ਕਾਬੁਲ 'ਚ ਮਸਜਿਦ ਦੇ ਸਾਹਮਣੇ ਵੱਡਾ ਧਮਾਕਾ, 21 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

52 ਲੋਕ ਗੰਭੀਰ ਜ਼ਖਮੀ

photo

 

ਕਾਬੁਲ: ਅਫਗਾਨਿਸਤਾਨ ਤੋਂ ਧਮਾਕੇ ਦੀ ਖਬਰ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇਕ ਮਸਜਿਦ ਨੇੜੇ ਧਮਾਕਾ ਹੋਇਆ ਹੈ, ਜਿਸ ’ਚ 21 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਧਮਾਕੇ ’ਚ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਦਕਿ 52 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਕਾਬੁਲ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਅਫਗਾਨਿਸਤਾਨ ਦੀ ਰਾਜਧਾਨੀ ਦੇ ਵਜ਼ੀਰ ਮੁਹੰਮਦ ਅਕਬਰ ਖਾਨ ਇਲਾਕੇ 'ਚ ਹੋਏ ਧਮਾਕੇ 'ਚ 21 ਲੋਕਾਂ ਦੀ ਮੌਤ ਹੋ ਗਈ ਅਤੇ 52 ਜ਼ਖਮੀ ਹੋ ਗਏ। ਇਕ ਨਿਊਜ਼ ਏਜੰਸੀ ਮੁਤਾਬਕ ਧਮਾਕਾ ਸ਼ੁੱਕਰਵਾਰ ਸ਼ਾਮ ਨੂੰ ਹੋਇਆ।

ਜਾਦਰਾਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕਿਹਾ, 'ਵਜ਼ੀਰ ਅਕਬਰ ਖਾਨ ਮਸਜਿਦ ਦੇ ਸਾਹਮਣੇ ਵਿਸਫੋਟਕਾਂ ਨਾਲ ਭਰੀ ਕਾਰ 'ਚ ਧਮਾਕਾ ਹੋਇਆ ਅਤੇ ਬਦਕਿਸਮਤੀ ਨਾਲ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਮਸਜਿਦ ਤੋਂ ਬਾਹਰ ਆ ਰਹੇ ਸਾਡੇ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ ਗਿਆ।'