ਆਮ ਲੋਕਾਂ ਨੂੰ ਰਾਹਤ! ਲਗਾਤਾਰ 7ਵੇਂ ਦਿਨ ਨਹੀਂ ਹੋਇਆ Petrol-Diesel ਦੀਆਂ ਕੀਮਤਾਂ ‘ਚ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਪੈਟਰੋਲ 101.84 ਰੁਪਏ ਪ੍ਰਤੀ ਲੀਟਰ ਰਿਹਾ, ਜਦੋਂਕਿ ਡੀਜ਼ਲ 89.87 ਰੁਪਏ ਪ੍ਰਤੀ ਲੀਟਰ ਰਿਹਾ।

Petrol-Diesel prices does not rise for 7th day in a row

ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ (Petrol Diesel Price) ਦੀਆਂ ਵੱਧ ਕੀਮਤਾਂ ਤੋਂ ਹਰ ਕੋਈ ਪਰੇਸ਼ਾਨ ਹੈ। ਇਸ ਵਿਚਕਾਰ ਸ਼ਨੀਵਾਰ ਨੂੰ ਆਮ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਤੇਲ ਕੰਪਨੀਆਂ ਨੇ ਅੱਜ ਤੇਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ। ਇਹ ਲਗਾਤਾਰ 7ਵਾਂ ਦਿਨ ਹੈ ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ। ਇੰਡੀਅਨ ਆਇਲ ਕਾਰਪੋਰੇਸ਼ਨ (IOCL) ਦੁਆਰਾ ਜਾਰੀ ਰੇਟ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ (National Capital Delhi) ਵਿਚ ਪੈਟਰੋਲ 101.84 ਰੁਪਏ ਪ੍ਰਤੀ ਲੀਟਰ ਰਿਹਾ, ਜਦੋਂਕਿ ਡੀਜ਼ਲ 89.87 ਰੁਪਏ ਪ੍ਰਤੀ ਲੀਟਰ ਰਿਹਾ।

ਇਹ ਵੀ ਪੜ੍ਹੋ- EMA ਨੇ 12-17 ਸਾਲ ਦੀ ੳੇਮਰ ਦੇ ਬੱਚਿਆਂ ਲਈ Moderna ਕੋਵਿਡ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਮੁੰਬਈ ਵਿਚ (Mumbai have highest price) ਪੈਟਰੋਲ ਅਤੇ ਡੀਜ਼ਲ ਦੀ ਸਭ ਤੋਂ ਵੱਧ ਕੀਮਤ ਹੈ। ਵੈਲਿਊ ਐਡਿਡ ਟੈਕਸ (VAT) ਦੇ ਕਾਰਨ ਤੇਲ ਦੀਆਂ ਕੀਮਤਾਂ ਵੱਖ-ਵੱਖ ਸੂਬਿਆਂ ਵਿਚ ਵੱਖਰੀਆਂ ਹਨ। ਮੁੰਬਈ 'ਚ ਇਕ ਲੀਟਰ ਪੈਟਰੋਲ ਦੀ ਕੀਮਤ 107.83 ਰੁਪਏ ਹੈ ਜਦਕਿ ਡੀਜ਼ਲ 97.45 ਰੁਪਏ ਹੈ। ਕੋਲਕਾਤਾ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 102.08 ਰੁਪਏ ਅਤੇ 93.02 ਰੁਪਏ ਪ੍ਰਤੀ ਲੀਟਰ ਦੇ ਪਹਿਲੇ ਪੱਧਰ 'ਤੇ ਰਹੀਆਂ।

ਇਹ ਵੀ ਪੜ੍ਹੋ- Tokyo Olympic: ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਕੀਤੀ ਸ਼ਾਨਦਾਰ ਸ਼ੁਰੂਆਤ

ਇਹ ਵੀ ਪੜ੍ਹੋ-  ਓਲੰਪਿਕ ਵਿਚ ਵੱਧ ਉਮਰ ਦੇ ਖਿਡਾਰੀਆਂ ਲਈ ਉਮਰ ਸਿਰਫ਼ ਇਕ ਅੰਕੜਾਂ

ਡੀਜ਼ਲ ਦੀਆਂ ਕੀਮਤਾਂ ਜੁਲਾਈ ਮਹੀਨੇ ਵਿਚ ਦੋ ਵਾਰ ਘਟੀਆਂ ਹਨ, ਜਦੋਂ ਕਿ ਪੈਟਰੋਲ ਵਿਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਪੈਟਰੋਲ ਦੀ ਕੀਮਤ ਵਿਚ 4 ਮਈ, 2021 ਦੇ ਬਾਅਦ ਦੇਸ਼ 'ਚ 39 ਵਾਰ ਵਾਧਾ ਕੀਤਾ ਗਿਆ ਹੈ, ਜਦਕਿ ਡੀਜ਼ਲ 36 ਕਿਸ਼ਤਾਂ ਵਿਚ ਮਹਿੰਗਾ ਹੋ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਸ਼ ਦੇ 19 ਸੂਬਿਆਂ (In 19 States) ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ (Price of Petrol crossed Rs. 100) ਨੂੰ ਪਾਰ ਕਰ ਗਈ ਹੈ। ਡੀਜ਼ਲ ਰਾਜਸਥਾਨ, ਉੜੀਸਾ ਅਤੇ ਮੱਧ ਪ੍ਰਦੇਸ਼ ਦੇ ਕੁਝ ਸਥਾਨਾਂ 'ਤੇ 100 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਪਾਰ ਕਰ ਗਿਆ ਹੈ.