Shridhar Chillal : ਅਧਿਆਪਕ ਨੇ ਮਾਰਿਆ ਥੱਪੜ ਤਾਂ ਬੱਚੇ ਨੇ ਖਾਧੀ ਸਹੁੰ ,66 ਸਾਲ ਤੱਕ ਨਹੀਂ ਕੱਟੇ ਨਹੁੰ , ਬਣਾ ਦਿੱਤਾ ਵਿਸ਼ਵ ਰਿਕਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

909.6 ਸੈਂਟੀਮੀਟਰ (ਕਰੀਬ 358 ਇੰਚ) ਦੇ ਇਹ ਨਹੁੰ ਅਜੇ ਵੀ ਅਮਰੀਕਾ ਦੇ ਇੱਕ ਮਿਊਜ਼ੀਅਮ ਵਿੱਚ ਸੁਰੱਖਿਅਤ ਹਨ

Shridhar Chillal

Shridhar Chillal : ਮਹਾਰਾਸ਼ਟਰ ਦੇ ਪੁਣੇ ਵਿੱਚ ਰਹਿਣ ਵਾਲੇ ਸ਼੍ਰੀਧਰ ਚਿੱਲਾਲ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੈ। ਇਸ ਦਾ ਕਾਰਨ ਉਨ੍ਹਾਂ ਦੇ ਲੰਬੇ ਨਹੁੰ ਹਨ। ਜੀ ਹਾਂ, 909.6 ਸੈਂਟੀਮੀਟਰ (ਕਰੀਬ 358 ਇੰਚ) ਦੇ ਇਹ ਨਹੁੰ ਅਜੇ ਵੀ ਅਮਰੀਕਾ ਦੇ ਇੱਕ ਮਿਊਜ਼ੀਅਮ ਵਿੱਚ ਸੁਰੱਖਿਅਤ ਹਨ। 

ਸਕੂਲ ਅਧਿਆਪਕ ਦੁਆਰਾ ਝਿੜਕਣ ਤੋਂ ਬਾਅਦ ਸ਼੍ਰੀਧਰ ਚਿੱਲਾਲ ਨੇ ਆਪਣੇ ਨਹੁੰ ਵਧਾਉਣ ਦਾ ਸੰਕਲਪ ਲਿਆ ਅਤੇ 66 ਸਾਲਾਂ ਤੱਕ ਆਪਣੇ ਨਹੁੰ ਨਹੀਂ ਕੱਟੇ। ਨਹੁੰ ਵਧਣ ਕਾਰਨ ਉਸ ਦੇ ਹੱਥ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਉਂਗਲਾਂ ਵੀ ਟੇਢੀਆਂ ਹੋ ਗਈਆਂ ਪਰ ਸ਼੍ਰੀਧਰ ਨੇ ਆਪਣੇ ਨਹੁੰ ਨਹੀਂ ਕੱਟੇ। ਆਖ਼ਰ ਇਸ ਦਾ ਕਾਰਨ ਕੀ ਸੀ? ਇਸ ਸਵਾਲ ਦਾ ਜਵਾਬ ਖੁਦ ਸ਼੍ਰੀਧਰ ਚਿੱਲਾਲ ਨੇ ਦਿੱਤਾ ਹੈ।

ਅਧਿਆਪਕ ਨੂੰ ਕੀਤਾ ਚੈਂਲੇਂਜ 

ਸ਼੍ਰੀਧਰ ਚਿੱਲਲ ਨੇ ਛੋਟੀ ਉਮਰ ਤੋਂ ਹੀ ਨਹੁੰ ਵਧਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਦਾ ਕਾਰਨ ਉਸ ਨੂੰ ਸਕੂਲ ਵਿੱਚ ਅਧਿਆਪਕ ਵੱਲੋਂ ਮਿਲੀ ਕੁੱਟਮਾਰ ਸੀ। ਆਪਣੇ ਨਹੁੰ ਵਧਣ ਦਾ ਕਾਰਨ ਦੱਸਦੇ ਹੋਏ ਸ਼੍ਰੀਧਰ ਨੇ ਦੱਸਿਆ ਕਿ ਉਹ ਸਕੂਲ 'ਚ ਇਕ ਦੋਸਤ ਨਾਲ ਖੇਡ ਰਿਹਾ ਸੀ। ਉਹ  ਅਚਾਨਕ ਆਪਣੇ ਅਧਿਆਪਕ ਨਾਲ ਟਕਰਾ ਗਿਆ। ਉਸਦੇ ਅਧਿਆਪਕ ਨੇ ਹੱਥ ਦੀ ਛੋਟੀ ਉਂਗਲੀ ਦਾ ਨਹੁੰ ਵਧਾਇਆ ਹੋਇਆ ਸੀ ਪਰ ਠੋਕਰ ਲੱਗਣ ਕਾਰਨ ਉਸਦਾ ਨਹੁੰ ਟੁੱਟ ਗਿਆ ਅਤੇ ਉਸਨੇ ਸ੍ਰੀਧਰ ਨੂੰ ਬਹੁਤ ਡਾਂਟਿਆ। ਓਦੋਂ ਤੋਂ ਹੀ ਸ਼੍ਰੀਧਰ ਨੇ ਮਨ ਵਿੱਚ ਪ੍ਰਣ ਲਿਆ ਕਿ ਉਹ ਟੀਚਰ ਨਾਲੋਂ ਵੀ ਵੱਡੇ ਨਹੁੰ ਕਰਕੇ ਦਿਖਾਵੇਗਾ।

ਹੱਥ ਨੇ ਕੰਮ ਕਰਨਾ ਬੰਦ ਕਰ ਦਿੱਤਾ

ਸ਼੍ਰੀਧਰ ਆਪਣੇ ਸੱਜੇ ਹੱਥ ਦੇ ਨਹੁੰ ਕੱਟਦਾ ਰਿਹਾ ਤਾਂ ਜੋ ਉਹ ਰੋਜ਼ਾਨਾ ਦੇ ਕੰਮ ਕਰ ਸਕੇ ਪਰ ਉਸਨੇ ਆਪਣੇ ਖੱਬੇ ਹੱਥ ਦੇ ਨਹੁੰ ਨਹੀਂ ਕੱਟੇ। ਸ੍ਰੀਧਰ ਦਾ ਕਹਿਣਾ ਹੈ ਕਿ ਉਸ ਦੇ ਨਹੁੰ ਬਹੁਤ ਨਾਜ਼ੁਕ ਸਨ। ਉਹ ਕਿਸੇ ਵੀ ਸਮੇਂ ਟੁੱਟ ਸਕਦੇ ਹਨ। ਇਸ ਲਈ ਉਸ ਨੂੰ ਆਪਣੇ ਨਹੁੰਆਂ ਦਾ ਖਾਸ ਧਿਆਨ ਰੱਖਣਾ ਪੈਂਦਾ ਸੀ। ਅਕਸਰ ਨਹੁੰ ਟੁੱਟਣ ਦਾ ਡਰ ਰਹਿੰਦਾ ਸੀ, ਖਾਸ ਕਰਕੇ ਸੌਣ ਵੇਲੇ। ਖੱਬੇ ਹੱਥ ਦੇ ਨਹੁੰ ਵਧਣ ਕਾਰਨ ਸ੍ਰੀਧਰ ਦੀਆਂ ਉਂਗਲਾਂ ਖੁੱਲ੍ਹਣੀਆਂ ਬੰਦ ਹੋ ਗਈਆਂ ਅਤੇ ਹੌਲੀ-ਹੌਲੀ ਉਸ ਦੇ ਪੂਰੇ ਹੱਥ ਨੇ ਕੰਮ ਕਰਨਾ ਬੰਦ ਕਰ ਗਿਆ ਪਰ ਉਸਨੇ ਆਪਣਾ ਇਰਾਦਾ ਜਾਰੀ ਰੱਖਿਆ ਅਤੇ ਆਪਣੇ ਨਹੁੰ ਨਹੀਂ ਕੱਟੇ। 2015 ਵਿੱਚ ਸ਼੍ਰੀਧਰ ਦਾ ਨਾਮ ਗਿਨੀਜ਼ ਬੁੱਕ ਵਿੱਚ ਦਰਜ ਹੋਇਆ ਸੀ।

66 ਸਾਲਾਂ ਬਾਅਦ ਨਹੁੰ ਕੱਟੇ

66 ਸਾਲਾਂ ਬਾਅਦ 2018 ਵਿੱਚ ਸ਼੍ਰੀਧਰ ਨੇ ਆਪਣੇ ਨਹੁੰ ਕੱਟਣ ਦਾ ਫੈਸਲਾ ਕੀਤਾ। ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਆਯੋਜਿਤ ਇਕ ਪ੍ਰਦਰਸ਼ਨੀ 'ਚ ਸ਼੍ਰੀਧਰ ਦੇ ਨਹੁੰ ਕੱਟੇ ਗਏ। 66 ਸਾਲਾਂ ਵਿੱਚ ਇਹ ਨਹੁੰ ਬਹੁਤ ਵੱਡੇ ਅਤੇ ਮੋਟੇ ਹੋ ਗਏ ਸਨ। ਅਜਿਹੇ 'ਚ ਲੋਹੇ ਦੀ ਛੋਟੀ ਮਸ਼ੀਨ ਦੀ ਮਦਦ ਨਾਲ ਇਨ੍ਹਾਂ ਨਹੁੰਆਂ ਨੂੰ ਕੱਟਿਆ ਗਿਆ। ਸ਼੍ਰੀਧਰ ਦੇ ਨਹੁੰ ਅਜੇ ਵੀ ਅਮਰੀਕਾ ਦੇ ਰਿਪਲੇ ਦੇ ਬੀਲੀਵ ਇਟ ਜਾਂ ਨਾਟ ਮਿਊਜ਼ੀਅਮ ਵਿੱਚ ਸੁਰੱਖਿਅਤ ਹਨ। ਸ਼੍ਰੀਧਰ ਕਹਿੰਦੇ ਹਨ ਕਿ ਮੈਂ ਉਨ੍ਹਾਂ ਨਹੁੰਆਂ ਨਾਲ 66 ਸਾਲ ਬਿਤਾਏ ਸਨ ਪਰ ਅਜਾਇਬ ਘਰ ਨੇ ਮੈਨੂੰ ਭਰੋਸਾ ਦਿਵਾਇਆ ਕਿ ਮੇਰੇ ਨਹੁੰ ਸੁਰੱਖਿਅਤ ਰੱਖੇ ਜਾਣਗੇ। ਮੇਰਾ ਫੈਸਲਾ ਸਹੀ ਸਾਬਤ ਹੋਵੇਗਾ। ਲੋਕ ਉਨ੍ਹਾਂ ਨਹੁੰਆਂ ਨੂੰ ਦੇਖਣ ਜਾਣਗੇ।