ਰਾਸ਼ਟਰਪਤੀ ਕੋਵਿੰਦ Special Train ਰਾਹੀਂ 29 ਅਗਸਤ ਨੂੰ ਜਾਣਗੇ ਅਯੁੱਧਿਆ, ਕਰਨਗੇ ਰਾਮਲਲਾ ਦੇ ਦਰਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਯੁੱਧਿਆ ਵਿਚ ਰਾਮਲਲਾ ਦੇ ਦਰਸ਼ਨ ਕਰਨ ਵਾਲੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣ ਜਾਣਗੇ।

President Kovind will visit Ayodhya on August 29 by special train

 

ਉੱਤਰ ਪ੍ਰਦੇਸ਼: ਰਾਸ਼ਟਰਪਤੀ ਰਾਮ ਨਾਥ ਕੋਵਿੰਦ 29 ਅਗਸਤ ਨੂੰ ਆਪਣੀ ਵਿਸ਼ੇਸ਼ ਟ੍ਰੇਨ (Special Train) ਰਾਹੀਂ ਅਯੁੱਧਿਆ ਜਾਣਗੇ। ਇਸ ਦੌਰਾਨ ਉਹ ਲਖਨਊ ਤੋਂ ਅਯੁੱਧਿਆ (Lucknow to Ayodhya) ਦੀ ਯਾਤਰਾ ਕਰਨਗੇ। ਇਹ ਦੂਜੀ ਵਾਰ ਹੋਵੇਗਾ ਜਦੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਰੇਲ ਰਾਹੀਂ ਯਾਤਰਾ ਕਰਨਗੇ। ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਯੁੱਧਿਆ ਵਿਚ ਰਾਮਲਲਾ (Ramlala) ਦੇ ਦਰਸ਼ਨ ਕਰਨ ਵਾਲੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣ ਜਾਣਗੇ। ਇਸ ਦੇ ਨਾਲ ਹੀ ਅਯੁੱਧਿਆ ਵਿਚ ਰਾਮ ਮੰਦਰ (Ram Mandir) ਦਾ ਨਿਰਮਾਣ ਕਾਰਜ ਪੂਰੇ ਜੋਸ਼ ਨਾਲ ਚੱਲ ਰਿਹਾ ਹੈ।

ਨਿਰਮਾਣ ਕਾਰਜ ਮੁਕੰਮਲ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਯੁੱਧਿਆ ਵਿਚ ਆਰਜ਼ੀ ਤੰਬੂ ਵਿਚ ਬੈਠੇ ਰਾਮਲਲਾ ਦੇ ਦਰਸ਼ਨ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ 29 ਅਗਸਤ ਨੂੰ ਰਾਸ਼ਟਰਪਤੀ ਆਪਣੀ ਵਿਸ਼ੇਸ਼ ਰੇਲ ਗੱਡੀ ਰਾਹੀਂ ਸਵੇਰੇ 9 ਵਜੇ ਲਖਨਊ ਤੋਂ ਰਵਾਨਾ ਹੋਣਗੇ ਅਤੇ ਲਗਭਗ 11.30 ਵਜੇ ਤੱਕ ਅਯੁੱਧਿਆ ਪਹੁੰਚਣਗੇ। ਰਾਮਲਲਾ ਦੇ ਦਰਸ਼ਨ ਕਰਨ ਤੋਂ ਇਲਾਵਾ, ਰਾਸ਼ਟਰਪਤੀ ਕੋਵਿੰਦ ਦੇ ਹਨੂੰਮਾਨ ਗੜ੍ਹੀ ਮੰਦਰ ਅਤੇ ਕਨਕ ਭਵਨ ਵਿਚ ਜਾ ਕੇ ਪ੍ਰਾਰਥਨਾ ਕਰਨ ਦਾ ਵੀ ਪ੍ਰੋਗਰਾਮ ਹੈ।

ਇਸ ਤੋਂ ਇਲਾਵਾ ਅਯੁੱਧਿਆ ਦੇ ਸੰਤ ਸਮਾਜ ਵੱਲੋਂ ਰਾਮ ਕਥਾ ਪਾਰਕ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਸ਼ਾਨਦਾਰ ਸਵਾਗਤ ਕੀਤੇ ਜਾਣ ਦੀ ਸੰਭਾਵਨਾ ਹੈ। ਵੈਸੇ, ਰਾਸ਼ਟਰਪਤੀ ਦਾ ਸਭ ਤੋਂ ਮਹੱਤਵਪੂਰਨ ਪ੍ਰੋਗਰਾਮ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਕਾਰਜ ਦਾ ਨਿਰੀਖਣ ਹੋਵੇਗਾ। ਪ੍ਰੋਗਰਾਮ ਦੇ ਅਨੁਸਾਰ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅਧਿਕਾਰੀ ਰਾਸ਼ਟਰਪਤੀ ਨੂੰ ਰਾਮ ਮੰਦਰ ਦੇ ਨਿਰਮਾਣ ਨਾਲ ਜੁੜੀ ਪੂਰੀ ਜਾਣਕਾਰੀ ਦੇਣਗੇ। 

ਦੱਸ ਦੇਈਏ ਕਿ ਰਾਸ਼ਟਰਪਤੀ 26 ਅਗਸਤ ਨੂੰ ਉੱਤਰ ਪ੍ਰਦੇਸ਼ ਪਹੁੰਚਣਗੇ ਅਤੇ ਕਈ ਹੋਰ ਪ੍ਰੋਗਰਾਮਾਂ ਵਿਚ ਵੀ ਹਿੱਸਾ ਲੈਣਗੇ ਪਰ ਸਭ ਤੋਂ ਮਹੱਤਵਪੂਰਨ ਅਯੁੱਧਿਆ ਫੇਰੀ ਹੋਵੇਗੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi Adityanath) ਅਤੇ ਰਾਜਪਾਲ ਆਨੰਦੀਬੇਨ ਪਟੇਲ (Anandiben Patel) ਦੇ ਵੀ ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੇ ਅਯੁੱਧਿਆ ਦੌਰੇ ਵਿਚ ਆਉਣ ਦੀ ਸੰਭਾਵਨਾ ਹੈ।