Corona ਸੰਕਰਮਿਤ ਕੇਸ 78 ਲੱਖ 14 ਹਜ਼ਾਰ ਤੋਂ ਪਾਰ, ਦੇਖੋਂ ਪਿਛਲੇ 24 ਘੰਟਿਆਂ ਦੀ ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ 24 ਘੰਟਿਆਂ ਦੌਰਾਨ 53,370 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਅਤੇ 650 ਮਰੀਜ਼ਾਂ ਨੇ ਕੋਰੋਨਾ ਨਾਲ ਆਪਣੀ ਜਾਨ ਗੁਵਾਈ।

corona

ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ। ਇਸ ਦੇ ਚਲਦੇ ਅੱਜ ਕੋਰੋਨਾ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ। ਇਸ ਦੇ ਤਹਿਤ  ਭਾਰਤ 'ਚ ਹਰ ਰੋਜ਼ ਕੋਰੋਨਾ ਸੰਕਰਮਣ ਦੇ ਜਿੰਨੇ ਮਾਮਲੇ ਆ ਰਹੇ ਹਨ, ਉਨ੍ਹਾਂ ਦੇ ਕਰੀਬ 25-30 ਪ੍ਰਤੀਸ਼ਤ ਜ਼ਿਆਦਾ ਸੰਕਰਮਿਤ ਮਰੀਜ਼ ਠੀਕ ਹੋ ਰਹੇ ਹਨ। ਦੇਸ਼ ਵਿਚ ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 70 ਲੱਖ ਤੋਂ ਵੱਧ ਹੋ ਗਈ ਹੈ। ਜਦਕਿ ਐਕਟਿਵ ਮਾਮਲੇ ਵੀ ਸੱਤ ਲੱਖ ਤੋਂ ਘੱਟ ਹੋ ਗਏ ਹਨ। 

24 ਘੰਟਿਆਂ ਦੀ ਰਿਪੋਰਟ ਦਾ ਹਾਲ
 ਦੇਸ਼ ਵਿੱਚ ਸੰਕਰਮਿਤ ਕੇਸਾਂ ਦੀ ਕੁਲ ਗਿਣਤੀ 78 ਲੱਖ 14 ਹਜ਼ਾਰ ਹੋ ਗਈ ਹੈ। ਇਨ੍ਹਾਂ ਚੋਂ ਇੱਕ ਲੱਖ 17 ਹਜ਼ਾਰ 956 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 53,370 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਅਤੇ 650 ਮਰੀਜ਼ਾਂ ਨੇ ਕੋਰੋਨਾ ਨਾਲ ਆਪਣੀ ਜਾਨ ਗੁਵਾਈ। ਬੀਤੇ ਦਿਨ 67,549 ਮਰੀਜ਼ ਵੀ ਠੀਕ ਹੋ ਗਏ ਸੀ।

ਰਾਜਾਂ ਦਾ ਹਾਲ 
ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਕੋਰੋਨਾਵਾਇਰਸ ਦੇ ਐਕਟਿਵ ਕੇਸਾਂ, ਮੌਤ ਦਰ ਅਤੇ ਰਿਕਵਰੀ ਰੇਟ ਸਭ ਤੋਂ ਵੱਧ ਹੈ। ਮੌਤ ਦੀ ਦਰ 1.50% ਤੱਕ ਡਿੱਗ ਗਈ ਹੈ।