ਕੋਵਿਡ-19 ਨੂੰ ਲੈ ਕੇ ਸਾਵਧਾਨ : ਅਗਲੇ ਤਿੰਨ ਮਹੀਨੇ ਕਾਫ਼ੀ ਅਹਿਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਸਕੱਤਰ ਵਿਜੇ ਦੇਵ ਨੇ ਕੋਰੋਨਾ ਵਾਇਰਸ ਦੇ ਰੂਪ ਡੇਲਟਾ ਪਲੱਸ ਦੀ 12 ਰਾਜਾਂ ’ਚ ਮੌਜੂਦਗੀ ਦੀ ਗੱਲ ਕਹੀ ਅਤੇ ਪੂਰਬੀ ਭਾਰਤ ’ਚ ਜ਼ਿਆਦਾ ਲਾਗ ਦਰ ਦਾ ਜ਼ਿਕਰ ਕੀਤਾ

Corona Virus

ਨਵੀਂ ਦਿੱਲੀ : ਨੀਤੀ ਆਯੋਗ ਦੇ ਮੈਂਬਰ ਵੀ.ਕੇ.ਪਾਲ ਨੇ ਦਿੱਲੀ ਸਰਕਾਰ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ ਕਿਊਂਕਿ ਅਗਲੇ ਤਿੰਨ ਮਹੀਨੇ ਕਾਫ਼ੀ ਅਹਿਮ ਹਨ ਅਤੇ ਗਤੀਵਿਧੀਆਂ ਨੂੰ ਅਨਲਾਕ ਕਰਨ ਨਾਲ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧਾ ਹੋ ਸਕਦਾ ਹੈ। ਦਿੱਲੀ ਆਫ਼ਤ ਪ੍ਰਬੰਧਨ (ਡੀਡੀਐਮਏ) ਦੀ 9 ਜੁਲਾਈ ਨੂੰ ਹੋਈ ਬੈਠਕ ’ਚ ਉਨ੍ਹਾਂ ਨੇ ਸੁਝਾਅ ਦਿਤਾ ਕਿ ਰਾਜਧਾਨੀ ’ਚ ਕਿਸੇ ਵੀ ਤਰ੍ਹਾਂ ਦੀ ਯਾਤਰਾ ਪਾਬੰਦੀ ਲਗਾਉਣ ਤੋਂ ਪਹਿਲਾਂ ਮਹਾਨਗਰ ਦੀ ਸਰਕਾਰ ਕੇਂਦਰ ਨਾਲ ਸੰਪਰਕ ਕਰੇ।

ਡਾ.ਪਾਲ ਨੇ ਕਿਹਾ ਕਿ ‘‘ਅਨਲਾਕ ਕਰਨ ਦੀ ਗਤੀਵਿਧੀਆਂ ਨਾਲ ਮਾਮਲੇ ਵੱਧ ਸਕਦੇ ਹਨ। ਹਾਲਾਂਕਿ ਫਿਲਹਾਲ ਲਾਗ ਦਰ ਸੱਭ ਤੋਂ ਘੱਟ ਹੈ।’’ 20 ਜੁਲਾਈ ਦੀ ਬੈਠਕ ਦਾ ਵੇਰਵਾ ਜਨਤਕ ਕੀਤਾ ਗਿਆ। ਨੀਤੀ ਆਯੋਗ ਦੇ ਮੈਂਬਰ ਨੇ ਕਿਹਾ, ‘‘ਅਗਲੇ ਤਿੰਨ ਮਹੀਨੇ ਕਾਫ਼ੀ ਅਹਿਮ ਹਨ, ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।’’ ਮੁੱਖ ਸਕੱਤਰ ਵਿਜੇ ਦੇਵ ਨੇ ਕੋਰੋਨਾ ਵਾਇਰਸ ਦੇ ਰੂਪ ਡੇਲਟਾ ਪਲੱਸ ਦੀ 12 ਰਾਜਾਂ ’ਚ ਮੌਜੂਦਗੀ ਦੀ ਗੱਲ ਕਹੀ ਅਤੇ ਪੂਰਬੀ ਭਾਰਤ ’ਚ ਜ਼ਿਆਦਾ ਲਾਗ ਦਰ ਦਾ ਜ਼ਿਕਰ ਕੀਤਾ।