ਝੋਨੇ ਦੀ ਪਰਾਲੀ ਹੁਣ ਕੋਈ ਸਮੱਸਿਆ ਨਹੀਂ ਹੈ: ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ 5 ਅਕਤੂਬਰ ਤੋਂ ਖੇਤਾਂ ਵਿਚ ਇਸ ਘੋਲ ਦਾ ਛਿੜਕਾਅ ਸ਼ੁਰੂ ਕਰੇਗੀ।

Arvind Kejriwal

 

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਝੋਨੇ ਦੀ ਪਰਾਲੀ ਹੁਣ ਕੋਈ ਸਮੱਸਿਆ ਨਹੀਂ ਹੈ ਅਤੇ ਉਹਨਾਂ ਨੇ ਗੁਆਂਢੀ ਰਾਜਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਅਪਣਏ ਕਿਸਾਨਾਂ ਨੂੰ ਪੂਸਾ ਦੁਆਰਾ ਬਣਾਏ ਗਏ ਬਾਇਓ-ਡੀਗਰੇਡੇਬਲਸ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਈਕਰੋਬਾਇਲ ਘੋਲ ਦਾ ਦਿੱਲੀ ਦੇ 844 ਕਿਸਾਨਾਂ ਦੀ 4,300 ਏਕੜ ਤੋਂ ਵੱਧ ਜ਼ਮੀਨ 'ਤੇ ਛਿੜਕਾਅ ਕੀਤਾ ਜਾਵੇਗਾ। ਪਿਛਲੇ ਸਾਲ 310 ਕਿਸਾਨਾਂ ਨੇ 1,935 ਏਕੜ ਜ਼ਮੀਨ 'ਤੇ ਇਸ ਦੀ ਵਰਤੋਂ ਕੀਤੀ ਸੀ। ਇਹ ਘੋਲ ਤੂੜੀ ਨੂੰ ਖਾਦ ਵਿਚ ਬਦਲ ਸਕਦਾ ਹੈ। ਕੇਜਰੀਵਾਲ ਨੇ ਦੱਖਣ-ਪੱਛਮੀ ਦਿੱਲੀ ਦੇ ਖਰਖਾਰੀ ਨਾਹਰ ਪਿੰਡ ਵਿਖੇ ਪੂਸਾ ਬਾਇਓ-ਡੀਗ੍ਰੇਡਰ ਦੀਆਂ ਤਿਆਰੀਆਂ ਦਾ ਉਦਘਾਟਨ ਕਰਦਿਆਂ ਕਿਹਾ ਕਿ "ਝੋਨੇ ਦੀ ਪਰਾਲੀ ਹੁਣ ਕੋਈ ਸਮੱਸਿਆ ਨਹੀਂ ਹੈ। ਅਸੀਂ ਸਾਰੇ ਸੂਬਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੇ ਕਿਸਾਨਾਂ ਨੂੰ ਇਹ ਸਸਤਾ ਹੱਲ ਮੁਹੱਈਆ ਕਰਵਾਉਣ," ਜਿਵੇਂ ਦਿੱਲੀ ਨੇ ਕੀਤਾ ਹੈ। 

ਉਨ੍ਹਾਂ ਕਿਹਾ ਕਿ ਕੇਂਦਰ ਦੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਵੀ ਬਾਇਓਡੀਗ੍ਰੇਡੇਬਲ ਦੀ ਸਫਲਤਾ ਨੂੰ ਮਾਨਤਾ ਦਿੱਤੀ ਹੈ ਅਤੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਇਸ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ 10 ਲੱਖ ਏਕੜ, ਪੰਜਾਬ ਪੰਜ ਲੱਖ ਏਕੜ ਅਤੇ ਹਰਿਆਣਾ ਇੱਕ ਲੱਖ ਏਕੜ ਜ਼ਮੀਨ 'ਤੇ ਬਾਇਓਡੀਗ੍ਰੇਡੇਬਲ ਦੀ ਵਰਤੋਂ ਕਰੇਗਾ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ 5 ਅਕਤੂਬਰ ਤੋਂ ਖੇਤਾਂ ਵਿਚ ਇਸ ਘੋਲ ਦਾ ਛਿੜਕਾਅ ਸ਼ੁਰੂ ਕਰੇਗੀ।