Bihar News : “ਬਿਹਾਰ ਦੇ ਬੱਚੇ ਰਾਜਨੀਤਿਕ ਤੌਰ 'ਤੇ ਸਰਗਰਮ ਹੋ ਗਏ ਹਨ, ਨਹੀਂ ਹੋਣ ਦੇਵਾਂਗੇ ਵੋਟ ਚੋਰੀ”

ਏਜੰਸੀ

ਖ਼ਬਰਾਂ, ਰਾਸ਼ਟਰੀ

Bihar News : ਬਿਹਾਰ ’ਚ ਵੋਟ ਚੋਰੀ ਮੁੱਦੇ ’ਤੇ ਰਾਹੁਲ ਗਾਂਧੀ ਦਾ ਵੱਡਾ ਬਿਆਨ

Rahul Gandhi's Big Statement on the Issue of Vote Theft in Bihar Latest News in Punjabi 

Rahul Gandhi's Big Statement on the Issue of Vote Theft in Bihar Latest News in Punjabi ਅਰਰੀਆ (ਬਿਹਾਰ) : ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਯਾਤਰਾ ਬਹੁਤ ਸਫ਼ਲ ਰਹੀ ਹੈ ਅਤੇ ਲੋਕ ਕੁਦਰਤੀ ਤੌਰ 'ਤੇ ਆ ਰਹੇ ਹਨ। ਇਹ ਸਪੱਸ਼ਟ ਹੈ ਕਿ ਅਸੀਂ ਵੋਟ ਚੋਰੀ ਬਾਰੇ ਜੋ ਵੀ ਕਿਹਾ, ਬਿਹਾਰ ਦੇ ਕਰੋੜਾਂ ਲੋਕ ਇਸ 'ਤੇ ਵਿਸ਼ਵਾਸ ਕਰਦੇ ਹਨ ਅਤੇ ਸਵੀਕਾਰ ਕਰਦੇ ਹਨ। ਇਸੇ ਲਈ ਤੁਸੀਂ ਇਹ ਹੁੰਗਾਰਾ ਦੇਖ ਰਹੇ ਹੋ।” ਇਹ ਬਿਆਨ ਰਾਹੁਲ ਗਾਂਧੀ ਨੇ ਉਨ੍ਹਾਂ ਬਿਹਾਰ ਵਿਚ ਚੱਲ ਰਹੀ ਵੋਟ ਅਧਿਕਾਰ ਯਾਤਰਾ ਦੌਰਾਨ ਕਹੇ।

ਉਨ੍ਹਾਂ ਕਿਹਾ, "ਇਕ ਬਹੁਤ ਹੀ ਦਿਲਚਸਪ ਗੱਲ ਸਾਹਮਣੇ ਆ ਰਹੀ ਹੈ, ਜੋ ਪਿਛਲੀਆਂ ਦੋ ਯਾਤਰਾਵਾਂ ਵਿਚ ਨਹੀਂ ਸੀ। ਬੱਚੇ ਆ ਰਹੇ ਹਨ। ਇਹ ਬਹੁਤ ਹੀ ਅਜੀਬ ਵਰਤਾਰਾ ਹੈ। ਉਹ ਮੇਰੇ ਕੋਲ ਆ ਰਹੇ ਹਨ। ਉਹ ਕਹਿ ਰਹੇ ਹਨ 'ਵੋਟ ਚੋਰ ਗੱਦੀ ਛੋੜ'। ਇਹ ਬਾਲਗ ਨਹੀਂ ਹਨ। ਇਹ ਛੋਟੇ ਹਨ। ਹੁਣ, ਛੇ ਸਾਲ ਦੇ ਇਕ ਛੋਟੇ ਬੱਚੇ ਨੂੰ ਪਤਾ ਲੱਗ ਗਿਆ ਹੈ ਅਤੇ ਸਿਰਫ਼ ਇਕ ਨਹੀਂ, ਹਜ਼ਾਰਾਂ। 

ਹੁਣ, ਚੋਣ ਕਮਿਸ਼ਨ ਨੂੰ ਜਾ ਕੇ ਇਨ੍ਹਾਂ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪਤਾ ਲੱਗ ਜਾਵੇਗਾ... ਬਿਹਾਰ ਦੇ ਬੱਚੇ ਰਾਜਨੀਤਿਕ ਤੌਰ 'ਤੇ ਸਰਗਰਮ ਹੋ ਗਏ ਹਨ..." ਚੋਣ ਕਮਿਸ਼ਨ ਦਾ ਕੰਮ ਸਹੀ ਵੋਟਰ ਸੂਚੀ ਪ੍ਰਦਾਨ ਕਰਨਾ ਹੈ ਅਤੇ ਉਨ੍ਹਾਂ ਨੇ ਮਹਾਰਾਸ਼ਟਰ, ਹਰਿਆਣਾ ਅਤੇ ਕਰਨਾਟਕ ਵਿਚ ਅਜਿਹਾ ਨਹੀਂ ਕੀਤਾ। ਸਾਡਾ ਪੂਰਾ ਦਬਾਅ ਚੋਣ ਕਮਿਸ਼ਨ ਦੇ ਵਿਵਹਾਰ ਨੂੰ ਬਦਲਣ ਦਾ ਹੈ ਅਤੇ ਅਸੀਂ ਇਸ ਨੂੰ ਨਹੀਂ ਛੱਡਾਂਗੇ। ਅਸੀਂ ਤੁਹਾਨੂੰ ਬਿਹਾਰ ਵਿਚ ਚੋਣ ਚੋਰੀ ਨਹੀਂ ਕਰਨ ਦੇਵਾਂਗੇ। ਤੁਸੀਂ ਮਹਾਰਾਸ਼ਟਰ ਵਿਚ ਚੋਰੀ ਕੀਤੀ। ਤੁਸੀਂ ਹਰਿਆਣਾ ਵਿਚ ਚੋਰੀ ਕੀਤੀ। ਕਰਨਾਟਕ ਵਿਚ ਵੀ, ਅਸੀਂ ਸਪੱਸ਼ਟ ਤੌਰ 'ਤੇ ਦਿਖਾਇਆ ਕਿ ਵੋਟਾਂ ਚੋਰੀ ਹੋਈਆਂ ਸਨ। ਅਸੀਂ ਇੱਥੇ ਅਜਿਹਾ ਨਹੀਂ ਹੋਣ ਦੇਵਾਂਗੇ।"

ਦੱਸ ਦਈਏ ਕਿ ਬਿਹਾਰ ਵਿਚ ਰਾਹੁਲ ਗਾਂਧੀ ਦੀ ਵੋਟ ਅਧਿਕਾਰ ਯਾਤਰਾ ਜਾਰੀ ਹੈ। 17 ਅਗੱਸਤ ਨੂੰ ਸਾਸਾਰਾਮ ਤੋਂ ਸ਼ੁਰੂ ਹੋਈ ਇਹ ਯਾਤਰਾ 12 ਜ਼ਿਲ੍ਹਿਆਂ ਨੂੰ ਕਵਰ ਕਰ ਚੁੱਕੀ ਹੈ। ਇਸ ਯਾਤਰਾ ਨੂੰ ਮਹਾਗਠਬੰਧਨ ਦੀ ਤਾਕਤ ਦੀ ਪਰਖ ਕਰਨ ਦੀ ਕੋਸ਼ਿਸ਼ ਦਸਿਆ ਜਾ ਰਿਹਾ ਹੈ।

(For more news apart from Rahul Gandhi's Big Statement on the Issue of Vote Theft in Bihar Latest News in Punjabi stay tuned to Rozana Spokesman.)