PM ਨਰਿੰਦਰ ਮੋਦੀ ਨੇ ਫਰੀਦਾਬਾਦ ’ਚ ਅੰਮ੍ਰਿਤਾ ਹਸਪਤਾਲ ਦਾ ਕੀਤਾ ਉਦਘਾਟਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਲਾਜ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਅੰਮ੍ਰਿਤਾ ਹਸਪਤਾਲ ਦਾ ਪ੍ਰਬੰਧ ਮਾਤਾ ਅੰਮ੍ਰਿਤਾਨੰਦਮਈ ਮੱਠ ਵੱਲੋਂ ਕੀਤਾ ਜਾਵੇਗਾ।

PM Narendra Modi inaugurates Amrita Hospital in Faridabad


ਫਰੀਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰੀਦਾਬਾਦ ਵਿਚ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। 133 ਏਕੜ ਵਿਚ ਬਣੇ ਇਸ ਹਸਪਤਾਲ ਵਿਚ 2600 ਬੈੱਡ ਹਨ, ਜਿਸ ਵਿਚ ਵਿਸ਼ਵ ਪੱਧਰੀ ਇਲਾਜ ਦੀ ਸਹੂਲਤ ਉਪਲਬਧ ਹੋਵੇਗੀ। ਹਸਪਤਾਲ ਦੇ ਨਿਰਮਾਣ 'ਤੇ ਕਰੀਬ 6 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ।

PM Narendra Modi inaugurates Amrita Hospital in Faridabad

ਉਦਘਾਟਨ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਕੇਂਦਰੀ ਮੰਤਰੀ ਅਤੇ ਫਰੀਦਾਬਾਦ ਤੋਂ ਸੰਸਦ ਮੈਂਬਰ ਕ੍ਰਿਸ਼ਨ ਪਾਲ ਗੁਰਜਰ, ਗੁਰੂ ਮਾਤਾ ਅੰਮ੍ਰਿਤਾਨੰਦਮਈ ਵੀ ਮੌਜੂਦ ਸਨ। ਇਲਾਜ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਅੰਮ੍ਰਿਤਾ ਹਸਪਤਾਲ ਦਾ ਪ੍ਰਬੰਧ ਮਾਤਾ ਅੰਮ੍ਰਿਤਾਨੰਦਮਈ ਮੱਠ ਵੱਲੋਂ ਕੀਤਾ ਜਾਵੇਗਾ।

PM Narendra Modi inaugurates Amrita Hospital in Faridabad

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਾਤਾ ਅੰਮ੍ਰਿਤਾਨੰਦਮਈ ਨੇ ਅੰਮ੍ਰਿਤਾ ਹਸਪਤਾਲ ਦੇ ਰੂਪ ਵਿਚ ਸਾਨੂੰ ਆਸ਼ੀਰਵਾਦ ਦਿੱਤਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਦੇਸ਼ ਅਜ਼ਾਦੀ ਦੇ ਅੰਮ੍ਰਿਤਕਾਲ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਮੈਨੂੰ ਖੁਸ਼ੀ ਹੈ ਕਿ ਦੇਸ਼ ਨੂੰ ਮਾਤਾ ਅਮ੍ਰਿਤਾਨੰਦਮਈ ਦੇ ਆਸ਼ੀਰਵਾਦ ਦਾ ਅੰਮ੍ਰਿਤ ਮਿਲਿਆ ਹੈ।

PM Narendra Modi inaugurates Amrita Hospital in Faridabad

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕਤਾ ਅਤੇ ਅਧਿਆਤਮਿਕਤਾ ਦਾ ਸੰਗਮ ਵਾਲਾ ਇਹ ਹਸਪਤਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਸੇਵਾ, ਪਹੁੰਚਯੋਗ ਅਤੇ ਪ੍ਰਭਾਵਸ਼ਾਲੀ ਇਲਾਜ ਦਾ ਮਾਧਿਅਮ ਬਣ ਜਾਵੇਗਾ। ਇਸ ਮਗਰੋਂ ਪ੍ਰਧਾਨ ਮੰਤਰੀ ਕਰੀਬ 2 ਵਜੇ ਪੰਜਾਬ ਪਹੁੰਚਣਗੇ, ਜਿੱਥੇ ਉਹ ਨਿਊ-ਚੰਡੀਗੜ੍ਹ ’ਚ ਹੋਮੀ ਭਾਪਾ ਕੈਂਸਰ ਹਸਪਤਾਲ ਅਤੇ ਖੋਜ ਸੈਂਠਰ ਦਾ ਰਸਮੀ ਉਦਘਾਟਨ ਕਰਨਗੇ। ਪੀਐਮ ਮੋਦੀ ਦੀ ਪੰਜਾਬ ਫੇਰੀ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।