America News: ਅਮਰੀਕਾ ਵਿਚ ਗੋਲੀਬਾਰੀ ਦੌਰਾਨ ਹੋਈ ਭਾਰਤੀ ਵਿਦਿਆਰਥੀ ਦੀ ਮੌਤ
23 ਜੂਨ ਨੂੰ ਇਕ ਹਮਲਾਵਰ ਨੇ ਬਾਜ਼ਾਰ ਵਿਚ ਦਾਖਲ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ
America News: ਵਾਸ਼ਿੰਗਟਨ - 23 ਜੂਨ ਦੇ ਦਿਨ ਅਮਰੀਕਾ ਦੇ ਅਰਕਾਨਸਾਸ ਸੂਬੇ ਦੀ ਇਕ ਸੁਪਰ ਮਾਰਕੀਟ ਵਿਚ ਹੋਈ ਗੋਲੀਬਾਰੀ ਦੌਰਾਨ ਆਂਧਰਾ ਪ੍ਰਦੇਸ਼ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦਾ ਨਾਂ ਗੋਪੀ ਕ੍ਰਿਸ਼ਨ ਸੀ। ਗੋਪੀ ਕ੍ਰਿਸ਼ਨ ਨੇ ਅਮਰੀਕਾ ਵਿਚ ਆਪਣੀ ਐੱਮ.ਐੱਸ. ਦੀ ਪੜਾਈ ਪੂਰੀ ਕੀਤੀ ਸੀ ਤੇ ਉਹ ਦੱਖਣੀ ਅਰਕਾਨਸਾਸ 'ਚ ਰਹਿੰਦਾ ਸੀ ਜਿਥੇ ਉਹ ਫੋਰਡੀਜ਼, ਮੈਚ ਬੁਚਰ ਨਾਂ ਦੇ ਸਟੋਰ ਵਿਚ ਪਾਰਟ-ਟਾਈਮ ਕੰਮ ਕਰਦਾ ਸੀ।
ਜਿੱਥੇ 23 ਜੂਨ ਨੂੰ ਇਕ ਹਮਲਾਵਰ ਨੇ ਬਾਜ਼ਾਰ ਵਿਚ ਦਾਖਲ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਘਟਨਾ ਵਿਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 10 ਲੋਕ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਹਨਾਂ ਵਿਚੋਂ ਹੀ ਇੱਕ ਗੋਪੀ ਕ੍ਰਿਸ਼ਨ ਵੀ ਸੀ। ਹਮਲਾਵਰ ਦੀ ਗੋਲੀਬਾਰੀ 'ਚ ਗੰਭੀਰ ਜ਼ਖ਼ਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਚੱਲਦੇ ਇਲਾਜ ਦੌਰਾਨ ਹੀ ਗੋਪੀ ਕ੍ਰਿਸ਼ਨ ਦੀ ਐਤਵਾਰ ਨੂੰ ਮੌਤ ਹੋ ਗਈ।