'ਆਪ' ਤੋਂ ਖਫ਼ਾ ਹੋਏ ਅਹੁਦੇਦਾਰ ਲੋਕ ਹਿੱਤ ਪਾਰਟੀ 'ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਕਾਲਾਂਵਾਲੀ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਬੀਰ ਸਿੰਘ ਦੀ ਅਗਵਾਈ ਵਿਚ ਕਈ ਹਲਕਾ ਪੱਧਰ ਦੇ ਅਹੁਦੇਦਾਰਾਂ ...

Aam Aadmi Party members joining LokHit Party

ਸਿਰਸਾ, ਹਰਿਆਣਾ ਦੇ ਕਾਲਾਂਵਾਲੀ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਬੀਰ ਸਿੰਘ ਦੀ ਅਗਵਾਈ ਵਿਚ ਕਈ ਹਲਕਾ ਪੱਧਰ ਦੇ ਅਹੁਦੇਦਾਰਾਂ ਵਲੋਂ ਬੀਤੇ ਦਿਨੀਂ ਆਪ ਨੂੰ ਅਸਤੀਫ਼ਾ ਦੇ ਦਿਤਾ ਗਿਆ ਸੀ।  ਆਪ ਨੂੰ ਅਸਤੀਫਾ ਦੇਣ ਤੋਂ ਬਾਅਦ ਬੀਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਅਨੇਕਾਂ ਰਾਜਨੀਤਿਕ ਦਲਾਂ ਵਲੋਂ ਪਾਰਟੀ ਵਿਚ ਸ਼ਾਮਲ ਕਰਨ ਲਈ ਆਫਰ ਦਿਤੀ ਗਈ ਸੀ

ਪਰ ਹਲਕੇ ਦੀ ਰਾਜਨੀਤੀ ਵਿਚ ਉਸ ਸਮੇਂ ਹਲਚਲ ਪੈਦਾ ਹੋ ਗਈ ਜਦੋਂ ਆਪ ਤੋਂ ਖਫਾ ਹੋਏ ਇਨ੍ਹਾਂ ਅਹੁਦੇਦਾਰਾਂ ਨੇ ਹਲੋਪਾ ਦੇ ਕਾਲਾਂਵਾਲੀ ਹਲਕਾ ਦੇ ਪ੍ਰਤੀਨਿਧੀ ਨਿਰਮਲ ਸਿੰਘ ਮੱਲੜੀ ਦੀ ਅਗਵਾਈ ਵਿੱਚ ਸਿਰਸਾ ਵਿਖੇ ਗੋਬਿੰਦ ਕਾਂਡਾ ਜੀ ਨੂੰ ਮਿਲ ਕੇ ਹਰਿਆਣਾ ਲੋਕ ਹਿਤ ਪਾਰਟੀ ਦਾ ਪੱਲਾ ਫੜ ਲਿਆ। ਇਸ ਬਾਰੇ ਗੱਲ-ਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਲੋਕ ਹਿਤ ਪਾਰਟੀ ਵਿਚ ਸ਼ਾਮਲ ਹੋਣ ਦਾ ਉਨ੍ਹਾਂ ਦਾ ਮੁੱਖ ਕਾਰਨ ਇਹ ਹੈ ਕਿ ਇਹ ਪਾਰਟੀ ਇਕ ਸਮਾਜ ਸੇਵੀ ਪਾਰਟੀ ਹੈ।

ਪਾਰਟੀ ਮੁਖੀ ਗੋਪਾਲ ਕਾਂਡਾ ਅਤੇ ਗੋਬਿੰਦ ਕਾਂਡਾ ਜੀ ਸਮਾਜ ਭਲਾਈ ਦੇ ਕਾਰਜਾਂ ਵਿਚ ਹਮੇਸ਼ਾ ਅੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹਲਕਾ ਕਾਲਾਂਵਾਲੀ ਦੇ ਪ੍ਰਤੀਨਿਧੀ ਨਿਰਮਲ ਸਿੰਘ ਮੱਲੜੀ ਵੀ ਉਸਰੂ ਸੋਚ ਦੇ ਮਾਲਕ ਹਨ ਅਤੇ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਹਲਕਾ ਕਾਲਾਂਵਾਲੀ ਵਿਚ ਆਉਣ ਵਾਲੇ ਦਿਨਾਂ ਵਿਚ ਨਿਰਮਲ ਸਿੰਘ ਮੱਲੜੀ ਦਾ ਪੂਰਾ ਪੂਰਾ ਸਥ ਦੇਣਗੇ ਅਤੇ ਉਨ੍ਹਾਂ ਦੀ ਚੰਗੀ ਸੋਚ ਨੂੰ ਲੈ ਕੇ ਹਲਕੇ ਦਾ ਵਿਕਾਸ ਯਕੀਨੀ ਬਣਾਉਣਗੇ। ਇਸ ਮੌਕੇ ਨਿਰਮਲ ਸਿੰਘ ਮੱਲੜੀ ਨੇ ਕਿਹਾ

ਕਿ ਨਵੇਂ ਸਾਥੀਆਂ ਦਾ ਉਹ ਧਨਵਾਦ ਕਰਦੇ ਹਨ ਅਤੇ ਨਵੇਂ ਸਾਥੀਆਂ ਨੂੰ ਪਾਰਟੀ ਵਿਚ ਪੂਰਾ ਸਨਮਾਨ ਅਤੇ ਸਤਿਕਾਰ ਦਿਤਾ ਜਾਵੇਗਾ। ਇਸ ਮੌਕੇ ਮਨੁੱਖੀ ਅਧਿਕਾਰ ਮਿਸ਼ਨ ਦੇ ਸਿਰਸਾ ਜਿਲ੍ਹਾ ਜਰਨਲ ਸਕੱਤਰ ਕ੍ਰਿਸ਼ਨ ਕੁਮਾਰ ਜਿੰਦਲ, ਕਾਲਾਂਵਾਲੀ ਦੇ ਨਗਰ ਕੌਂਸਲਰ ਸੰਦੀਪ ਵਰਮਾ, ਇਕਵਾਲ ਸਿੰਘ ਚਕੇਰੀਆਂ, ਮਹੇਸ਼ ਕੁਮਾਰ, ਲਵਜੀਤ ਸਿੰਘ ਰੋੜੀ, ਗੁਰਸੇਵਕ ਸਿੰਘ, ਲਖਵੀਰ ਸਿੰਘ, ਨਿੰਮਾ ਸਿੰਘ ਆਦਿ ਹਾਜ਼ਰ ਸਨ।