ਮਹਿਲਾ ਨੂੰ ਬੰਦੂਕ ਨਾਲ ਫੋਟੋ ਕਰਵਾਉਣੀ ਪਈ ਮਹਿੰਗੀ, ਦੱਬਿਆ ਗਿਆ ਘੋੜਾ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਤਕ ਦਾ ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ

woman had to be photographed with a gun, died

ਆਗਰਾ: ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ ਵਿਚ ਔਰਤ ਨੂੰ ਬੰਦੂਕ ਨਾਲ ਫੋਟੋ ਕਰਵਾਉਣੀ ਮਹਿੰਗੀ ਪੈ ਗਈ। ਦਰਅਸਲ ਔਰਤ ਬੰਦੂਕ ਨਾਲ ਫੋਟੋ ਕਰਵਾ ਰਹੀ ਸੀ ਕਿ ਅਚਾਨਕ ਬੰਦੂਕ ਦਾ ਘੋੜਾ ਦੱਬਿਆ ਗਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਔਰਤ ਦੇ ਸਹੁਰਿਆਂ ਦਾ ਕਹਿਣਾ ਹੈ ਕਿ  ਫੋਟੋ ਕਰਵਾਉਂਦੇ  ਸਮੇਂ ਲਾਪਰਵਾਹੀ ਨਾਲ ਉਹਨਾਂ ਦੀ ਨੂੰਹ ਕੋਲੋਂ ਬੰਦੂਕ ਦਾ ਘੋੜਾ ਦੱਬਿਆ ਗਿਆ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

ਉਥੇ ਹੀ ਦੂਜੇ ਪਾਸੇ ਔਰਤ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਗੋਲੀ ਮਾਰ ਦਿੱਤੀ ਗਈ ਹੈ। ਪੁਲਿਸ ਨੇ 4 ਨਾਮਜ਼ਦ ਅਤੇ ਕਈ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਬੰਦੂਕ ਨਾਲ ਔਰਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਇਲਜ਼ਾਮ ਹੈ ਕਿ ਸਹੁਰੇ ਦਾਜ ਵਿਚ 2 ਲੱਖ ਨਕਦੀ ਦੀ ਮੰਗ ਕਰ ਰਹੇ ਸਨ। ਮ੍ਰਿਤਕ ਦਾ ਵਿਆਹ ਸਿਰਫ ਦੋ ਮਹੀਨੇ ਪਹਿਲਾਂ ਹੋਇਆ ਸੀ। ਮ੍ਰਿਤਕ ਦੇ ਪਤੀ, ਸੱਸ, ਸਹੁਰੇ ਅਤੇ ਜੇਠ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ  ਜਾਂਚ ਚੱਲ ਰਹੀ ਹੈ। ਸਹੁਰਿਆਂ ਦੇ ਬਿਆਨ ਦੀ ਵੀ ਪੜਤਾਲ ਕੀਤੀ ਜਾਵੇਗੀ।