ਨਾਜ਼ਾਇਜ਼ ਸੰਬੰਧ ਬਣਾਉਣ ਤੋਂ ਇਨਕਾਰ ਕਰਨ 'ਤੇ ਲੜਕੀ ਨੂੰ ਜ਼ਿੰਦਾ ਜਲਾਇਆ
ਪੀੜਤਾਂ ਨੂੰ ਕਾਫ਼ੀ ਝੁਲਸੀ ਹੋਈ ਹਾਲਤ ਵਿਚ ਹਸਪਤਾਲ ਲਜਾਇਆ ਗਿਆ ਪਰ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਰਾਏਪੁਰ- ਆਏ ਦਿਨ ਬਲਾਤਕਾਰ ਦੇ ਮਾਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਜਿਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਔਰਤਾਂ ਅਤੇ ਬੱਚੀਆਂ ਕਿਸੇ ਵੀ ਹਾਲਤ ਵਿਚ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਮਾਮਲਾ ਛੱਤੀਸਗੜ੍ਹ ਦੇ ਰਾਏਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਸਾਲੀ ਵੱਲੋਂ ਨਾਜ਼ਾਇਜ਼ ਸੰਬੰਧ ਬਣਾਉਣ ਤੋਂ ਇਨਕਾਰ ਕਰਨ ਤੇ ਉਸ ਦੇ ਸਾਲੇ ਨੇ ਉਸ ਨੂੰ ਜ਼ਿੰਦਾ ਸਾੜ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਰਾਏਪੁਰ ਨੇੜੇ ਅਭਨਪੁਰ ਦੇ ਪਿੰਡ ਫਲੌਦ ਚ ਰਹਿਣ ਵਾਲੇ ਨਨੌਜਵਾਨ ਨੇ ਆਪਣੀ ਵੱਡੀ ਸਾਲੀ ਨੂੰ ਪੈਟਰੋਲ ਪਾ ਕੇ ਜ਼ਿੰਦਾ ਜਲਾ ਦਿੱਤਾ। ਪੀੜਤਾਂ ਨੂੰ ਕਾਫ਼ੀ ਝੁਲਸੀ ਹੋਈ ਹਾਲਤ ਵਿਚ ਹਸਪਤਾਲ ਲਜਾਇਆ ਗਿਆ ਪਰ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੀ ਪਤਨੀ ਦੀ ਵੱਡੀ ਭੈਣ 'ਤੇ ਬੁਰੀ ਨਜ਼ਰ ਰੱਖਦਾ ਸੀ 'ਤੇ ਉਸ ਨਾਲ ਨਾਜ਼ਾਇਜ਼ ਸੰਬੰਧ ਰੱਖਣ ਲਈ ਉਸ 'ਤੇ ਦਬਾਅ ਪਾ ਰਿਹਾ ਸੀ।
ਜਦੋਂ ਲੜਕੀ ਨੇ ਮਨ੍ਹਾ ਕੀਤਾ ਤਾਂ ਜੀਜੇ ਨੇ ਉਸ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ। ਲੜਕੀ ਦੇ ਘਰ ਵਾਲਿਆਂ ਨੇ ਮੌਕੇ 'ਤੇ ਹੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜ਼ਾਇਜਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।