ਲਾਕਡਾਊਨ ਵਿਚ ਬੰਦ ਹੋਇਆ ਕੰਮ ਤਾਂ ਸ਼ੁਰੂ ਕੀਤਾ ਡੇਅਰੀ ਫਾਰਮਿੰਗ ਦਾ ਧੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲੇ ਹੀ ਸਾਲ ਵਿਚ ਕੀਤੀ 7 ਲੱਖ ਦੀ ਕਮਾਈ

Dairy farming

ਅਹਿਮਦਾਬਾਦ : ਕੋਰੋਨਾ ਕਾਲ ਵਿਚ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ, ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ। ਸਥਿਤੀ ਇਹ ਬਣ ਗਈ ਕਿ ਲੋਕਾਂ ਨੂੰ ਦੋ ਵਕਤ ਦੀ ਰੋਟੀ ਲਈ ਵੀ ਜੱਦੋ ਜਹਿਦ ਕਰਨੀ ਪਈ, ਪਰ ਇਸ ਮੁਸੀਬਤ ਵਿਚ ਵੀ ਕੁਝ ਲੋਕ ਉਭਰ ਕੇ ਸਾਹਮਣੇ ਆਏ ਜਿਨ੍ਹਾਂ ਨੇ ਹਾਰ ਮੰਨਣ ਦੀ ਬਜਾਏ ਸਖ਼ਤ ਮਿਹਨਤ ਕੀਤੀ, ਚੁਣੌਤੀਆਂ ਨੂੰ ਸਵੀਕਾਰ ਕੀਤਾ ਅਤੇ ਆਪਣੇ ਆਪ ਪੈਰਾਂ ਤੇ ਖੜ੍ਹੇ ਹੋਏ।

ਅਜਿਹੀ ਹੀ ਅਹਿਮਦਾਬਾਦ ਵਿਚ ਰਹਿਣ ਵਾਲੇ ਚੇਤਨ ਪਟੇਲ ਦੀ ਕਹਾਣੀ ਹੈ। ਚੇਤਨ ਇਕ ਇੰਟੀਰਿਅਰ ਡਿਜ਼ਾਈਨਰ ਸੀ, ਉਹ ਅਹਿਮਦਾਬਾਦ ਵਿਚ ਚੰਗਾ ਕਾਰੋਬਾਰ ਚਲਾ ਰਿਹਾ ਸੀ, ਪਰ ਉਸ ਦਾ ਕੰਮ ਤਾਲਾਬੰਦੀ ਵਿਚ ਰੁਕ ਗਿਆ। ਇਸ ਤੋਂ ਬਾਅਦ ਉਸਨੇ ਆਪਣੇ ਪਿੰਡ ਵਿੱਚ ਡੇਅਰੀ ਫਾਰਮਿੰਗ ਦਾ ਧੰਦਾ ਸ਼ੁਰੂ ਕੀਤਾ। ਇਸ ਵਿੱਚ ਉਸਨੂੰ ਸਫਲਤਾ ਵੀ ਮਿਲੀ। ਉਸਨੇ ਪਹਿਲੇ ਸਾਲ ਹੀ 7 ਲੱਖ ਰੁਪਏ ਦੀ ਕਮਾਈ ਕੀਤੀ।

ਚੇਤਨ ਦਾ ਕਹਿਣਾ ਹੈ ਕਿ ਪਿਛਲੇ ਸਾਲ ਤਾਲਾਬੰਦੀ ਹੋਣ ਕਾਰਨ ਕੰਮ ਰੁਕ ਗਿਆ ਸੀ। ਆਮਦਨੀ ਬੰਦ ਹੋ ਗਈ।  ਪਰਿਵਾਰ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ। ਚੇਤਨ ਦੱਸਦੇ ਹਨ ਕਿ ਉਹਨਾਂ ਨੂੰ ਗਾਵਾਂ ਨਾਲ ਪਿਆਰ ਹੈ ਅਤੇ  ਮੈਂ ਆਪਣੇ ਦੋਸਤ ਦੀ ਸਲਾਹ 'ਤੇ ਡੇਅਰੀ ਫਾਰਮਿੰਗ ਦਾ ਧੰਦਾ ਸ਼ੁਰੂ ਕੀਤਾ। ਇਸਦੇ ਲਈ ਅਸੀਂ ਪਹਿਲਾਂ ਗਾਵਾਂ  ਦੇ ਪਾਲਣ ਪੋਸ਼ਣ ਬਾਰੇ ਜਾਣਕਾਰੀ ਇਕੱਠੀ ਕੀਤੀ। ਉਸ ਤੋਂ ਬਾਅਦ ਕੰਮ ਸ਼ੁਰੂ ਕੀਤਾ।

ਪਿੰਡ ਆਉਣ ਤੋਂ ਬਾਅਦ, ਉਸਨੇ ਇੱਕ ਗਊਸ਼ਾਲਾ ਖੋਲ੍ਹੀ, ਉਸ ਵਿਚ ਗਿਰ ਨਸਲ ਦੀਆਂ ਕੁਝ ਗਾਵਾਂ ਨੂੰ ਰੱਖਿਆ ਅਤੇ ਗਾਵਾਂ ਦਾ ਦੁੱਧ ਆਸ ਪਾਸ ਦੇ ਇਲਾਕਿਆਂ ਵਿਚ ਵੇਚਣਾ ਸ਼ੁਰੂ ਕੀਤਾ।  ਅੱਜ ਕੱਲ ਸ਼ਹਿਰਾਂ ਵਿਚ ਸ਼ੁੱਧ ਦੁੱਧ ਲੈਣਾ ਆਸਾਨ ਨਹੀਂ ਹੈ, ਹਰ ਪਾਸੇ ਮਿਲਾਵਟੀ ਦੁੱਧ ਮਿਲਦਾ ਹੈ। ਜਦੋਂ ਲੋਕਾਂ ਨੂੰ ਸਾਡੇ ਕੰਮ ਬਾਰੇ ਪਤਾ ਲੱਗਿਆ, ਤਾਂ ਸਾਨੂੰ ਉਨ੍ਹਾਂ ਦੇ ਪਾਸੋਂ ਆਰਡਰ ਮਿਲਣੇ ਸ਼ੁਰੂ ਹੋ ਗਏ। ਅਸੀਂ ਹਰ ਸਵੇਰੇ-ਸ਼ਾਮ  ਗਾਹਕਾਂ ਨੂੰ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਕੇ ਪਹਿਲੇ  ਹੀ ਸਾਲ ਵਿਚ ਉਸਨੇ ਸੱਤ ਲੱਖ ਦੀ ਕਮਾਈ ਕੀਤੀ।

ਇਸ ਸਮੇਂ, ਚੇਤਨ ਅਹਿਮਦਾਬਾਦ ਸ਼ਹਿਰ ਵਿੱਚ ਦੁੱਧ ਦੀ ਸਪਲਾਈ ਕਰ ਰਿਹਾ ਹੈ। ਉਹ ਹਰ ਮਹੀਨੇ ਲਗਭਗ 30,000 ਲੀਟਰ ਦੁੱਧ ਦੀ ਮਾਰਕੀਟਿੰਗ ਕਰ ਰਹੇ ਹਨ।  ਇਸ ਸਮੇਂ ਉਸ ਕੋਲ ਗਿਰ ਨਸਲ ਦੀਆਂ 25 ਗਾਵਾਂ ਹਨ। ਚੇਤਨ ਦੱਸਦੇ ਹਨ ਕਿ ਜਦੋਂ ਸਾਨੂੰ ਗਾਹਕਾਂ ਦੁਆਰਾ ਚੰਗਾ ਹੁੰਗਾਰਾ ਮਿਲਿਆ, ਅਸੀਂ ਆਪਣੇ ਦਾਇਰੇ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਅਸੀਂ ਦੁੱਧ ਦੇ ਨਾਲ ਜੈਵਿਕ ਘਿਓ ਬਣਾਉਣਾ ਸ਼ੁਰੂ ਕੀਤਾ। ਗਿਰ ਨਸਲ ਦੀਆਂ ਗਾਵਾਂ ਦਾ ਦੁੱਧ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਨ੍ਹਾਂ ਗਾਵਾਂ ਦਾ ਦੁੱਧ ਅਹਿਮਦਾਬਾਦ ਵਿੱਚ 100 ਰੁਪਏ ਪ੍ਰਤੀ ਲੀਟਰ ਵਿਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਦੁੱਧ ਤੋਂ ਬਣੇ ਦੇਸੀ ਘਿਓ ਦੀ ਕੀਮਤ 2400 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਅਸੀਂ ਲੋਕਾਂ ਨੂੰ ਸ਼ੁੱਧ ਦੁੱਧ ਅਤੇ ਘਿਓ ਪਹੁੰਚਾਉਂਦੇ ਹਾਂ। ਇਸ ਸਮੇਂ ਅਸੀਂ ਹਰ ਮਹੀਨੇ 30 ਲੀਟਰ ਜੈਵਿਕ ਘਿਓ ਵੀ  ਵੇਚਦੇ ਹਾਂ।

ਚੇਤਨ ਨੇ ਗਾਵਾਂ ਦੀ ਸਿਹਤ ਅਤੇ ਸੁਰੱਖਿਆ ਦੇ ਸੰਬੰਧ ਵਿਚ ਵੀ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਉਹਨਾਂ ਦੱਸਿਆ ਕਿ ਅਸੀਂ ਉਨ੍ਹਾਂ ਦੀ ਦੇਖਭਾਲ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਕਰਦੇ ਹਾਂ।  ਗਾਵਾਂ ਦੀ ਖੁਰਾਕ ਤੋਂ ਲੈ ਕੇ ਉਸਦੀ ਸਿਹਤ ਤੱਕ, ਉਸਦਾ ਪੂਰਾ ਖਿਆਲ ਰੱਖਦੇ ਹਾਂ। ਇੰਨਾ ਹੀ ਨਹੀਂ, ਗਾਵਾਂ ਨੂੰ ਮੱਛਰਾਂ ਅਤੇ ਕੀੜੇ-ਮਕੌੜਿਆਂ ਤੋਂ ਬਚਾਉਣ ਲਈ, ਅਸੀਂ ਪੂਰੀ ਗਊਸ਼ਾਲਾ ਵਿੱਚ ਮੱਛਰਾਂ ਦੇ ਜਾਲ ਵੀ ਲਗਾਏ ਹਨ, ਤਾਂ ਜੋ ਗਊਆਂ ਸ਼ਾਂਤੀ ਨਾਲ ਆਰਾਮ ਕਰ ਸਕਣ।