Himachal News: ਹਿਮਾਚਲ ਦੇ ਮੰਡੀ 'ਚ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਲੋਕਾਂ ਦੀ ਮੌਤ
Himachal News: 20 ਤੋਂ ਵੱਧ ਯਾਤਰੀ ਜ਼ਖ਼ਮੀ, ਬਚਾਅ ਕਾਰਜ 'ਚ ਜੁਟਿਆ ਪ੍ਰਸ਼ਾਸਨ
Bus falls into gorge in Mandi Himachal Pradesh: ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਸਰਕਾਘਾਟ ਵਿਖੇ ਅੱਜ ਹਾਈਵੇਅ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਇੱਕ ਬੱਸ ਖੱਡ ਵਿੱਚ ਡਿੱਗ ਗਈ। ਇਸ ਵਿੱਚ 5 ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ 20 ਤੋਂ ਵੱਧ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਸ਼ਾਮਲ ਹਨ। 3 ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਸਰਕਾਘਾਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਨਿਗਮ ਦੀ ਬੱਸ ਜਾਮਨੀ ਤੋਂ ਸਰਕਾਘਾਟ ਆ ਰਹੀ ਸੀ। ਇਸ ਦੌਰਾਨ ਸਰਕਾਘਾਟ-ਜਾਮਨੀ-ਦੁਰਗਾਪੁਰ ਸੜਕ 'ਤੇ ਮਾਸੇਰਾਨ ਤਲਗਰਾ ਨੇੜੇ ਸੜਕ ਤੋਂ ਲਗਭਗ 150 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ।
ਇਸ ਤੋਂ ਬਾਅਦ ਮੌਕੇ 'ਤੇ ਕਾਫ਼ੀ ਚੀਕ-ਚਿਹਾੜਾ ਪੈ ਗਿਆ। ਸਥਾਨਕ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪੁਲਿਸ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਐਂਬੂਲੈਂਸਾਂ ਵਿੱਚ ਹਸਪਤਾਲ ਲੈ ਜਾ ਰਹੀ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਬੱਸ ਵਿੱਚ 25 ਤੋਂ ਵੱਧ ਯਾਤਰੀ ਸਵਾਰ ਸਨ।
ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
"(For more news apart from “Bus falls into gorge in Mandi Himachal Pradesh, ” stay tuned to Rozana Spokesman.)