ਨਾਲੇ ਦੀ ਗੈਸ ਨਾਲ ਧੜਾ-ਧੜ ਵਿਕ ਰਹੀ ਰਾਮੂ ਦੀ ਚਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿੰਦੁਸਤਾਨ ਦੀ ਮੌਜੂਦਾ ਸਿਆਸਤ ਦਾ ਰੁਖ਼ ਕੁੱਝ ਅਜਿਹਾ ਰਿਹਾ ਹੈ ਕਿ ਸੱਤਾ ਵਿਚ ਆਉਣ ਤੋਂ ਬਾਅਦ ਇਹਨਾਂ ਦੀ ਚਾਹ ਹਮੇਸ਼ਾ ...

Ramu Chaiwala's drainage gas

ਗਾਜ਼ੀਆਬਾਦ : ਹਿੰਦੁਸਤਾਨ ਦੀ ਮੌਜੂਦਾ ਸਿਆਸਤ ਦਾ ਰੁਖ਼ ਕੁੱਝ ਅਜਿਹਾ ਰਿਹਾ ਹੈ ਕਿ ਸੱਤਾ ਵਿਚ ਆਉਣ ਤੋਂ ਬਾਅਦ ਇਹਨਾਂ ਦੀ ਚਾਹ ਹਮੇਸ਼ਾ ਗਰਮ ਰਹੀ ਹੈ। ਚਾਹ 'ਤੇ ਚਰਚਾ, ਪਕੌੜਿਆਂ ਨਾਲ ਰੁਜ਼ਗਾਰ ਤੋਂ ਬਾਅਦ ਹੁਣ ਇਹ ਚਾਹ ਨਾਲੇ ਦੀ ਗੈਸ ਨਾਲ ਗਰਮ ਹੋ ਰਹੀ ਹੈ ਅਤੇ ਇਸ ਨੂੰ ਬਣਾਉਣ ਵਾਲਾ ਹੈ ਸਾਹਿਬਾਬਾਦ ਦਾ ਰਾਮੂ ਚਾਹਵਾਲਾ। ਨਾਲੇ ਦੀ ਗੈਸ ਨਾਲ ਚਾਹ ਬਣਾਕੇ ਰਾਮੂ ਮਸ਼ਹੂਰ ਹੋ ਰਿਹਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਕੋਲ ਗਾਹਕਾਂ ਦੀ ਭੀੜ ਵੀ ਵੱਧ ਰਹੀ ਹੈ।  

ਇਸ ਪਹਿਲ 'ਤੇ ਬਹਿਸ ਗਰਮ ਹੋਕੇ ਠੰਡੀ ਪੈਂਦੀ ਗਈ ਪਰ ਰਾਮੂ ਦੋ ਹਫਤੇ ਤੋਂ ਇਸ ਗੈਸ ਨਾਲ ਲਗਾਤਾਰ ਚਾਹ ਬਣਾ ਰਿਹਾ ਹੈ। ਇੰਦਰਪ੍ਰਸਥ ਇੰਜਿਨਿਅਰਿੰਗ ਕਾਲਜ' ਸਾਹਿਬਾਬਾਦ ਦੇ ਸਾਹਮਣੇ ਤੋਂ ਸੂਰਜ ਨਗਰ ਦਾ ਨਾਲਾ ਨਿਕਲ ਰਿਹਾ ਹੈ। ਕੜਕੜ ਮਾਡਲ ਨਿਵਾਸੀ ਰਾਮੂ ਦੱਸਦਾ ਹੈ ਕਿ ਰੋਜ਼ ਸਵੇਰੇ 7 ਵਜੇ ਉਹ ਆਪਣੀ ਸਾਇਕਲ 'ਤੇ ਘਰ ਤੋਂ ਚੁੱਲ੍ਹਾ ਅਤੇ ਹੋਰ ਸਮਾਨ ਲੈ ਕੇ ਨਿਕਲਦਾ ਹੈ। ਰੇਹੜੀ 'ਤੇ ਪੁੱਜਦੇ ਹੀ ਚਾਹ ਬਣਾਉਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਇਸ ਜਗ੍ਹਾ 'ਤੇ ਪਹਿਲਾਂ ਤੋਂ ਉਹ ਚਾਹ ਬਣਾਉਂਦਾ ਆ ਰਿਹਾ ਹੈ। ਪਹਿਲਾਂ ਮਹੀਨੇ ਵਿਚ 5 ਹਜ਼ਾਰ ਰੁਪਏ ਤੱਕ ਕਮਾਈ ਹੁੰਦੀ ਸੀ, ਜਿਸ ਵਿਚੋਂ 1200 ਰੁਪਏ ਸਲੰਡਰ 'ਤੇ ਹੀ ਖਰਚ ਹੋ ਜਾਂਦੇ ਸਨ।  10 ਦਿਨ ਪਹਿਲਾਂ ਕਾਲਜ ਦੇ ਵਿਦਿਆਰਥੀਆਂ ਦੀ ਮਦਦ ਨਾਲ ਉਨ੍ਹਾਂ ਨੇ ਨਾਲੇ ਦੀ ਗੈਸ ਨਾਲ ਚਾਹ ਬਣਾਉਣਾ ਸ਼ੁਰੂ ਕੀਤਾ। ਇਸ ਤੋਂ ਉਸ ਨੇ ਐਲਪੀਜੀ ਦਾ 1200 ਰੁਪਏ ਦਾ ਖਰਚ ਤਾਂ ਬਚਾ ਹੀ ਲਿਆ।

10 ਦਿਨ ਵਿਚ ਹੀ 5 ਹਜ਼ਾਰ ਰੁਪਏ ਦੀ ਕਮਾਈ ਵੀ ਹੋ ਗਈ ਹੈ।  ਬੀ. ਟੈਕ ਦੇ ਦੋ ਵਿਦਿਆਰਥੀ ਅਭੀਸ਼ੇਕ ਵਰਮਾ ਅਤੇ ਅਭਿਨੇਂਦਰ ਪਟੇਲ ਹੋਸਟਲ ਦੀ ਛੱਤ ਤੋਂ ਰੋਜ਼ ਸੂਰਿਆ ਨਗਰ ਦੇ ਨਾਲੇ ਵਿਚ ਗੈਸ ਦੇ ਬੁਲਬੁਲੇ ਉਠਦੇ ਦੇਖਦੇ ਸਨ। ਉਨ੍ਹਾਂ ਨੇ ਸੋਚਿਆ ਕਿ ਇਸ ਗੈਸ ਨੂੰ ਕੁਕਿੰਗ ਵਿਚ ਵਰਤਿਆ ਜਾ ਸਕਦਾ ਹੈ। ਅਭੀਸ਼ੇਕ ਨੇ ਦੱਸਿਆ ਕਿ ਗੈਸ ਕਰੋਮੋਟਾਗਰਫੀ ਤੋਂ ਪਤਾ ਲੱਗਿਆ ਕਿ ਨਾਲਾ ਕਰੀਬ 60 ਤੋਂ 75 ਫ਼ੀਸਦੀ ਮਿਥੇਨ ਗੈਸ ਛੱਡ ਰਿਹਾ ਹੈ।

ਇਸ ਨੂੰ ਇਕੱਠਾ ਕਰਨ ਲਈ ਲੋਹੇ ਦੇ ਕੇਸ ਵਿਚ ਛੇ ਵੱਡੇ ਡਰਮ ਲਗਾਏ ਗਏ। ਇਨ੍ਹਾਂ ਸਾਰਿਆਂ ਨਾਲ ਜੁੜੀ ਇੱਕ ਪਾਇਪਲਾਇਨ ਗੈਸ ਸਟੋਵ ਤੱਕ ਆਉਂਦੀ ਹੈ ਅਤੇ ਕੁਕਿੰਗ ਲਈ ਬਾਲਣ ਦਾ ਕੰਮ ਕਰਦੀ ਹੈ। ਵਿਦਿਆਰਥੀਆਂ ਨੇ ਇਹ ਪ੍ਰਾਜੇਕਟ ਸਾਲ 2013 ਵਿਚ ਤਿਆਰ ਕਰ ਲਿਆ ਸੀ ਅਤੇ ਬਕਾਇਦਾ ਕੁਕਿੰਗ ਵਿਚ ਇਸ ਗੈਸ ਦੀ ਵਰਤੋਂ ਲਈ ਪ੍ਰਦਰਸ਼ਨੀ ਵੀ ਲਗਾਈ ਸੀ। ਇਸ ਦੌਰਾਨ ਇੱਥੇ ਮੌਜੂਦ ਇੱਕ ਚਾਹ ਵਿਕਰੇਤਾ ਸ਼ਿਵ ਪ੍ਰਸਾਦ ਨੇ ਚਾਹ ਬਣਾਕੇ ਵੀ ਦਿਖਾਈ ਸੀ,

ਹਾਲਾਂਕਿ ਕੁੱਝ ਦਿਨ ਬਾਅਦ ਜੀਡੀਏ ਟੀਮ ਨੇ ਇਸ ਪ੍ਰਾਜੇਕਟ ਨੂੰ ਖ਼ਤਰਨਾਕ ਦੱਸਕੇ ਇੱਥੋਂ ਹਟਵਾ ਦਿੱਤਾ ਸੀ। ਸਾਲ 2014 ਵਿਚ ਜੀਡੀਏ ਨੇ ਇਸ ਪ੍ਰਾਜੇਕਟ ਨੂੰ ਕਬਾੜ ਅਤੇ ਵਿਅਰਥ ਦੱਸਕੇ ਹਟਵਾ ਦਿੱਤਾ ਸੀ, ਪਰ ਹੁਣ ਮਾਮਲਾ ਸੁਰਖੀਆਂ ਵਿਚ ਆਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਇਸ ਦੇ ਲਈ ਸ਼ਾਬਾਸ਼ੀ ਮਿਲ ਰਹੀ ਹੈ। ਕਾਲਜ ਪ੍ਰਸ਼ਾਸਨ ਦੇ ਅਨੁਸਾਰ ਇਸ ਨੂੰ ਵੱਡੇ ਪੱਧਰ 'ਤੇ ਤਿਆਰ ਕਰਨ ਲਈ ਐਮਐੱਸਐਮਈ ਦੀ ਮਦਦ ਮਿਲ ਰਹੀ ਹੈ ਅਤੇ ਵਰਕਸ਼ਾਪ ਪਲਾਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਐੱਸਡੀਐਮ ਪ੍ਰਸ਼ਾਂਤ ਤੀਵਾਰੀ ਨੇ ਵੀ ਵਿਦਿਆਰਥੀਆਂ ਦੀ ਸਰਾਹਨਾ ਕੀਤੀ ਹੈ। ਵਿਦਿਆਰਥੀ ਹੁਣ ਅਗਲਾ ਪ੍ਰਾਜੇਕਟ ਵਸੁੰਧਰਾ ਮੇਨ ਨਾਲੇ 'ਤੇ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਗੈਸ ਦੀ ਵਰਤੋਂ ਲਈ ਵੀ ਜਾਗਰੂਕ ਕਰਨਗੇ।