Corona Warrior ਡਾਕਟਰਾਂ ਨੂੰ ਤੋਹਫ਼ਾ, 75 ਹਜ਼ਾਰ ਰੁਪਏ ਦੀ ਰਕਮ ਦਾ ਹੋਵੇਗਾ ਬੀਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਯੂ ਪੀ ਸਰਕਾਰ ਨੇ ਕੋਰੋਨਾ ਦੇ ਵਧ ਰਹੇ ਕੇਸਾਂ ਅਤੇ ਡਾਕਟਰਾਂ ਦੀ ਘਾਟ ਕਾਰਨ ਡਾਕਟਰਾਂ ਦਾ ਹੌਸਲਾ ਵਧਾਉਣ ਦੀ ਯੋਜਨਾ ਬਣਾਈ ਹੈ।

Corona Warriors

ਲਖਨਊ - ਕੋਰੋਨਾ ਮਹਾਂਮਾਰੀ ਵਿਚ ਡਾਕਟਰ ਫਰੰਟ ਲਾਈਨ 'ਤੇ ਕੰਮ ਕਰ ਕੇ ਮਰੀਜ਼ਾਂ ਦੀ ਜਾਨ ਬਚਾ ਰਹੇ ਹਨ। ਹਾਲਾਂਕਿ, ਜਿਸ ਕਾਰਨ ਬਹੁਤ ਸਾਰੇ ਡਾਕਟਰ ਖੁਦ ਸੰਕਰਮਿਤ ਹੋਏ, ਕੁਝ ਨੇ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ ਪਰ ਰਾਜ ਸਰਕਾਰ ਨੇ ਕੋਵਿਡ ਖਿਲਾਫ਼ ਜਾਨ ਦੀ ਬਾਜ਼ੀ ਲਗਾ ਕੇ ਡਿਊਟੀ ਕਰ ਰਹੇ ਅਜਿਹੇ ਕੋਰੋਨਾ ਯੋਧਿਆਂ ਦੇ ਉਤਸ਼ਾਹ ਨੂੰ ਵਧਾਉਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ।

ਜਿਸ ਦੇ ਤਹਿਤ ਯੂ ਪੀ ਸਰਕਾਰ ਨੇ ਕੋਰੋਨਾ ਦੇ ਵਧ ਰਹੇ ਕੇਸਾਂ ਅਤੇ ਡਾਕਟਰਾਂ ਦੀ ਘਾਟ ਕਾਰਨ ਡਾਕਟਰਾਂ ਦਾ ਹੌਸਲਾ ਵਧਾਉਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਵਿਭਾਗ ਵੱਖ-ਵੱਖ ਵਿਭਾਗਾਂ ਤੋਂ ਆਉਣ ਵਾਲੇ ਅਤੇ ਕੋਵਿਡ ਦੀ ਡਿਊਟੀ ਨਿਭਾਉਣ ਵਾਲੇ ਡਾਕਟਰਾਂ ਨੂੰ ਵੱਖ-ਵੱਖ ਤੋਹਫ਼ੇ ਅਤੇ ਬੀਮਾ ਸਹੂਲਤ ਪ੍ਰਦਾਨ ਕਰੇਗੀ।

ਕੋਰੋਨਾ ਦੀ ਲਾਗ ਦੌਰਾਨ ਗੰਭੀਰ ਬਿਮਾਰੀ ਨਾਲ ਪੀੜਤ ਸੰਕਰਮਿਤ ਲੋਕਾਂ ਦੇ ਇਲਾਜ ਦੇ ਬਿਹਤਰ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰ ਨੇ ਮਾਹਰ ਡਾਕਟਰਾਂ ਦੀ ਮਦਦ ਲੈਣ ਦੀ ਯੋਜਨਾ ਬਣਾਈ ਹੈ। ਇਸ ਕੋਸ਼ਿਸ਼ ਨੂੰ ਸਫ਼ਲ ਬਣਾਉਣ ਲਈ ਵਧੀਕ ਮੁੱਖ ਸਕੱਤਰ ਮੈਡੀਕਲ ਅਤੇ ਸਿਹਤ ਅਮਿਤ ਮੋਹਨ ਪ੍ਰਸਾਦ ਨੇ ਸਿਹਤ ਵਿਭਾਗ ਨੂੰ ਇੱਕ ਪੱਤਰ ਭੇਜ ਕੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਹਨ।

ਇਸ ਪੱਤਰ ਤੋਂ ਬਾਅਦ ਦਿਲ ਦੇ ਮਾਹਰ, ਨੈਫਰੋਲੋਜਿਸਟ, ਛਾਤੀ ਦੇ ਡਾਕਟਰ, ਗਾਇਨੀਕੋਲੋਜਿਸਟ ਅਤੇ ਬਾਲ ਮਾਹਰ ਡਾਕਟਰਾਂ ਨੂੰ ਦਫ਼ਤਰ ਵਿਚ ਰਜਿਸਟਰ ਕਰਨ ਲਈ ਕਿਹਾ ਗਿਆ ਹੈ। ਰਜਿਸਟਰੀ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਡਾਕਟਰਾਂ ਨੂੰ 15 ਦਿਨ ਲਈ ਕੋਵਿਡ -19 ਤਹਿਤ ਡਿਊਟੀ ਕਰਨ ਤੇ 75 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਬੀਮਾ ਕਰਵਾਇਆ ਜਾਵੇਗਾ।

ਦੂਜੇ ਪਾਸੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਭਾਵਿਤ ਲੋਕਾਂ ਦੀ ਬਿਹਤਰ ਡਾਕਟਰੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਮੁੱਖ ਮੈਡੀਕਲ ਅਫ਼ਸਰ ਨੂੰ ਦਿਨ ਵਿਚ ਦੋ ਵਾਰ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੀਟਿੰਗ ਵਿਚ ਦਰਪੇਸ਼ ਮੁਸ਼ਕਲਾਂ ਦਾ ਤੁਰੰਤ ਹੱਲ ਯਕੀਨੀ ਬਣਾਇਆ ਜਾਵੇ। ਕੋਵਿਡ ਹਸਪਤਾਲਾਂ ਵਿਚ ਤਾਇਨਾਤ ਡਾਕਟਰ ਅਤੇ ਸਟਾਫ਼ ਨਰਸਾਂ ਜਾ ਕੇ ਮਰੀਜ਼ਾਂ ਦਾ ਇਲਾਜ ਕਰਦੀਆਂ ਹਨ।
ਮੁੱਖ ਮੰਤਰੀ ਨੇ ਰੋਜ਼ਾਨਾ 1.30 ਲੱਖ ਕੋਵਿਡ ਟੈਸਟ ਕਰਵਾਉਣ 'ਤੇ ਤਸੱਲੀ ਪ੍ਰਗਟਾਈ ਹੈ।

ਉਨ੍ਹਾਂ ਰਾਜ ਦੇ ਟੈਸਟਿੰਗ ਅਤੇ ਕੋਵਿਡ ਹਸਪਤਾਲਾਂ ਵਿਚ ਬੈੱਡਾਂ ਦੀ ਗਿਣਤੀ ਵਧਾਉਣ ਲਈ ਅਗਾਊ ਰਣਨੀਤੀ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਲਖਨਊ, ਪ੍ਰਯਾਗਰਾਜ, ਕਾਨਪੁਰ ਨਗਰ, ਗੋਰਖਪੁਰ ਆਦਿ ਜ਼ਿਲ੍ਹਿਆਂ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਵੀ ਦਿੱਤੇ ਹਨ। ਉਹਨਾਂ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਜਨਤਕ ਥਾਵਾਂ 'ਤੇ ਕੋਵਿਡ -19 ਦੇ ਪਰਿਵਰਤਨ ਦੇ ਮੱਦੇਨਜ਼ਰ, ਕੋਈ ਧਾਰਮਿਕ ਜਾਂ ਸੱਭਿਆਚਾਰਕ ਸਮਾਗਮ ਆਯੋਜਿਤ ਨਹੀਂ ਕੀਤਾ ਜਾਣਾ ਚਾਹੀਦਾ।