ਮੁੱਖ ਮੰਤਰੀ ਨੇ ਰੱਖਿਆ ਵਿਕਾਸ ਕੰਮਾਂ ਦਾ ਨੀਂਹ ਪੱਥਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ 32 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖ ਕੇ ਕਰਨਾਲ ਦੇ ਵਿਕਾਸ ਵਿਚ ਇਕ ਹੋਰ ਅਧਿਆਏ ਜੋੜਿਆ...

Manohar Lal Khattar

ਚੰਡੀਗੜ੍ਹ,  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ 32 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖ ਕੇ ਕਰਨਾਲ ਦੇ ਵਿਕਾਸ ਵਿਚ ਇਕ ਹੋਰ ਅਧਿਆਏ ਜੋੜਿਆ ਹੈ। ਮÎੁੱਖ ਮੰਤਰੀ ਕਰਨਾਲ ਦੀ ਨਵੀਂ ਅਨਾਜ ਮੰਡੀ ਕੰਪਲੈਕਸ ਦੇ 5 ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇੰਨਾਂ ਵਿਕਾਸ ਕੰਮਾਂ ਤੇ ਕਰੀਬ 32 ਕਰ’ੋੜ ਰੁਪਏ ਦਾ ਖਰਚ ਆਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਖੇਤਰਾਂ ਵਿਚ ਬਰਾਬਰ ਵਿਕਾਸ ਕਰਾਇਆ ਜਾ ਰਿਹਾ ਹੈ। ਵਿਕਾਸ ਦੇ ਮਾਮਲੇ ਵਿਚ ਕਿਸੇ ਤਰ੍ਹਾ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੂਬੇ ਦੀ ਢਾਈ ਕਰੋੜ ਜਨਤਾ ਦਾ ਸਹਿਯੋਗ ਇਸ ਤਰ੍ਹਾਂ ਹੀ ਮਿਲਦਾ ਰਹੇ, ਸੂਬੇ ਵਿਚ ਵਿਕਾਸ ਦਾ ਪਹਿਆ ਇਸ ਤਰ੍ਹਾਂ ਹੀ ਦੌੜਦਾ ਰਹੇਗਾ।

ਮੁੱਖ ਮੰਤਰੀ ਵੱਲੋਂ ਨੀਲੋਖੇੜੀ ਵਿਧਾਨ ਸਭਾ ਖੇਤਰ ਦੇ ਪਿੰਡ ਨਿਡਾਨਾ ਸ਼ਾਮਗੜ੍ਹ ਤਕ ਦੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਸੜਕ 'ਤੇ 2.2 ਕੋਰੜ ਰੁਪਏ ਤੋ ਵੱਧ ਖਰਚ ਆਵੇਗਾ ਅਤੇ ਇਕ ਹੋਰ ਸੜਕ ਜਾਂਬਾ ਤੋਂ ਏਬਲਾ ਜਾਗੀਰ ਪਿੰਡ ਨੂੰ ਜਾਣ ਵਾਲੀ ਸੜਕ ਜਿਸ ਦੇ ਨਿਰਮਾਣ 'ਤੇ ਕਰੀਬ 1.14 ਕਰੋੜ ਰੁਪਏ ਖਰਚ ਆਵੇਗਾ,

ਇਸ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਇੰਦਰੀ ਵਿਧਾਨ ਸਭਾ ਖੇਤਰ ਦੇ ਇੰਦਰੀ ਕਸਬੇ ਵਿਚ ਨਗਰਪਾਲਿਕਾ 1.46 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਪਿੰਗ ਕੰਪਲੈਕਸ ਤੇ ਕਰੀਬ 1.26 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਨਗਰਪਾਲਿਕਾ ਇੰਦਰੀ ਦੇ ਦਫ਼ਤਰ ਦਫ਼ਤਰ ਦਾ ਨੀਂਹ ਪੱਥਰ ਰੱਖਿਆ।
 

ਮÎੁੱਖ ਮੰਤਰੀ ਨੇ ਅਨਾਜ ਮੰਡੀ ਤੋਂ ਹੀ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਵਲੋਂ ਚਲਾਈ ਗਈ ਇੰਟੀਗ੍ਰੇਟਿਡ ਪਾਵਰ ਡਿਵੈਲਪਮੈਂਟ ਸਕੀਮ ਦੀ ਸ਼ੁਰੂਆਤ ਕੀਤੀ ਹੈ। ਜਿਲ੍ਹੇ ਵਿਚ ਇਸ ਯੋਜਨਾ 'ਤੇ ਕਰੀਬ 25 ਕਰੋੜ ਖਰਚ ਕੀਤੇ ਜਾਣਗੇ। ਇਸ ਯੋਜਨਾ ਦੇ ਤਹਿਤ ਅਸੰਧ ਵਿਚ 6.86 ਕਰੋੜ ਰੁਪਏ, ਨਿਸਿੰਗ ਵਿਚ 3.30 ਕਰੋੜ ਰੁਪਏ, ਤਰਾਵੜੀ ਵਿਚ 5.74 ਕਰੋੜ ਰੁਪਏ, ਨੀਲੋਖੇੜੀ ਵਿਚ 4.46 ਕਰੋੜ ਰੁਪਏ, ਇੰਦਰੀ ਵਿਚ 4.66 ਕਰੋੜ ਰੁਪਏ ਖਰਚ ਹੋਣਗੇ, ਇਸ ਯੋਜਨਾ ਦੇ ਤਹਿਤ 11 ਕੇ.ਵੀ. ਲਾਇਨਾਂ ਦੀ ਸਮਰੱਥਾ ਵਧਾਉਣਾ ਅਤੇ ਨਵੀਂ 11 ਕੇ.ਵੀ. ਲਾਇਨਾ ਦਾ ਨਿਰਮਾਣ ਕਰਾਉਣਾ ਸ਼ਾਮਲ ਹੈ।