ਝਾਰਖੰਡ 'ਚ ED ਦੀ ਛਾਪੇਮਾਰੀ ਦੌਰਾਨ CM ਸੋਰੇਨ ਦੇ ਨਜ਼ਦੀਕੀ ਘਰੋਂ ਬਰਾਮਦ ਹੋਈਆਂ 2 AK-47 ਰਾਈਫਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

16 ਟਿਕਾਣਿਆਂ 'ਤੇ ਕੀਤੀ ਜਾ ਰਹੀ ਛਾਪੇਮਾਰੀ

ED raid in Jharkhand

 

ਰਾਂਚੀ: ਬੁੱਧਵਾਰ ਨੂੰ ਝਾਰਖੰਡ ਮਾਈਨਿੰਗ ਘੁਟਾਲੇ ਦੇ 16 ਟਿਕਾਣਿਆਂ 'ਤੇ ਈਡੀ ਨੇ ਰੇਡ ਕੀਤੀ। ਰਾਂਚੀ 'ਚ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਨਜ਼ਦੀਕੀ ਪ੍ਰੇਮ ਪ੍ਰਕਾਸ਼ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਪ੍ਰੇਮ ਪ੍ਰਕਾਸ਼ ਦੀ ਕੋਠੀ ਵਿੱਚੋਂ ਦੋ ਏਕੇ-47 ਰਾਈਫਲਾਂ ਬਰਾਮਦ ਹੋਈਆਂ ਹਨ। ਇਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

 

ਪ੍ਰੇਮ ਪ੍ਰਕਾਸ਼ ਦੇ ਪੁਰਾਣੇ ਦਫ਼ਤਰ ਵਿੱਚ ਵੀ ਜਾਂਚ ਚੱਲ ਰਹੀ ਹੈ। ਇਹ ਦਫ਼ਤਰ ਪਿਛਲੇ ਕੁਝ ਦਿਨਾਂ ਤੋਂ ਬੰਦ ਹੈ। ਪ੍ਰੇਮ ਪ੍ਰਕਾਸ਼ ਦੇ 11 ਟਿਕਾਣਿਆਂ 'ਤੇ ਛਾਪੇਮਾਰੀ ਜਾਰੀ ਹੈ। ਪ੍ਰੇਮ ਪ੍ਰਕਾਸ਼ ਦਾ ਝਾਰਖੰਡ ਦੀ ਰਾਜਨੀਤੀ ਵਿੱਚ ਮਜ਼ਬੂਤ ਪ੍ਰਵੇਸ਼ ਮੰਨਿਆ ਜਾਂਦਾ ਸੀ।

 

ਇਸ ਤੋਂ ਪਹਿਲਾਂ ਵੀ ਈਡੀ ਨੇ ਪ੍ਰੇਮ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਹਾਲਾਂਕਿ ਕੁਝ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਈਡੀ ਨੇ ਉਸ ਨੂੰ ਰਿਹਾਅ ਕਰ ਦਿੱਤਾ ਸੀ। ਇਸ ਕਾਰਵਾਈ ਨੂੰ ਏਨਾ ਗੁਪਤ ਰੱਖਿਆ ਗਿਆ ਹੈ ਕਿ ਸਥਾਨਕ ਪੁਲਿਸ ਨੂੰ ਇਸ ਬਾਰੇ ਪਤਾ ਨਹੀਂ ਲੱਗਣ ਦਿੱਤਾ।

ਈਡੀ ਰਾਂਚੀ ਵਿੱਚ ਯੈੱਸ ਐਂਡ ਕੰਪਨੀ ਦੀ ਚਾਰਟਰਡ ਅਕਾਊਂਟੈਂਟ ਅਨੀਤਾ ਕੁਮਾਰੀ ਦੇ ਸੀਏ ਐਮਕੇ ਝਾਅ ਦੇ ਘਰ ਵੀ ਕਾਗਜ਼ਾਂ ਦੀ ਜਾਂਚ ਕਰ ਰਹੀ ਹੈ। ਅਨੀਤਾ ਕੁਮਾਰੀ ਦਾ ਸਿੰਘ ਅਪਾਰਟਮੈਂਟ, ਜਤਿਨ ਚੰਦਰ ਰੋਡ, ਲਾਲਪੁਰ ਵਿੱਚ ਨੰਬਰ 1-ਏ ਵਿੱਚ ਫਲੈਟ ਹੈ, ਜਿਸ ਵਿੱਚ ਵੀ ਛਾਪੇਮਾਰੀ ਚੱਲ ਰਹੀ ਹੈ।