ਹਿਮਾਚਲ ਪ੍ਰਦੇਸ਼ 'ਚ ਬੱਦਲ ਫਟਣ ਨਾਲ ਭਾਰੀ ਤਬਾਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੇਬ ਦੇ ਪੌਦਿਆਂ ਨੂੰ ਹੋਇਆ ਭਾਰੀ ਨੁਕਸਾਨ

Cloudburst wreaks havoc in Himachal Pradesh

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਆਨੀ ਦੇ ਖਾਦਵੀ ਅਤੇ ਤਰਾਲਾ ਪਿੰਡਾਂ ਵਿੱਚ ਦੇਰ ਰਾਤ ਬੱਦਲ ਫਟਣ ਅਤੇ ਬਾਰਸ਼ ਕਾਰਨ ਭਾਰੀ ਤਬਾਹੀ ਹੋਈ ਹੈ। ਇਨ੍ਹਾਂ ਪਿੰਡਾਂ ਨੂੰ ਜਾਣ ਵਾਲੀ ਸੜਕ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਬਹੁਤ ਸਾਰੇ ਸੇਬ ਦੇ ਪੌਦੇ ਨਸ਼ਟ ਹੋ ਗਏ ਹਨ ਤੇ ਘਰਾਂ ਨੂੰ ਵੀ ਕਾਫੀ ਨੁਕਸਾਨ  ਹੋਇਆ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 25 ਜੁਲਾਈ ਨੂੰ ਰਾਜ ਵਿੱਚ ਬਾਰਸ਼ ਲਈ ਯੈਲੋ ਅਲਰਟ ਜਾਰੀ ਕੀਤਾ। 26 ਅਤੇ 27 ਜੁਲਾਈ ਨੂੰ ਭਾਰੀ ਬਾਰਸ਼ ਲਈ ਓਰੇਂਜ  ਅਲਰਟ ਜਾਰੀ ਕੀਤਾ ਗਿਆ ਹੈ।

ਪੂਰੇ ਰਾਜ ਵਿਚ 29 ਜੁਲਾਈ ਤੱਕ ਮੌਸਮ ਖ਼ਰਾਬ ਰਹਿਣ ਦੀ ਉਮੀਦ ਹੈ।  ਖਿਸਕਣ ਕਾਰਨ ਰਾਜ ਭਰ ਦੀਆਂ 126 ਸੜਕਾਂ ਬੰਦ ਹਨ। ਕੁੱਲੂ ਜ਼ਿਲੇ ਦੀਆਂ 12 ਸੜਕਾਂ 'ਤੇ ਆਵਾਜਾਈ ਬੰਦ ਹੈ।