਉਹ ਸਥਾਨਕ ਕਾਨੂੰਨਾਂ ਨੂੰ ਨਹੀਂ ਜਾਣਦੇ/ਉਨ੍ਹਾਂ ’ਤੇ ਧਿਆਨ ਨਹੀਂ ਦਿੰਦੇ। ਉਹ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਅਤੇ ਕੁਝ ਲੋਕ ਖ਼ੁਦਕੁਸ਼ੀ ਕਰ ਰਹੇ ਹਨ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕਿਸ ਕੋਲ ਜਾਣ।

ਕਿਉਂਕਿ ਭਾਰਤ ’ਚ ਏਜੰਟ ਉਨ੍ਹਾਂ ਲਈ ਜ਼ਿਆਦਾਤਰ ਕਾਗ਼ਜ਼ੀ ਕੰਮ ਕਰਦੇ ਹਨ, ਇਸ ਲਈ ਉਹ ਵਿਦਿਆਰਥੀ ਅਤੇ ਉਨ੍ਹਾਂ ਤੇ ਮਾਪੇ ਕੈਨੇਡੀਆਨ ਕਾਨੂੰਨਾਂ ਅਤੇ ਨਿਯਮਾਂ ਬਾਰੇ ਬਹੁਤ ਘੱਟ ਜਾਣਦੇ ਹਨ।

ਮੁਰਾਲੀਲਾਲ ਕਹਿੰਦੇ ਹਨ ਕਿ ਇੰਡੋ-ਕੈਨੇਡਾ ਚੈਂਬਰ ਹੁਣ ਇਮੀਗਰੇਸ਼ਨ ਮੰਤਰੀ ਨੂੰ ਵਿਦਿਆਰਥੀਆਂ ਲਈ ਦਾਖ਼ਲਾ ਫ਼ਾਰਮ ’ਤੇ ਇਕ ਹਾਮੀ ਫ਼ਾਰਮ ਜੋੜਨ ਦੀ ਅਪੀਲ ਕਰ ਰਿਹਾ ਹੈ। ਕੈਨੇਡਾ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਫ਼ਾਰਮ ’ਤੇ ਹਸਤਾਖ਼ਰ ਕਰਨੇ ਹੋਣਗੇ, ਜਿਸ ’ਚ ਲਿਖਿਆ ਹੋਵੇਗਾ ਕਿ ਉਹ ਬੁਨਿਆਦੀ ਕੈਨੇਡੀਅਨ ਕਾਨੂੰਨ ਪੜ੍ਹੇ ਹਨ ਅਤੇ ਉਹ ਇਸ ਦੀ ਉਲੰਘਣਾ ਦੇ ਨਤੀਜਿਆਂ ਨੂੰ ਜਾਣਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਨਜ਼ੂਰੀ ਕੈਨੇਡੀਆਈ ਕਾਲਜਾਂ ’ਚ ਦਾਖ਼ਲੇ ਲਈ ਇਕ ਅਗਾਊਂ ਸ਼ਰਤ ’ਤੇ ਹੋਣੀ ਚਾਹੀਦੀ ਹੈ।

ਆਈ.ਸੀ.ਸੀ. ਮੁਖੀ ਦਾ ਕਹਿਣਾ ਹੈ, ‘‘ਅਸੀਂ ਚਾਹੁੰਦੇ ਹਾਂ ਕਿ ਸਾਰੇ ਕੈਨੇਡੀਆਈ ਕਾਲਜ ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਪੁੱਜਣ ਮਗਰੋਂ ਸੇਵਾਵਾਂ ਪ੍ਰਦਾਨ ਕਰਨ ਲਈ ਹਵਾਈ ਅੱਡਿਆਂ ’ਤੇ ਕਾਊਂਟਰ ਖੋਲ੍ਹਣ। ਹਰ ਵਿਦਿਆਰਥੀ ਨੂੰ ਕੈਨੇਡੀਆਈ ਕਾਨੂੰਨਾਂ ਅਤੇ ਨਿਯਮਾਂ ਬਾਰੇ 10-ਗੇਟ ਕਿਤਾਬਚਾ ਮਿਲਣਾ ਚਾਹੀਦਾ ਹੈ।’‘

ਉਨ੍ਹਾਂ ਦਾ ਕਹਿਣਾ ਹੈ ਕਿ ਬਾਅਦ ’ਚ ਜੋ ਵੀ ਵਿਦਿਆਰਥੀ ਇਸ ਮਨਜ਼ੂਰੀ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ ਅਤੇ ਉਸ ਨੂੰ ਡੀਪੋਰਟ ਕਰ ਦਿਤਾ ਜਾਣਾ ਚਾਹੀਦਾ ਹੈ।

ਪੇਸ਼ੇ ਤੋਂ ਵਕੀਲ ਮੁਰਾਰੀਲਾਲ ਦਾ ਕਹਿਣਾ ਹੈ ਕਿ ਉਹ ਭਾਰਤੀ ਵਿਦਿਆਰਥੀਆਂ ਵਲੋਂ ਕਿਰਾਇਆ ਨਾ ਦੇਣ ਅਤੇ ਕਮਰਾ ਖ਼ਾਲੀ ਨਾ ਕਰਨ ਦੇ ਮਾਮਲਿਆਂ ਦੀ ਵਧਦੀ ਗਿਣਤੀ ਨੂੰ ਵੇਖ ਕੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ, ‘‘ਇਸ ਕਾਰਨ ਸਾਡੇ ਭਾਈਚਾਰੇ ’ਚ ਇਨ੍ਹਾਂ ਵਿਦਿਆਰਥੀਆਂ ਪ੍ਰਤੀ ਬਹੁਤ ਨਾਰਾਜ਼ਗੀ ਹੈ।’’