ਨੋਟ ਜਮ੍ਹਾਂ ਕਰ ਕੇ ਰੱਖਣ ਵਾਲਿਆਂ ਲਈ ਜ਼ਰੂਰੀ ਖ਼ਬਰ, RBI ਕਰਨ ਜਾ ਰਿਹਾ ਹੈ ਵੱਡਾ ਬਦਲਾਅ! 

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ 'ਚ ਚੱਲ ਰਹੇ ਨੋਟਾਂ ਨੂੰ ਲੈ ਕੇ ਬੰਬੇ ਹਾਈਕੋਰਟ ਨੇ ਵੱਡੀ ਗੱਲ ਕਹੀ ਹੈ।

Important news for depositors, RBI is going to make a big change!

 

ਮੁੰਬਈ : ਨੋਟਬੰਦੀ ਤੋਂ ਬਾਅਦ ਦੇਸ਼ ਭਰ ਵਿਚ ਕਰੰਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਅਸੀਂ ਤੁਹਾਨੂੰ 500 ਰੁਪਏ ਦੇ ਨੋਟ ਨਾਲ ਜੁੜੀ ਇੱਕ ਵੱਡੀ ਅਪਡੇਟ ਦੱਸਣ ਜਾ ਰਹੇ ਹਾਂ। ਭਾਰਤੀ ਰਿਜ਼ਰਵ ਬੈਂਕ ਕਰੰਸੀ 'ਚ ਵੱਡੇ ਬਦਲਾਅ ਕਰ ਸਕਦਾ ਹੈ। ਜੇਕਰ ਤੁਸੀਂ ਵੀ ਆਪਣੇ ਘਰ 'ਚ ਨੋਟ ਸਟੋਰ ਕੀਤੇ ਹਨ ਤਾਂ ਤੁਰੰਤ ਜਾਣ ਲਓ ਕਿ ਹੁਣ ਕਿਸ ਤਰ੍ਹਾਂ ਦਾ ਬਦਲਾਅ ਹੋ ਸਕਦਾ ਹੈ। 

ਦੇਸ਼ ਭਰ 'ਚ ਚੱਲ ਰਹੇ ਨੋਟਾਂ ਨੂੰ ਲੈ ਕੇ ਬੰਬੇ ਹਾਈਕੋਰਟ ਨੇ ਵੱਡੀ ਗੱਲ ਕਹੀ ਹੈ। ਅਦਾਲਤ ਨੇ ਮਾਹਿਰਾਂ ਨੂੰ ਕਿਹਾ ਹੈ ਕਿ ਉਹ ਦੇਸ਼ ਵਿਚ ਨੇਤਰਹੀਣਾਂ ਲਈ ਰੁਪਏ ਅਤੇ ਸਿੱਕਿਆਂ ਨੂੰ ਵਧੇਰੇ ਅਨੁਕੂਲ ਬਣਾਉਣ ਦੇ ਤਰੀਕੇ ਸੁਝਾਉਣ। ਅਜਿਹੇ ਸੁਝਾਅ ਤੋਂ ਬਾਅਦ ਹੀ ਨਵੇਂ ਕਿਸਮ ਦੇ ਨੋਟ ਜਾਰੀ ਕੀਤੇ ਜਾ ਸਕਦੇ ਹਨ। ਰਿਜ਼ਰਵ ਬੈਂਕ ਨੇ ਨੋਟ ਨੂੰ ਛੂਹ ਕੇ ਪਤਾ ਕਰਨ ਨਾਲ ਸਬੰਧਤ ਕਈ ਬਦਲਾਅ ਵੀ ਕੀਤੇ ਹਨ, ਤਾਂ ਜੋ ਨੇਤਰਹੀਣ ਲੋਕ ਆਸਾਨੀ ਨਾਲ ਰੁਪਏ ਜਾਂ ਸਿੱਕਿਆਂ ਦੀ ਪਛਾਣ ਕਰ ਸਕਣ ਅਤੇ ਉਨ੍ਹਾਂ ਵਿਚ ਫਰਕ ਕਰ ਸਕਣ। ਮਾਹਿਰਾਂ ਦੇ ਸੁਝਾਅ ਤੋਂ ਬਾਅਦ ਰੁਪਇਆ ਜਾਂ ਸਿੱਕਾ ਬਦਲ ਕੇ ਇਸ ਨੂੰ ਨੇਤਰਹੀਣਾਂ ਲਈ ਯੋਗ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਭਾਰਤੀ ਰਿਜ਼ਰਵ ਬੈਂਕ ਨੇ ਵੀ ਹਾਲ ਹੀ ਵਿਚ MANI ਐਪ ਨੂੰ ਅਪਡੇਟ ਕੀਤਾ ਹੈ। ਹੁਣ ਤੁਸੀਂ ਇਸ ਵਿਚ 11 ਭਾਸ਼ਾਵਾਂ ਦਾ ਸਮਰਥਨ ਪ੍ਰਾਪਤ ਕਰ ਸਕਦੇ ਹੋ। ਪਹਿਲਾਂ ਇਸ ਵਿਚ ਸਿਰਫ਼ ਹਿੰਦੀ ਅਤੇ ਅੰਗਰੇਜ਼ੀ ਉਪਲੱਬਧ ਸੀ। ਹੁਣ ਇਹ ਐਪ ਉਰਦੂ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿਚ ਉਪਲੱਬਧ ਹੋਵੇਗੀ। ਨਾਲ ਹੀ ਇਹ ਐਪ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ।

ਰਿਜ਼ਰਵ ਬੈਂਕ ਨੇ ਇਸ ਐਪ ਨੂੰ ਸਾਲ 2020 ਵਿਚ ਲਾਂਚ ਕੀਤਾ ਸੀ। ਇਸ ਦਾ ਮਕਸਦ ਨੇਤਰਹੀਣ ਲੋਕਾਂ ਨੂੰ ਨੋਟਾਂ ਨੂੰ ਪਛਾਣਨ 'ਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਸੀ। ਇਸ ਐਪ ਦੀ ਮਦਦ ਨਾਲ ਕੋਈ ਵੀ ਵਿਅਕਤੀ ਨੋਟਾਂ ਨੂੰ ਆਸਾਨੀ ਨਾਲ ਪਛਾਣ ਸਕਦਾ ਹੈ। ਵਿਅਕਤੀ ਦੇ ਹੱਥ ਵਿਚ ਕਿਹੜਾ ਨੋਟ ਹੈ, ਇਹ ਐਪ ਰਾਹੀਂ ਆਵਾਜ਼ ਵਿਚ ਸੁਣਿਆ ਜਾ ਸਕਦਾ ਹੈ। ਅਜਿਹੇ 'ਚ ਨੇਤਰਹੀਣ ਲੋਕ ਆਸਾਨੀ ਨਾਲ ਜਾਣ ਸਕਦੇ ਹਨ ਕਿ ਉਨ੍ਹਾਂ ਕੋਲ ਕਿਹੜਾ ਨੋਟ ਹੈ।