26 ਸਤੰਬਰ ਨੂੰ ਪਾਣੀਪਤ 'ਚ ਹੋਵੇਗੀ ਕਿਸਾਨ ਮਹਾਪੰਚਾਇਤ, ਪੂਰੇ ਜੋਸ਼ 'ਚ ਨੇ ਕਿਸਾਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਂ ਅਨਾਜ ਮੰਡੀ ਵਿਚ ਸ਼ੈੱਡ ਦੇ ਹੇਠਾਂ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ।

Kisan Mahapanchayat will be held on September 26 in Panipat

 

ਪਾਣੀਪਤ - ਕਿਸਾਨੀ ਸੰਘਰਸ ਨੂੰ ਹੋਰ ਮਜ਼ਬੂਤ ਕਰਨ ਲਈ ਹੁਣ 27 ਸਤੰਬਰ ਨੂੰ ਭਾਰਤ ਬੰਦ ਤੋਂ ਇੱਕ ਦਿਨ ਪਹਿਲਾਂ ਪਾਣੀਪਤ ਵਿਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਬਲਾਕ ਪੱਧਰ 'ਤੇ ਕਮੇਟੀਆਂ ਦੇ ਗਠਨ ਤੋਂ ਲੈ ਕੇ ਲੰਗਰ, ਆਵਾਜਾਈ ਅਤੇ ਸੱਦਾ ਦੇਣ ਲਈ ਵੱਖਰੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਨਵੀਂ ਅਨਾਜ ਮੰਡੀ ਵਿਚ ਸ਼ੈੱਡ ਦੇ ਹੇਠਾਂ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਜਿੱਥੇ ਨਾ ਕੋਈ ਸਟੇਜ ਹੋਵੇਗੀ ਅਤੇ ਨਾ ਹੀ ਕੁਰਸੀਆਂ। ਹਰ ਕੋਈ ਸ਼ੈੱਡ ਹੇਠਾਂ ਹੀ ਬੈਠੇਗਾ।

ਕਿਸਾਨ ਆਗੂਆਂ ਨੂੰ ਪੂਰੀ ਉਮੀਦ ਹੈ ਕਿ ਜ਼ਿਲ੍ਹੇ ਤੋਂ ਇਲਾਵਾ ਹਜ਼ਾਰਾਂ ਕਿਸਾਨ ਨੇੜਲੇ ਜ਼ਿਲ੍ਹਿਆਂ ਤੋਂ ਮਹਾਂਪੰਚਾਇਤ ਵਿਚ ਇਕੱਠੇ ਹੋਣਗੇ। ਜਿਸ ਨੂੰ ਬੀਕੇਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਅਤੇ ਸੰਯੁਕਤ ਮੋਰਚੇ ਦੇ ਹੋਰ ਕਿਸਾਨ ਆਗੂ ਸੰਬੋਧਨ ਕਰਨਗੇ। ਮਹਾਪੰਚਾਇਤ ਦੇ ਪ੍ਰਬੰਧਕ ਅਤੇ ਨਵੀਂ ਸਬਜ਼ੀ ਮੰਡੀ ਦੇ ਮੁਖੀ ਰਮੇਸ਼ ਮਲਿਕ ਦੇ ਅਨੁਸਾਰ ਅਨਾਜ ਮੰਡੀ ਵਿਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੇ ਸੰਬੰਧ ਵਿਚ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਕਿਸਾਨ ਮੋਰਚਾ ਟੀਮ ਜ਼ਿਲੇ ਦੇ ਸਾਰੇ ਖਾਪਾਂ ਦੇ ਮੁਖੀਆਂ ਨੂੰ ਨਿੱਜੀ ਤੌਰ 'ਤੇ ਸੱਦਾ ਦੇ ਰਹੀ ਹੈ।

ਇਹ ਵੀ ਪੜ੍ਹੋ -  ਅੱਜ 2 ਘੰਟਿਆਂ ਲਈ ਬੰਦ ਹਨ ਪੰਜਾਬ ਦੇ ਸਾਰੇ ਬੱਸ ਅੱਡੇ, ਅੰਦਰ-ਬਾਹਰ ਨਹੀਂ ਜਾ ਸਕਣਗੀਆਂ ਬੱਸਾਂ

ਸਾਰੇ ਬਲਾਕਾਂ ਲਈ ਕਿਸਾਨਾਂ ਦੀਆਂ ਵੱਖਰੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਨਵੀਂ ਅਨਾਜ ਮੰਡੀ ਵਿਚ ਦੁਕਾਨ ਨੰਬਰ 211 ਵਿਚ ਇੱਕ ਅਸਥਾਈ ਦਫਤਰ ਸਥਾਪਤ ਕੀਤਾ ਗਿਆ ਹੈ। ਇੱਥੋਂ ਮਹਾਪੰਚਾਇਤ ਸੰਬੰਧੀ ਸਾਰੇ ਕੰਮ ਕੀਤੇ ਜਾਣਗੇ। ਇਕ ਪਾਸੇ ਸ਼ੈੱਡ ਹੇਠਾਂ ਮਹਾਪੰਚਾਇਤ ਹੋਵੇਗੀ ਤੇ ਦੂਜੇ ਪਾਸੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਮਹਾਪੰਚਾਇਤ ਵਿਚ ਆਉਣ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਭਜਨ ਮੰਡਲੀ ਵੀ ਮੌਜੂਦ ਹੋਵੇਗੀ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਵੱਲੋਂ 27 ਸਤੰਬਰ ਨੂੰ ਕੀਤੇ ਜਾਣ ਵਾਲੇ ਭਾਰਤ ਬੰਦ ਦੀ ਚਰਚਾ ਕਰਨ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਪਾਣੀਪਤ ਜ਼ਿਲ੍ਹੇ ਵਿਚ ਵੀ ਸ਼ਾਂਤੀਪੂਰਨ ਢੰਗ ਨਾਲ ਬੰਦ ਰੱਖਿਆ ਜਾਵੇਗਾ।