ਟਰੰਪ ਨੇ ਸੱਤਾ ਨੂੰ ਸ਼ਾਂਤੀਪੂਰਨ ਢੰਗ ਨਾਲ ਸਪੁਰਦ ਕਰਨ ਤੋਂ ਕੀਤਾ ਇਨਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਰੰਪ ਨੇ ਸੱਤਾ ਨੂੰ ਸ਼ਾਂਤੀਪੂਰਨ ਢੰਗ ਨਾਲ ਸਪੁਰਦ ਕਰਨ ਤੋਂ ਕੀਤਾ ਇਨਕਾਰ

image

ਵਾਸ਼ਿੰਗਟਨ, 24 ਸਤੰਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ 'ਚ ਹਾਰ ਦੀ ਸਥਿਤੀ 'ਚ ਸੱਤਾ ਦੇ ਸ਼ਾਂਤੀਪੂਰਣ ਟ੍ਰਾਂਸਫ਼ਰ ਨੂੰ ਲੈ ਕੇ ਵਚਨਬੱਧਤਾ ਜਤਾਉਣ ਤੋਂ ਇਨਕਾਰ ਕਰ ਦਿਤਾ ਅਤੇ ਈਮੇਲ ਜਾਂ ਡਾਕ ਰਾਹੀਂ ਵੋਟਿੰਗ ਨੂੰ ਲੈ ਕੇ ਸ਼ੱਕ ਜਾਹਰ ਕਰਦੇ ਹੋਏ ਇਸ ਨੂੰ ''ਬਿਪਤਾ'' ਕਰਾਰ ਦਿਤਾ।


ਵਾਈਟ ਹਾਉਸ 'ਚ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ 'ਚ ਟਰੰਪ ਤੋਂ ਸਵਾਲ ਕੀਤਾ ਗਿਆ ਕਿ ਚੋਣ 'ਚ ਹਾਰ ਮਿਲਣ ਦੀ ਸਥਿਤੀ 'ਚ ਕੀ ਉਹ ਵਾਈਟ ਹਾਊਸ ਸਾਂਤੀਪੂਰਵਕ ਛੱਡ ਦੇਣਗੇ?
ਇਸ ਦੇ ਜਵਾਬ 'ਚ ਟਰੰਪ ਨੇ ਕਿਹਾ, ''ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ।''


ਟਰੰਪ ਨੇ ਕਿਹਾ, ''ਮੈਂ ਈਮੇਲ ਜਾਂ ਡਾਕ ਰਾਹੀਂ ਵੋਟਿੰਗ ਨੂੰ ਲੈ ਕੇ ਲਗਾਤਾਰ ਸ਼ਿਕਾਇਤ ਕਰਦਾ ਰਿਹਾ ਹਾਂ ਅਤੇ ਇਹ ਬਿਪਤਾ ਹੈ।''
ਉਨ੍ਹਾਂ ਤੋਂ ਪੁੱਛਿਆ ਗਿਆ ਸੀ, ''ਰਾਸ਼ਟਰਪਤੀ ਜੀ, ਚੋਣ ਦੇ ਨਤੀਜੇ ਚਾਹੇ ਜੋ ਵੀ ਹੋਣ, ਭਾਵੇਂ ਹੀ ਜਿੱਤ ਹੋਵੇ, ਹਾਰ ਹੋਵੇ ਜਾਂ ਮੁਕਾਬਲਾ ਬਰਾਬਰੀ ਦਾ ਰਹੇ, ਕੀਤ ਤੁਸੀਂ ਚੋਣ ਦੇ ਬਾਅਦ ਸੱਤਾ ਦੇ ਸ਼ਾਂਤੀਪੂਰਣ ਟ੍ਰਾਂਸਫ਼ਰ ਦਾ ਅੱਜ ਇਥੇ ਦਾਅਵਾ ਕਰਦੇ ਹੋ?
ਟਰੰਪ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ 'ਤੇ ਪੱਤਰਕਾਰ ਨੇ ਮੁੜ ਪੁੱਛਿਆ, 'ਕੀ ਤੁਸੀਂ ਸੱਤਾ ਦੇ ਸ਼ਾਂਤੀਪੂਰਣ ਟ੍ਰਾਂਸਫ਼ਰ ਦਾ ਵਾਅਦਾ ਕਰਦੇ ਹੋ? ਇਸ ਦੇ ਜਵਾਬ 'ਚ, ਟਰੰਪ ਨੇ ਸੱਤਾ 'ਚ ਮੁੜ ਆਉਣ ਦਾ ਵਿਸ਼ਵਾਸ਼ ਪ੍ਰਗਟਾਇਆ।

image


ਰਾਸ਼ਟਰਪਤੀ ਨੇ ਕਿਹਾ, ''ਅਸੀਂ ਈਮੇਲ ਜਾਂ ਡਾਕ ਰਾਹੀਂ ਵੋਟਿੰਗ ਦੀ ਵਿਵਸਥਾ ਤੋਂ ਛੁਟਕਾਰਾ ਚਾਹੁੰਦੇ ਹਾਂ। ਸੱਭ ਸ਼ਾਂਤੀਪੂਰਣ ਰਹੇਗਾ। ਸੱਤਾ ਦਾ ਕੋਈ ਟ੍ਰਾਂਸਫ਼ਰ ਨਹੀਂ ਹੋਵੇਗਾ। ਸੱਚ ਕਿਹਾ ਤਾਂ ਇਹ ਹੀ ਸਰਕਾਰ ਬਰਕਰਾਰ ਰਹੇਗੀ।
ਟਰੰਪ ਨੇ ਉਸ ਤੋਂ ਇਸ ਸਬੰਧ 'ਚ ਸਵਾਲ ਕਰਨ ਵਾਲੇ ਪੱਤਰਕਾਰ ਦੇ ਹੋਰ ਸਵਾਲਾਂ ਦੇ ਉਤਰ ਦੇਣ ਤੋਂ ਇਨਕਾਰ ਕਰ ਦਿਤਾ। ਸੱਤਾ ਦੇ ਸ਼ਾਂਤੀਪੂਰਣ ਟ੍ਰਾਂਸਫ਼ਰ ਨੂੰ ਲੈ ਕੇ ਵਚਨਬੱਧਤਾ ਸਬੰਧੀ ਟਰੰਪ ਦੀ ਟਿੱਪਣੀ ਬਾਰੇ 'ਚ ਸਾਬਕਾ ਉਪ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਅਹੁਦੇ ਦੇ ਚੋਣ 'ਚ ਡੈਮੋਕ੍ਰੇਟਿਕ ਪਾਰਟੀ  ਦੇ ਉਮੀਦਵਾਰ ਜੋ ਬਿਡੇਨ ਨੇ ਕਿਹਾ, ''ਅਸੀਂ ਕਿਸ ਦੇਸ਼ 'ਚ ਹਾਂ? ਉਨ੍ਹਾਂ ਸੱਭ ਤੋਂ ਤਰਕਹੀਨ ਗੱਲ ਕਹੀ ਹੈ। ਮੈਂਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਇਸ 'ਤੇ ਕੀ ਕਿਹਾਂ?''
ਇਸ ਤੋਂ ਪਹਿਲਾਂ ਵੀ ਟਰੰਪ ਨੇ ''ਫਾਕਸ ਨਿਊਜ਼'' ਨੂੰ ਦਿਤੇ ਇਕ ਇੰਟਰਵੀਊ ਦੌਰਾਨ ਚੋਣ ਨਤੀਜੇ ਸਵੀਕਾਰ ਕਰਨ ਨੂੰ ਲੈ ਕੇ ਵਚਨਬੱਧਤਾ ਨਹੀਂ ਪ੍ਰਗਟਾਈ ਸੀ ਅਤੇ ਕਿਹਾ ਸੀ, ''ਮੈਨੂੰ ਦੇਖਣਾ ਹੋਵੇਗਾ।'' (ਪੀਟੀਆਈ)