ਤਾਮਿਲਨਾਡੂ ਵਲੋਂ ਮੁੱਲਾਪੋਰੀਆਰ ਬੰਨ੍ਹ ਤੋਂ ਪਾਣੀ ਛੱਡਣਾ ਹੜ੍ਹ ਦਾ ਮੁੱਖ ਕਾਰਨ : ਕੇਰਲ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਸਰਕਾਰ ਸੁਪਰੀਮ ਕੋਰਟ ਨੂੰ ਕਿਹਾ ਕਿ ਤਾਮਿਲਨਾਡੂ ਸਰਕਾਰ ਵਲੋਂ ਮੁੱਲਾਪੋਰੀਆਰ ਬੰਨ੍ਹ ਤੋਂ ਅਚਾਨਕ ਪਾਣੀ ਛੱਡਿਆ ਜਾਣਾ ...

Tamilnadu-mullaperiyar-dam

ਨਵੀਂ ਦਿੱਲੀ : ਕੇਰਲ ਸਰਕਾਰ ਸੁਪਰੀਮ ਕੋਰਟ ਨੂੰ ਕਿਹਾ ਕਿ ਤਾਮਿਲਨਾਡੂ ਸਰਕਾਰ ਵਲੋਂ ਮੁੱਲਾਪੋਰੀਆਰ ਬੰਨ੍ਹ ਤੋਂ ਅਚਾਨਕ ਪਾਣੀ ਛੱਡਿਆ ਜਾਣਾ ਰਾਜ ਵਿਚ ਹੜ੍ਹ ਆਉਣ ਦਾ ਮੁੱਖ ਕਾਰਨ ਸੀ। ਕੇਰਲ ਸਰਕਾਰ ਨੇ ਅਦਾਲਤ ਵਿਚ ਦਾਖ਼ਲ ਹਲਫ਼ਨਾਮੇ ਵਿਚ ਕਿਹਾ ਕਿ ਇਸ ਹੜ੍ਹ ਨਾਲ ਕੇਰਲ ਦੀ ਕੁੱਲ ਕਰੀਬ 3.48 ਕਰੋੜ ਦੀ ਆਬਾਦੀ ਵਿਚੋਂ 54 ਲੱਖ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

ਰਾਜ ਸਰਕਾਰ ਨੇ ਕਿਹਾ ਹੈ ਕਿ ਉਸ ਦੇ ਇੰਜੀਨਿਅਰਾਂ ਵਲੋਂ ਪਹਿਲਾਂ ਤੋਂ ਸੁਚੇਤ ਕੀਤੇ ਜਾਣ ਕੇ ਕਾਰਨ ਰਾਜ ਦੇ ਜਲ ਸਰੋਤ ਸਕੱਤਰ ਨੇ ਤਾਮਿਲਨਾਡੂ ਸਰਕਾਰ ਅਤੇ ਮੁੱਲਾਪੋਰੀਆਰ ਬੰਨ੍ਹ ਦੀ ਨਿਗਰਾਨੀ ਕਮੇਟੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਬੰਨ੍ਹ ਦੇ ਪਾਣੀ ਪੱਧਰ ਨੂੰ ਅਪਣੇ ਜ਼ਿਆਦਾਤਰ ਪੱਧਰ 'ਤੇ ਪਹੁੰਚਣ ਦਾ ਇੰਤਜ਼ਾਰ ਕੀਤੇ ਬਿਨਾ ਹੀ ਇਸ ਨੂੰ ਛੱਡਣ ਦੀ ਪ੍ਰਕਿਰਿਆ ਕੰਟਰੋਲ ਕੀਤੀ ਜਾਵੇ।

ਹਲਫ਼ਨਾਮੇ ਵਿਚ ਕਿਹਾ ਗਿਅ ਹੈ ਕਿ ਤਾਮਿਲਨਾਡੂ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ 139 ਫੁੱਟ ਤਕ ਹੌਲੀ-ਹੌਲੀ ਪਾਣੀ ਛੱਡਿਆ ਜਾਵੇ ਪਰ ਵਾਰ-ਵਾਰ ਬੇਨਤੀ ਦੇ ਬਾਵਜੂਦ ਤਾਮਿਲਨਾਡੂ ਸਰਕਾਰ ਤੋਂ ਇਸ ਸਬੰਧੀ ਕੋਈ ਸਕਰਾਤਮਕ ਭਰੋਸਾ ਨਹੀਂ ਮਿਲਿਆ। ਅਚਾਨਕ ਹੀ ਮੁਲਾਪੋਰੀਆਰ ਬੰਨ੍ਹ ਤੋਂ ਪਾਣੀ ਛੱਡੇ ਜਾਣ ਨੇ ਸਾਨੂੰ ਇਡੁੱਕੀ ਬੰਨ੍ਹ ਤੋਂ ਜ਼ਿਆਦਾ ਪਾਣੀ ਛੱਡਣ ਲਈ ਮਜਬੂਰ ਕੀਤਾ ਜੋ ਇਸ ਹੜ੍ਹ ਦਾ ਇਕ ਮੁੱਖ ਕਾਰਨ ਹੈ। 

ਦਸ ਦਈਏ ਕਿ ਕੇਰਲ ਦੇ ਇਡੁੱਕੀ ਜ਼ਿਲ੍ਹੇੇ ਵਿਚ ਥੇਕੜੀ ਦੇ ਨੇੜੇ ਪੱਛਮ ਘਾਟ 'ਤੇ ਪੋਰੀਆਰ ਨਦੀ 'ਤੇ ਮੁੱਲਾਪੋਰੀਆਰ ਬੰਨ੍ਹ ਸਥਿਤ ਹੈ। ਰਾਜ ਸਰਕਾਰ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਦੇ ਮੁੜ ਵਾਪਰਨ ਤੋਂ ਰੋਕਣ ਲਈ ਨਿਗਰਾਨੀ ਕਮੇਟੀ ਦੀ ਕਮਾਨ ਕੇਂਦਰੀ ਜਲ ਕਮਿਸ਼ਨ ਦੇ ਪ੍ਰਧਾਨ ਨੂੰ ਸੌਂਪੀ ਜਾਵੇ ਅਤੇ ਦੋਵੇਂ ਰਾਜਾਂ ਦੇ ਸਕੱਤਰਾਂ ਨੂੰ ਇਸ ਦਾ ਮੈਂਬਰ ਬਣਾਇਆ ਜਾਵੇ। ਸਰਕਾਰ ਨੇ ਕਿਹਾ ਕਿ ਇਸ ਕਮੇਟੀ ਨੂੰ ਹੜ੍ਹ ਜਾਂ ਅਜਿਹੇ ਹੀ ਕਿਸੇ ਸੰਕਟ ਦੇ ਸਮੇਂ ਬਹੁਤ ਨਾਲ ਫ਼ੈਸਲਾ ਲੈਣ ਦਾ ਅਧਿਕਾਰ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ।

ਕੇਰਲ ਸਰਕਾਰ ਨੇ ਮੁੱਲਾਪੋਰੀਆਰ ਬੰਨ੍ਹ ਦੇ ਰੋਜ਼ਾਨਾ ਪ੍ਰਬੰਧਨ ਦੇ ਲਈ ਵੀ ਇਕ ਪ੍ਰ੍ਰਬੰਧ ਕਮੇਟੀ ਗਠਿਤ ਕਰਨ ਦੀ ਬੇਨਤੀ ਕੀਤੀ ਹੈ। ਰਾਜ ਸਰਕਾਰ ਨੇ ਸੁਪਰੀਮ ਕੋਰਟ ਦੇ 18 ਅਗੱਸਤ ਦੇ ਨਿਰਦੇਸ਼ ਅਨੁਸਾਰ Îਇਸ ਮਾਮਲੇ ਵਿਚ ਇਹ ਹਲਫ਼ਨਾਮਾ ਦਾਖ਼ਲ ਕੀਤਾ ਹੈ। ਉਥੇ ਮਾਹਿਰਾਂ ਨੇ ਕਿਹਾ ਹੈ ਕਿ ਬੰਗਾਲ ਦੀ ਖਾੜੀ ਵਿਚ ਹਵਾ ਦੇ ਘੱਟ ਦਬਾਅ ਦੇ ਦੋ ਖੇਤਰਾਂ ਦੇ ਨਾਲ ਮਿਲਣ ਅਤੇ ਦੱਖਣ-ਪੂਰਬ ਅਰਬ ਸਾਗਰ ਵਿਚ ਮਾਨਸੂਨ ਦੇ ਜ਼ੋਰ ਫੜਨ ਕਾਰਨ ਕੇਰਲ ਵਿਚ ਇਸ ਮਹੀਨੇ ਭਾਰੀ ਬਾਰਿਸ਼ ਹੋਈ। 

ਪੱਛਮੀ ਘਾਟ ਨਾਲ ਲੱਗੇ ਤੱਟੀ ਰਾਜ ਵਿਚ ਜ਼ਿਆਦਾ ਬਾਰਿਸ਼ ਹੋਣ ਨਾਲ 223 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। 10 ਤੋਂ ਜ਼ਿਆਦਾ ਲੋਕਾਂ ਨੂੰ ਅਪਣਾ ਘਰ ਵਾਰ ਛੱਡਣ ਲਈ ਮਜਬੂਰ ਹੋਣਾ ਪਿਆ ਅਤੇ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਨੂੰ ਨੁਕਸਾਨ ਪਹੁੰਚਿਆ ਹੈ। ਉਥੇ ਮਾਨਸੂਨੀ ਬਾਰਿਸ਼, ਹੜ੍ਹ ਅਤੇ ਢਿੱਗਾਂ ਡਿਣ ਦੀਆਂ ਘਟਨਾਵਾਂ ਵਿਚ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 373 ਹੋ ਗਈ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਜੂਨ ਅਤੇ ਜੁਲਾਈ ਵਿਚ ਰਾਜ ਵਿਚ ਆਮ ਨਾਲੋਂ ਕ੍ਰਮਵਾਰ 15 ਫ਼ੀ ਸਦ ਅਤੇ 16 ਫ਼ੀ ਸਦ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ, ਜਦਕਿ ਇਕ ਅਗੱਸਤ ਤੋਂ 19 ਅਗੱਸਤ ਦੇ ਵਿਚਕਾਰ 164 ਫ਼ੀ ਸਦੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ।