ਨਹੀਂ ਰੁਕ ਰਹੇ ਤਾਲਿਬਾਨ ਦੇ ਹਮਲੇ, ਅੱਤਵਾਦੀਆਂ ਨੇ ਹੁਣ ਤੋੜਿਆ ਵਿਸ਼ਵ ਪ੍ਰਸਿੱਧ 'ਗਜਨੀ ਗੇਟ'
ਇਹ ਗੇਟ ਇਸਲਾਮਿਕ ਸਾਮਰਾਜ ਦੀ ਸਥਾਪਨਾ ਦੀ ਯਾਦ ਵਿੱਚ ਗਿਆ ਸੀ ਬਣਾਇਆ
ਕਾਬੁਲ: ਅਫਿਗਾਨਸਤਾਨ ਵਿਚ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ਜਾਰੀ ਹਨ। ਤਾਜ਼ਾ ਜਾਣਕਾਰੀ ਅਨੁਸਾਰ ਅੱਤਵਾਦੀ ਸੰਗਠਨ ਨੇ ਕ੍ਰੇਨ ਦੀ ਮਦਦ ਨਾਲ ਵਿਸ਼ਵ ਪ੍ਰਸਿੱਧ 'ਗਜਨੀ ਗੇਟ' ਨੂੰ ਤੋੜ ਦਿੱਤਾ। ਇਹ ਗੇਟ ਇਸਲਾਮਿਕ ਪਰੰਪਰਾ ਅਤੇ ਸਭਿਆਚਾਰ ਦਾ ਪ੍ਰਤੀਕ ਸੀ, ਪਰ ਤਾਲਿਬਾਨ ਨੂੰ ਇਹ ਪਸੰਦ ਨਹੀਂ ਸੀ।
ਗਜ਼ਨੀ ਪ੍ਰਾਂਤ ਦੇ ਗੇਟ ਨੂੰ ਤੋੜਨ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਇਹ ਗੇਟ ਪਿਛਲੀ ਅਸ਼ਰਫ ਗਨੀ ਸਰਕਾਰ ਦੁਆਰਾ ਬਣਾਇਆ ਗਿਆ ਸੀ। ਇਹ ਗੇਟ ਇਸਲਾਮਿਕ ਸਾਮਰਾਜ ਦੀ ਸਥਾਪਨਾ ਦੀ ਯਾਦ ਵਿੱਚ ਬਣਾਇਆ ਗਿਆ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਾਲਿਬਾਨ ਅੱਤਵਾਦੀਆਂ ਨੇ ਬਾਮੀਆਂ ਵਿੱਚ ਹਜ਼ਾਰਾ ਨੇਤਾ ਅਬਦੁਲ ਅਲੀ ਮਜਾਰੀ ਦੇ ਬੁੱਤ ਦੀ ਵੀ ਭੰਨਤੋੜ ਕੀਤੀ ਸੀ। ਬਾਮੀਆਂ ਉਹੀ ਜਗ੍ਹਾ ਹੈ ਜਿੱਥੇ ਤਾਲਿਬਾਨ ਨੇ 2001 ਵਿੱਚ ਆਪਣੇ ਤਤਕਾਲੀ ਨੇਤਾ ਮੁੱਲਾ ਮੁਹੰਮਦ ਉਮਰ ਦੇ ਆਦੇਸ਼ 'ਤੇ ਬੁੱਧ ਦੀਆਂ ਮੂਰਤੀਆਂ ਨੂੰ ਉਡਾ ਦਿੱਤਾ ਸੀ। ਅਬਦੁਲ ਅਲੀ ਮਜ਼ਾਰੀ ਅਫਗਾਨਿਸਤਾਨ ਦੀ ਹਜ਼ਾਰਾ ਘੱਟ ਗਿਣਤੀ ਸ਼ੀਆ ਦੇ ਲਈ ਇੱਕ ਮਸ਼ਹੂਰ ਨੇਤਾ ਸਨ।
1996 ਵਿੱਚ ਤਾਲਿਬਾਨ ਅੱਤਵਾਦੀਆਂ ਦੁਆਰਾ ਮਜ਼ਾਰੀ ਦੀ ਭਿਆਨਕ ਹੱਤਿਆ ਕਰਨ ਤੋਂ ਬਾਅਦ, ਉਸਦੀ ਲਾਸ਼ ਗਜ਼ਨੀ ਵਿੱਚ ਇੱਕ ਹੈਲੀਕਾਪਟਰ ਤੋਂ ਹੇਠਾਂ ਸੁੱਟ ਦਿੱਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਬਾਮੀਆਂ ਉਹੀ ਜਗ੍ਹਾ ਹੈ ਜਿੱਥੇ 2001 ਵਿੱਚ ਤਤਕਾਲੀ ਤਾਲਿਬਾਨ ਨੇਤਾ ਮੁੱਲਾ ਮੁਹੰਮਦ ਉਮਰ ਦੇ ਆਦੇਸ਼ 'ਤੇ ਭਗਵਾਨ ਬੁੱਧ ਦੀਆਂ ਸੈਂਕੜੇ ਸਾਲ ਪੁਰਾਣੀਆਂ ਮੂਰਤੀਆਂ ਨੂੰ ਤੋਪ ਨਾਲ ਉਡਾ ਦਿੱਤਾ ਗਿਆ ਸੀ।