ਦਿੱਲੀ ਦੇ ਮੁਸਤਫਾਬਾਦ 'ਚ ਡਿੱਗੀ ਦੋ ਮੰਜ਼ਿਲਾਂ ਇਮਾਰਤ, ਇਕ ਦੀ ਹੋਈ ਮੌਤ, 3 ਗੰਭੀਰ ਜ਼ਖਮੀ
ਮੌਕੇ 'ਤੇ ਪਹੁੰਚੀ ਪੁਲਿਸ
ਨਵੀਂ ਦਿੱਲੀ: ਦਿੱਲੀ ਦੇ ਮੁਸਤਫਾਬਾਦ ਦੇ ਬਾਬੂ ਨਗਰ ਚੈਨੇ ਵਾਲੀ ਗਲੀ ਵਿੱਚ ਇੱਕ ਇਮਾਰਤ ਦੀਆਂ ਉਪਰਲੀਆਂ ਦੋ ਮੰਜ਼ਿਲਾਂ ਡਿੱਗ ਗਈਆਂ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖਮੀ ਹਸਪਤਾਲ 'ਚ ਜ਼ੇਰੇ ਇਲਾਜ ਹਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਚਾਰ ਲੋਕਾਂ ਨੂੰ ਮੌਕੇ ਤੋਂ ਬਚਾ ਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਇਮਾਰਤ ਦੇ ਮਲਬੇ ਹੇਠ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦੇ ਖਦਸ਼ੇ ਕਾਰਨ ਫਾਇਰ ਬ੍ਰਿਗੇਡ ਨੇ ਕਾਫੀ ਦੇਰ ਤੱਕ ਉਨ੍ਹਾਂ ਦੀ ਭਾਲ ਜਾਰੀ ਰੱਖੀ। ਹਾਲਾਂਕਿ ਹੁਣ ਖੋਜ ਪੂਰੀ ਹੋ ਗਈ ਹੈ।
ਇਸ ਤੋਂ ਪਹਿਲਾਂ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਫਾਇਰ ਅਫਸਰ ਨੇ ਦੱਸਿਆ ਸੀ ਕਿ ਮੁਸਤਫਾਬਾਦ ਦੇ ਬਾਬੂ ਨਗਰ ਦੀ ਚੈਨੇ ਵਾਲੀ ਗਲੀ 'ਚ ਐਤਵਾਰ ਸਵੇਰੇ ਕਰੀਬ 5 ਵਜੇ ਇਕ ਮਕਾਨ ਡਿੱਗ ਗਿਆ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹੁਣ ਤੱਕ ਚਾਰ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ।