ਅੱਜ ਹੋਵੇਗਾ ਧਰਤੀ ਦੇ ਨੇੜੇ, ਵਿਗਿਆਨੀਆਂ ਨੇ ਦਿਤੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਜ਼ੀ ਨਾਲ ਧਰਤੀ ਵਲ ਵਧ ਰਿਹਾ ਹੈ ਅਸਟੋਰਾਇਡ

Today will be closer to Earth, scientists warn

ਨਵੀਂ ਦਿੱਲੀ, 23 ਜੁਲਾਈ : ਇਕ ਵੱਡਾ ਅਸਟੋਰਾਇਡ ਧਰਤੀ ਵਲ ਤੇਜ਼ ਰਫ਼ਤਾਰ ਨਾਲ ਆ ਰਿਹਾ ਹੈ। ਸ਼ੁੱਕਰਵਾਰ 24 ਜੁਲਾਈ ਨੂੰ ਇਹ ਧਰਤੀ ਦੇ ਨੇੜੇ ਹੋਵੇਗਾ।
ਅਮਰੀਕੀ ਸਪੇਸ ਏਜੰਸੀ ਨਾਸਾ ਨੇ ਚਿਤਾਵਨੀ ਦਿਤੀ ਹੈ ਕਿ ਅਸਟੋਰਾਇਡ ਸੰਭਾਵਤ ਰੂਪ ਨਾਲ ਖ਼ਤਰਨਾਕ ਹੋ ਸਕਦਾ ਹੈ। ਇਹ ਆਕਾਰ 'ਚ ਬਹੁਤ ਹੀ ਵੱਡਾ ਹੈ ਤੇ ਰਫ਼ਤਾਰ 'ਚ ਵੀ ਤੇਜ਼ ਹੈ। ਇਹ ਬਿਟ੍ਰੇਨ ਦੇ ਪ੍ਰਸਿੱਧ ਲੈਂਡਮਾਰਕ-ਲੰਡਨ ਆਈ ਦੇ ਆਕਾਰ ਦਾ ਘੱਟ ਤੋਂ ਘੱਟ ਡੇਢ ਗੁਣਾ ਹੈ। ਹੋ ਸਕਦਾ ਹੈ ਕਿ ਲੰਡਨ ਆਈ ਦੀ ਤੁਲਨਾ 'ਚ ਲਗਭਗ 50 ਫ਼ੀ ਸਦੀ ਵੱਡਾ ਹੋਵੇ।

ਲੰਡਨ ਆਈ 443 ਮੀਟਰ ਉਚਾ ਇਕ ਵਹੀਕਲ ਹੈ ਭਾਵ ਅਸਟੋਰਡ ਇਸ ਤੋਂ ਵੱਡਾ ਵੀ ਹੋ ਸਕਦਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿਤੀ ਹੈ ਕਿ ਵਿਸ਼ਾਲ ਅਸਟੋਰਡ ਧਰਤੀ ਵਲ ਵੱਧ ਰਿਹਾ ਹੈ। ਉਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਇਸ ਨੂੰ ਖ਼ਤਰਨਾਕ ਰੂਪ 'ਚ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਧਰਤੀ ਲਈ ਇਕ ਖ਼ਤਰਨਾਕ ਪ੍ਰਭਾਵ ਪੈਦਾ ਕਰ ਸਕਦਾ ਹੈ। ਪੋਟੈਂਸ਼ੀਅਲ ਹੈਜ਼ਰਡਸ ਭਾਵ ਖ਼ਤਰਨਾਕ ਤਾਰਾ ਇਕ ਪੈਮਾਨਾ ਹੈ। ਇਸ 'ਚ ਪੁਲਾੜ ਵਿਗਿਆਨੀ ਉਨ੍ਹਾਂ ਤੱਤਾਂ ਨੂੰ ਸ਼ਾਮਲ ਕਰਦੇ ਹਨ ਜੋ ਧਰਤੀ ਦੇ ਨੇੜੇ ਆਉਣ ਵਾਲੇ ਖ਼ਤਰਿਆਂ ਦੇ ਰੂਪ ਨੂੰ ਮਾਪਦੇ ਹਨ।             (ਏਜੰਸੀ)