ਦੇਸ਼ ਦੀ ਤਰੱਕੀ ਦਾ ਇੰਜਣ ਬਣਨ ਦੀ ਸਮਰਥਾ ਰਖਦੈ ਉੁੱਤਰ-ਪੂਰਬ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ ਪੂਰਬ ਵਿਚ ਭਾਰਤ ਦੇ ਵਿਕਾਸ ਦਾ ਇੰਜਣ ਬਣਨ ਦੀ ਸਮਰੱਥਾ ਹੈ ਅਤੇ ਉਨ੍ਹਾਂ ਦੇ

PM MOdi

ਨਵੀਂ ਦਿੱਲੀ, 23 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ ਪੂਰਬ ਵਿਚ ਭਾਰਤ ਦੇ ਵਿਕਾਸ ਦਾ ਇੰਜਣ ਬਣਨ ਦੀ ਸਮਰੱਥਾ ਹੈ ਅਤੇ ਉਨ੍ਹਾਂ ਦੇ ਇਸ ਵਿਸ਼ਵਾਸ ਦਾ ਕਾਰਨ ਇਹ ਹੈ ਕਿ ਇਸ ਖ਼ਿੱਤੇ ਵਿਚ ਸ਼ਾਂਤੀ ਕਾਇਮ ਹੋ ਰਹੀ ਹੈ। ਉਨ੍ਹਾਂ ਵੀਡੀਉ ਕਾਨਫ਼ਰੰਸ ਜ਼ਰੀਏ ਮਣੀਪੁਰ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰਖਦਿਆਂ ਇਹ ਗੱਲ ਆਖੀ।   

ਇਸ ਪ੍ਰਾਜੈਕਟ ਦਾ ਮਕਸਦ ਗ੍ਰੇਟਰ ਇੰਫ਼ਾਲ ਯੋਜਨਾ ਖੇਤਰ ਵਿਚ ਬਾਕੀ ਘਰਾਂ ਨੂੰ ਪਾਈਪ ਜ਼ਰੀਏ ਸਾਫ਼ ਪਾਣੀ ਦੀ ਸਪਲਾਈ ਕਰਨਾ ਅਤੇ ਮਣੀਪੁਰ ਦੇ ਸਾਰੇ 16 ਜ਼ਿਲ੍ਹਿਆਂ ਵਿਚ 280756 ਘਰਾਂ ਨਾਲ 1731 ਪੇਂਡੂ ਬਸਤੀਆਂ ਵਿਚ ਜਲ ਸਪਲਾਈ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, 'ਇਹ ਪ੍ਰੋਗਰਾਮ ਇਸ ਗੱਲ ਦੀ ਮਿਸਾਲ ਹੈ ਕਿ ਕੋਰੋਨਾ ਦੇ ਇਸ ਮਾੜੇ ਦੌਰ ਵਿਚ ਵੀ ਦੇਸ਼ ਰੁਕਿਆ ਨਹੀਂ।  

ਅਸੀਂ ਕੋਰੋਨਾ ਵਿਰੁਧ ਮਜ਼ਬੂਤੀ ਨਾਲ ਲੜਦੇ ਰਹਿਣਾ ਹੈ ਅਤੇ ਨਾਲ ਹੀ ਵਿਕਾਸ ਦੇ ਕੰਮਾਂ ਨੂੰ ਵੀ ਪੂਰੀ ਤਾਕਤ ਨਾਲ ਅੱਗੇ ਵਧਾਉਣਾ ਹੈ।' ਉਨ੍ਹਾਂ ਅਪਣੀ ਸਰਕਾਰ ਦੁਆਰਾ ਉੱਤਰ ਪੂਰਬ ਵਿਚ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਇਸ ਗੱਲ 'ਤੇ ਜ਼ੋਰ ਦਿਤਾ, 'ਇਹ ਖ਼ਿੱਤਾ ਇਸ ਦੇਸ਼ ਦਾ 'ਗ੍ਰੋਥ ਇੰਜਣ' ਬਣਨ ਦੀ ਸਮਰੱਥਾ ਰਖਦਾ ਹੈ। ਦਿਨ-ਬ-ਦਿਨ ਮੇਰਾ ਇਹ ਵਿਸ਼ਵਾਸ ਇਸ ਲਈ ਡੂੰਘਾ ਹੋ ਰਿਹਾ ਹੈ ਕਿਉਂਕਿ ਹੁਣ ਪੂਰੇ ਨਾਰਥ ਈਸਟ ਵਿਚ ਸ਼ਾਂਤੀ ਦੀ ਸਥਾਪਨਾ ਹੋ ਰਹੀ ਹੈ।' ਪ੍ਰਧਾਨ ਮੰਤਰੀ ਨੇ ਕਿਹਾ, 'ਇਕ ਪਾਸੇ ਮਣੀਪੁਰ ਵਿਚ ਬਲਾਕੇਡ ਇਤਿਹਾਸ ਦਾ ਹਿੱਸਾ ਬਣ ਚੁਕੀ ਹੈ, ਦੂਜੇ ਪਾਸੇ ਆਸਾਮ ਵਿਚ ਦਹਾਕਿਆਂ ਤੋਂ ਚਲਿਆ ਆ ਰਿਹਾ ਹਿੰਸਾ ਦਾ ਦੌਰ ਰੁਕ ਗਿਆ ਹੈ।

ਤ੍ਰਿਪੁਰਾ ਅਤੇ ਮਿਜ਼ੋਰਮ ਵਿਚ ਵੀ ਨੌਜਵਾਨਾਂ ਨੇ ਹਿੰਸਾ ਦੇ ਰਸਤੇ ਦਾ ਤਿਆਗ ਕੀਤਾ ਹੈ। ਹੁਣ ਬੁਰਿਯਾਂਗ ਸ਼ਰਨਾਰਥੀ ਬਿਹਤਰ ਜੀਵਨ ਵਲ ਵਧ ਰਹੇ ਹਨ।' ਉਨ੍ਹਾਂ ਕਿਹਾ, 'ਇਸ ਵਾਰ ਤਾਂ ਪੂਰਬੀ ਅਤੇ ਉੱਤਰ ਪੂਰਬ ਭਾਰਤ ਨੂੰ ਇਕ ਤਰ੍ਹਾਂ ਨਾਲ ਦੋਹਰੀ ਚੁਨੌਤੀਆਂ ਨਾਲ ਨਜਿੱਠਣਾ ਪੈ ਰਿਹਾ ਹੈ। ਇਸ ਸਾਲ ਵੀ ਮੀਂਹ ਨੇ ਕਾਫ਼ੀ ਨੁਕਸਾਨ ਕੀਤਾ ਹੈ। ਕਈ ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਕਈ ਲੋਕਾਂ ਨੂੰ ਅਪਣਾ ਘਰ ਛਡਣਾ ਪਿਆ ਹੈ।' ਉਨ੍ਹਾਂ ਕਿਹਾ, 'ਪਿਛਲੇ ਸਾਲ ਜਦ ਦੇਸ਼ ਵਿਚ ਜਲ ਮਿਸ਼ਨ ਦੀ ਸ਼ੁਰੂਆਤ ਹੋ ਰਹੀ ਸੀ ਤਾਂ ਮੈਂ ਕਿਹਾ ਸੀ ਕਿ ਸਾਨੂੰ ਪਹਿਲਾਂ ਦੀਆਂ ਸਰਕਾਰਾਂ ਮੁਕਾਬਲੇ ਕਈ ਗੁਣਾਂ ਤੇਜ਼ੀ ਨਾਲ ਕੰਮ ਕਰਨਾ ਪੈਣਾ ਹੈ। ਜਦ 15 ਕਰੋੜ ਤੋਂ ਵੱਧ ਘਰਾਂ ਵਿਚ ਪਾਈਪ ਨਾਲ ਪਾਣੀ ਪਹੁੰਚਾਣਾ ਹੋਵੇ ਤਾਂ ਇਕ ਪਲ ਲਈ ਵੀ ਰੁਕਣ ਬਾਰੇ ਸੋਚਿਆ ਨਹੀਂ ਜਾ ਸਕਦਾ।'  (ਏਜੰਸੀ)