Himachal News: ਹਿਮਾਚਲ ਵਿਚ ਦੋ ਭਰਾਵਾਂ ਸਮੇਤ ਤਿੰਨ ਮੁੰਡੇ ਪਾਣੀ ਵਿਚ ਡੁੱਬੇ, NDRF ਵਲੋਂ ਭਾਲ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Himachal News: ਪੋਤਿਆਂ ਦੇ ਡੁੱਬਣ ਦੀ ਖ਼ਬਰ ਸੁਣ ਦਾਦਾ ਹੋਇਆ ਬੇਹੋਸ਼ , 23 ਘੰਟੇ ਬਾਅਦ ਵੀ ਤਿੰਨਾਂ ਦਾ ਨਹੀਂ ਮਿਲਿਆ ਕੋਈ ਸੁਰਾਗ

Three boys Drown in Himachal news

Three boys Drown in Himachal news: ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਵਿਚ ਯਮੁਨਾ ਨਦੀ ਵਿੱਚ ਡੁੱਬਣ ਵਾਲੇ ਤਿੰਨ ਮੁੰਡਿਆਂ ਦਾ 24 ਘੰਟੇ ਬਾਅਦ ਵੀ ਕੋਈ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਭਾਲ ਲਈ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ਼) ਨੂੰ ਬੁਲਾਇਆ ਹੈ। ਐਨਡੀਆਰਐਫ਼ ਦੀਆਂ ਟੀਮਾਂ ਅਤੇ ਸਥਾਨਕ ਗੋਤਾਖੋਰਾਂ ਨੇ ਅੱਜ ਸਵੇਰੇ ਖੋਜ ਮੁਹਿੰਮ ਸ਼ੁਰੂ ਕੀਤੀ, ਪਰ ਨਦੀ ਵਿੱਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ।

ਇਸ ਦੌਰਾਨ, ਨਦੀ ਵਿਚ ਡੁੱਬਣ ਵਾਲੇ ਦੋ ਭਰਾਵਾਂ ਦਾ ਦਾਦਾ ਆਪਣੇ ਪੋਤਿਆ ਦੇ ਡੁੱਬਣ ਦੀ ਖ਼ਬਰ ਮਿਲਦੇ ਹੀ ਬੇਹੋਸ਼ ਹੋ ਗਿਆ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪੂਰਾ ਸ਼ਿਲਾਈ ਇਲਾਕਾ ਇਸ ਘਟਨਾ 'ਤੇ ਸੋਗ ਮਨਾ ਰਿਹਾ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਲਗਭਗ 11:30 ਵਜੇ, ਅਮਿਤ (23) ਨਾਮ ਦਾ ਇੱਕ ਲੜਕਾ ਪਾਉਂਟਾ ਸਾਹਿਬ ਦੇ ਯਮੁਨਾ ਘਾਟ ਨੇੜੇ ਨਦੀ ਵਿੱਚ ਨਹਾਉਣ ਗਿਆ ਸੀ। ਅਮਿਤ ਨੂੰ ਡੁੱਬਦਾ ਦੇਖ ਕੇ, ਦੋ ਭਰਾਵਾਂ ਕਮਲੇਸ਼ (22) ਅਤੇ ਰਜਨੀਸ਼ (20) ਨੇ ਉਸ ਨੂੰ ਬਚਾਉਣ ਲਈ ਨਦੀ ਵਿੱਚ ਛਾਲ ਮਾਰ ਦਿੱਤੀ।

ਉਹ ਦੋਵੇਂ ਅਮਿਤ ਸਮੇਤ ਨਦੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਚਸ਼ਮਦੀਦਾਂ ਨੇ ਤਿੰਨਾਂ ਮੁੰਡਿਆਂ ਨੂੰ ਕਾਫ਼ੀ ਦੂਰੀ ਤੱਕ ਵਹਿਦੇ ਦੇਖਿਆ। ਤਿੰਨੋਂ ਮੁੰਡੇ ਸਿਰਮੌਰ ਦੇ ਸ਼ਿਲਾਈ ਇਲਾਕੇ ਦੇ ਰਹਿਣ ਵਾਲੇ ਹਨ। ਪਾਉਂਟਾ ਸਾਹਿਬ ਦੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਦੇਵੀ ਸਿੰਘ ਨੇਗੀ ਨੇ ਕਿਹਾ ਕਿ ਲਾਪਤਾ ਮੁੰਡੇ ਅਜੇ ਤੱਕ ਨਹੀਂ ਮਿਲੇ ਹਨ। ਪ੍ਰਸ਼ਾਸਨ ਨੇ ਉਨ੍ਹਾਂ ਦੀ ਭਾਲ ਲਈ ਐਨਡੀਆਰਐਫ਼ ਦੀ ਟੀਮ ਨੂੰ ਬੁਲਾਇਆ ਹੈ, ਜੋ ਕੱਲ੍ਹ ਸ਼ਾਮ ਪਹੁੰਚੀ ਅਤੇ ਇਸ ਸਮੇਂ ਖੋਜ ਕਾਰਜ ਵਿੱਚ ਲੱਗੀ ਹੋਈ ਹੈ।

(For more news apart from “ Three boys Drown in Himachal news, ” stay tuned to Rozana Spokesman.)