ਰਾਜਸਥਾਨ 'ਚ ਸਾਡੇ ਕੋਲ ਬਹੁਮਤ, ਕਦੇ ਵੀ ਸਾਬਤ ਕਰ ਸਕਦੇ ਹਾਂ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਸੁਪਰੀਮ ਕੋਰਟ ਦੁਆਰਾ ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਰਾਜਸਥਾਨ ਹਾਈ ਕੋਰਟ ਨੂੰ ਫ਼ੈਸਲਾ ਸੁਣਾਉਣ ਦੀ ਆਗਿਆ

In Rajasthan, we have a majority, we can prove it anytime: Congress

ਨਵੀਂ ਦਿੱਲੀ, 23 ਜੁਲਾਈ : ਕਾਂਗਰਸ ਨੇ ਸੁਪਰੀਮ ਕੋਰਟ ਦੁਆਰਾ ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਰਾਜਸਥਾਨ ਹਾਈ ਕੋਰਟ ਨੂੰ ਫ਼ੈਸਲਾ ਸੁਣਾਉਣ ਦੀ ਆਗਿਆ ਦਿਤੇ ਜਾਣ ਮਗਰੋਂ ਕਿਹਾ ਕਿ ਉਹ ਵਿਧਾਨ ਸਭਾ ਵਿਚ ਕਿਸੇ ਵੀ ਸਮੇਂ ਬਹੁਮਤ ਸਾਬਤ ਕਰਨ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਕੋਲ ਬਹੁਮਤ ਦਾ ਅੰਕੜਾ ਹੈ।
ਪਾਰਟੀ ਦੇ ਸੀਨੀਅਰ ਬੁਲਾਰੇ ਅਜੇ ਮਾਕਨ ਨੇ ਇਹ ਵੀ ਕਿਹਾ ਕਿ ਜੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ 18 ਹੋਰ ਬਾਗ਼ੀ ਵਿਧਾਇਕਾਂ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਸੀ ਤਾਂ ਪਾਰਟੀ ਦੇ ਮੰਚ 'ਤੇ ਅਪਣੀ ਗੱਲ ਰੱਖ ਸਕਦੇ ਸੀ

ਪਰ ਹੁਣ ਸਪੱਸ਼ਟ ਹੋ ਗਿਆ ਹੈ ਕਿ ਤਾਜ਼ਾ ਘਟਨਾਕ੍ਰਮ ਪਿੱਛੇ ਭਾਜਪਾ ਦਾ ਹੱਥ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਸਾਨੂੰ ਭਰੋਸਾ ਹੈ ਕਿ ਸਾਡੇ ਕੋਲ ਲੋੜੀਂਦੀ ਗਿਣਤੀ ਹੈ। ਅਸੀਂ ਸਦਨ ਵਿਚ ਬਹੁਮਤ ਸਾਬਤ ਕਰ ਦਿਆਂਗੇ। ਸਾਨੂੰ ਪੂਰਾ ਭਰੋਸਾ ਹੈ ਵਿਧਾਨ ਸਭਾ ਵਿਚ ਸਾਨੂੰ ਮਿਲਣ ਵਾਲੀਆਂ ਵੋਟਾਂ ਦੀ ਗਿਣਤੀ ਬਹੁਮਤ ਨਾਲੋਂ ਵੀ 15-20 ਜ਼ਿਆਦਾ ਹੋਵੇਗੀ।' ਉਨ੍ਹਾਂ ਕਿਹਾ, 'ਅਸੀਂ ਅਦਾਲਤ ਨਹੀਂ ਗਏ ਸੀ।

ਵਿਧਾਇਕ ਦਲ ਦੀ ਬੈਠਕ ਵਿਚ ਸ਼ਾਮਲ ਨਾ ਹੋਣ ਵਾਲੇ ਵਿਧਾਇਕ ਅਦਾਲਤ ਵਿਚ ਗਏ। ਇਹ ਰਾਜਸੀ ਲੜਾਈ ਹੈ ਅਤੇ ਕਾਨੂੰਨੀ ਲੜਾਈ ਇਸ ਦਾ ਇਕ ਹਿੱਸਾ ਹੈ।' ਮਾਕਨ ਨੇ ਕਿਹਾ, 'ਹਾਈ ਕੋਰਟ ਦਾ ਫ਼ੈਸਲਾ ਸ਼ੁਕਰਵਾਰ ਨੂੰ ਆਵੇਗਾ। ਦੋ ਵਿਚਾਰ ਆਏ ਹਨ। ਇਕ ਵਿਚਾਰ ਇਹ ਹੈ ਕਿ ਹੁਣ ਸਦਨ ਵਿਚ ਬਹੁਮਤ ਸਾਬਤ ਕਰਨ ਲਈ ਅੱਗੇ ਵਧੋ ਅਤੇ ਦੂਜੀ ਰਾਏ ਇਹ ਹੈ ਕਿ ਅਦਾਲਤ ਦੇ ਫ਼ੈਸਲੇ ਦੀ ਉਡੀਕ ਕੀਤੀ ਜਾਵੇ ਤਾਕਿ ਕੋਈ ਬਹਾਨਾ ਨਾ ਰਹਿ ਜਾਵੇ।' ਇਹ ਪੁੱਛੇ ਜਾਣ 'ਤੇ ਕਿ ਸਦਨ ਦਾ ਇਜਲਾਸ ਕਦੋਂ ਬੁਲਾਇਆ ਜਾਵੇਗਾ ਤਾਂ ਉਨ੍ਹਾਂ ਕਿਹਾ, 'ਇਜਲਾਸ ਕਦੇ ਵੀ ਬੁਲਾਇਆ ਜਾ ਸਕਦਾ ਹੈ। ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।'

ਹਾਲਾਂਕਿ ਇਸ ਮਾਮਲੇ ਵਿਚ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਸੀ ਪੀ ਜੋਸ਼ੀ ਅਪਣੀਆਂ ਉਨ੍ਹਾਂ ਦਲੀਲਾਂ ਬਾਰੇ ਸਿਖਰਲੀ ਅਦਾਲਤ ਨੂੰ ਕਿਸੇ ਵੀ ਤਰ੍ਹਾਂ ਦੀ ਅੰਤਰਮ ਰਾਹਤ ਹਾਸਲ ਕਰਨ ਵਿਚ ਨਾਕਾਮ ਰਹੇ ਜਿਸ ਵਿਚ ਕਿਹਾ ਗਿਆ ਸੀ ਕਿ ਸੰਵਿਧਾਨ ਦੀ 10ਵੀਂ ਅਨੁਸੂਚੀ ਤਹਿਤ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਅਯੋਗਤਾ ਦੀ ਕਾਰਵਾਈ ਤੋਂ ਹਾਈ ਕੋਰਟ ਉਨ੍ਹਾਂ ਨੂੰ ਰੋਕ ਨਹੀਂ ਸਕਦੀ।  (ਏਜੰਸੀ

ਅਸੀਂ ਛਾਪਿਆਂ ਤੋਂ ਡਰਨ ਵਾਲੇ ਨਹੀਂ : ਗਹਿਲੋਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਹਿਕਾ ਕਿ ਉਹ ਰਾਜ ਵਿਚ ਪੈ ਰਹੇ ਕੇਂਦਰੀ ਏਜੰਸੀਆਂ ਦੇ ਛਾਪਿਆਂ ਤੋਂ ਡਰਨ ਵਾਲੇ ਨਹੀਂ ਅਤੇ ਨਾ ਹੀ ਉਨ੍ਹਾਂ ਦਾ ਮਿਸ਼ਨ ਰੁਕੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਬਹੁਮਤ ਹੈ ਜਿਸ ਨੂੰ ਉਹ ਸਦਨ ਵਿਚ ਸਾਬਤ ਕਰ ਕੇ ਵਿਖਾਉਣਗੇ। ਉਨ੍ਹਾਂ ਕਿਹਾ ਕਿ ਆਡੀਉ ਟੇਪ ਮਾਮਲੇ ਵਿਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਨੂ ੰਅੱਗੇ ਆ ਕੇ ਵਾਇਸ ਟੈਸਟ ਕਰਾਉਣਾ ਚਾਹੀਦਾ ਹੈ।