ਸਵਾਮੀ ਚੇਤੱਨਿਆਨੰਦ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ
32 ਵਿਦਿਆਰਥਣਾਂ ਨੇ ਅਸ਼ਲੀਲ ਸੁਨੇਹੇ ਭੇਜਣ ਅਤੇ ਛੂਹਣ ਦੇ ਲਗਾਏ ਆਰੋਪ
ਨਵੀਂ ਦਿੱਲੀ : 17 ਵਿਦਿਆਰਥਣਾਂ ਨੇ ਦਿੱਲੀ ਦੇ ਵਸੰਤ ਕੁੰਜ ਸਥਿਤ ਸ੍ਰੀ ਸ਼ਾਰਦਾ ਇੰਸਟੀਚਿਊਟ ਆਫ਼ ਇੰਡੀਅਨ ਮੈਨੇਜਮੈਂਟ ਦੇ ਸਾਬਕਾ ਮੁਖੀ ਸਵਾਮੀ ਚੇਤੱਨਿਆਨੰਦ ਸਰਸਵਤੀ ਉਰਫ਼ ਪਾਰਥ ਸਾਰਥੀ ’ਤੇ ਜਿਨਸੀ ਸ਼ੋਸ਼ਣ ਦਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਸਵਾਮੀ ਚੇਤੱਨਿਆਨੰਦ ’ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ, ਅਸ਼ਲੀਲ ਸੁਨੇਹੇ ਭੇਜਣ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਛੂਹਣ ਦਾ ਆਰੋਪ ਲਗਾਇਆ ਹੈ।
ਸਾਰੀਆਂ ਵਿਦਿਆਰਥਣਾਂ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ ਦੀ ਪੜ੍ਹਾਈ ਕਰ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਕਾਲਜ ਦੀ ਮਹਿਲਾ ਫੈਕਲਟੀ ਅਤੇ ਹੋਰ ਸਟਾਫ ਨੇ ਉਨ੍ਹਾਂ ਨੂੰ ਚੇਤੱਨਿਆਨੰਦ ਦੀਆਂ ਮੰਗਾਂ ਮੰਨਣ ਲਈ ਉਕਸਾਇਆ ਅਤੇ ਦਬਾਅ ਪਾਇਆ। ਚੇਤੱਨਿਆਨੰਦ ਵਿਰੁੱਧ 4 ਅਗਸਤ ਨੂੰ ਐਫ.ਆਈ.ਆਰ ਦਰਜ ਕੀਤੀ ਗਈ ਸੀ। ਉਸ ਨੂੰ 9 ਅਗਸਤ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਹ ਇਸ ਸਮੇਂ ਫਰਾਰ ਹੈ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਉਸਦੀ ਵਾਲਵੋ ਕਾਰ ਜ਼ਬਤ ਕਰ ਲਈ ਹੈ, ਜਿਸ ’ਤੇ ਨਕਲੀ ਲਾਇਸੈਂਸ ਪਲੇਟ ਲੱਗੀ ਹੋਈ ਹੈ।