ਰਿਸੈਪਸ਼ਨਿਸਟ ਕਤਲ ਮਾਮਲਾ: ਬੇਟੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਆਗੂ ਵਿਨੋਦ ਆਰਿਆ ਨੂੰ ਪਾਰਟੀ ਵਿਚੋਂ ਕੱਢਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਰਟੀ ਨੇ ਮੁਲਜ਼ਮ ਦੇ ਭਰਾ ਅੰਕਿਤ ਨੂੰ ਵੀ ਪਾਰਟੀ ਵਿਚੋਂ ਕੱਢ ਦਿੱਤਾ ਹੈ।

Ankita Bhandari Murder Case: BJP expels leader Vinod Arya

 

ਦੇਹਰਾਦੂਨ: ਉੱਤਰਾਖੰਡ ਦੇ ਪੌੜੀ ਵਿਚ ਸਥਿਤ ਰਿਸੋਰਟ ਵਿਚ ਇਕ ਮਹਿਲਾ ਰਿਸੈਪਸ਼ਨਿਸਟ ਦੀ ਹੱਤਿਆ ਦੇ ਮਾਮਲੇ ਵਿਚ ਭਾਜਪਾ ਆਗੂ ਦੇ ਲੜਕੇ ਪੁਲਕਿਤ ਆਰਿਆ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਨੇਤਾ ਵਿਨੋਦ ਆਰਿਆ ਨੂੰ ਸ਼ਨੀਵਾਰ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਪਾਰਟੀ ਨੇ ਮੁਲਜ਼ਮ ਦੇ ਭਰਾ ਅੰਕਿਤ ਨੂੰ ਵੀ ਪਾਰਟੀ ਵਿਚੋਂ ਕੱਢ ਦਿੱਤਾ ਹੈ।

ਵਿਨੋਦ ਆਰਿਆ ਦਾ ਪੁੱਤਰ ਪੁਲਕਿਤ ਆਰਿਆ ਪੌੜੀ ਦੇ ਯਮਕੇਸ਼ਵਰ ਸਥਿਤ ਰਿਜ਼ੋਰਟ ਦਾ ਮਾਲਕ ਹੈ ਅਤੇ ਸ਼ੁੱਕਰਵਾਰ ਨੂੰ ਉਸ ਨੂੰ ਰਿਸੈਪਸ਼ਨਿਸਟ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਉਸ ਦੇ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ। ਰਿਸੈਪਸ਼ਨਿਸਟ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ।

ਪਾਰਟੀ ਦੇ ਮੀਡੀਆ ਇੰਚਾਰਜ ਮਨਵੀਰ ਚੌਹਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮਹਿੰਦਰ ਭੱਟ ਦੇ ਨਿਰਦੇਸ਼ਾਂ 'ਤੇ ਵਿਨੋਦ ਆਰਿਆ ਅਤੇ ਅੰਕਿਤ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਵਿਨੋਦ ਆਰਿਆ ਹਰਿਦੁਆਰ ਤੋਂ ਭਾਜਪਾ ਨੇਤਾ ਸਨ। ਉਹ ਉੱਤਰਾਖੰਡ ਮਾਟੀ ਬੋਰਡ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਫਿਰ ਉਹਨਾਂ ਕੋਲ ਰਾਜ ਮੰਤਰੀ ਦਾ ਦਰਜਾ ਸੀ। ਪੁਲਕਿਤ ਦਾ ਭਰਾ ਅੰਕਿਤ ਉੱਤਰਾਖੰਡ ਅਦਰ ਬੈਕਵਰਡ ਕਲਾਸ (ਓਬੀਸੀ) ਕਮਿਸ਼ਨ ਦਾ ਡਿਪਟੀ ਚੇਅਰਮੈਨ ਹੈ।

ਜ਼ਿਕਰਯੋਗ ਹੈ ਕਿ ਪੁਲਕਿਤ ਆਰਿਆ, ਰਿਜ਼ੋਰਟ ਦੇ ਮੈਨੇਜਰ ਸੌਰਭ ਭਾਸਕਰ ਅਤੇ ਸਹਾਇਕ ਮੈਨੇਜਰ ਅੰਕਿਤ ਗੁਪਤਾ ਨੂੰ ਕਤਲ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। ਰਿਸੈਪਸ਼ਨਿਸਟ ਦੀ ਲਾਸ਼ ਸ਼ਨੀਵਾਰ ਸਵੇਰੇ ਇਕ ਨਹਿਰ 'ਚੋਂ ਮਿਲੀ।