ਦਿੱਲੀ ਦੀ ਹਵਾ ਹੋਈ 'ਬੇਹੱਦ ਖ਼ਰਾਬ, ਨਾਜ਼ੁਕ ਪੱਧਰ ‘ਤੇ ਪਹੁੰਚਿਆ ਗੁਣਵੱਤਾ ਦਾ ਪੱਧਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰੀ ਏਜੰਸੀਆਂ ਦੇ ਮੁਤਾਬਕ ਆਉਣ ਵਾਲੇ ਦੋ ਦਿਨਾਂ 'ਚ ਹਵਾ ਗੁਣਵੱਤਾ ਹੋਰ ਵੀ ਖਰਾਬ ਹੋਵੇਗੀ

delhi air pollution

ਨਵੀਂ ਦਿੱਲੀ: ਦਿੱਲੀ 'ਚ ਲਗਾਤਾਰ ਪ੍ਰਦੂਸ਼ਣ ਦੀ ਮਾਤਰਾ ਵਧਦੀ ਜਾ ਰਹੀ ਹੈ। ਦਿੱਲੀ ਦੀ ਆਬੋ-ਹਵਾ ਸਥਾਨਕ ਪ੍ਰਦੂਸ਼ਕ ਤੱਤਾਂ ਕਾਰਨ ਅੱਜ ਖ਼ਰਾਬ ਅਤੇ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਰਹੀ। ਅਧਿਕਾਰੀਆਂ ਨੇ ਪ੍ਰਦੂਸ਼ਣ ਦੇ ਪੱਧਰ ਦੇ ਹੋਰ ਵਧਣ ਦਾ ਅਨੁਮਾਨ ਲਾਇਆ ਹੈ।  ਸਰਕਾਰੀ ਏਜੰਸੀਆਂ ਦੇ ਮੁਤਾਬਕ ਆਉਣ ਵਾਲੇ ਦੋ ਦਿਨਾਂ 'ਚ ਹਵਾ ਗੁਣਵੱਤਾ ਹੋਰ ਵੀ ਖਰਾਬ ਹੋਵੇਗੀ। ਇਸ ਸਥਿਤੀ ਵਿੱਚ, ਇੱਕ ਤੰਦਰੁਸਤ ਵਿਅਕਤੀ ਦੀ ਸਿਹਤ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ, ਇਸਦਾ ਉਨ੍ਹਾਂ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਬਿਮਾਰੀ ਹੈ।

ਕੀ ਹੈ ਹਾਲ 
ਅਲੀਪੁਰ 'ਚ ਇਹ ਸੂਚਕਅੰਕ 447, ਸ਼ਾਦੀਪੁਰ 'ਚ 441, ਮੁੰਡਕਾ 'ਚ 419, ਵਜੀਰਪੁਰ 'ਚ 432, ਆਨੰਦ ਵਿਹਾਰ 'ਚ 405, ਬਵਾਨਾ 'ਚ 413. ਵਿਵੇਕ ਵਿਹਾਰ 'ਚ 422, ਰੋਹਿਣੀ 'ਚ 401, ਜਹਾਂਗੀਰਪੁਰੀ 'ਚ 418 ਅਤੇ ਪਟਪੜਗੰਜ 'ਚ 405 ਦਰਜ ਕੀਤਾ ਗਿਆ।

NCR 'ਚ ਹਵਾ ਗੁਣਵੱਤਾ ਦਾ ਪੱਧਰ
ਹਵਾ ਗੁਣਵੱਤਾ ਦਾ ਪੱਧਰ ਗੁਰੂਗ੍ਰਾਮ ਦੇ ਕੁਝ ਹਿੱਸਿਆਂ 'ਚ ਗੰਭੀਰ, ਫਰੀਦਾਬਾਦ, ਗੌਤਮ ਬੁੱਧ ਨਗਰ ਅਤੇ ਗਾਜ਼ੀਆਬਾਦ 'ਚ ਗੰਭੀਰ ਦੇ ਕਰੀਬ ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਹਵਾ ਗੁਣਵੱਤਾ ਸੂਚਕਅੰਕ ਦੇ ਆਧਾਰ 'ਤੇ ਦਿੱਲੀ ਦੇ ਗਵਾਂਢੀ ਜ਼ਿਲ੍ਹਿਆਂ 'ਚ ਪ੍ਰਦੂਸ਼ਣ ਦੇ ਪ੍ਰਮੁੱਖ ਕਾਰਕ ਪੀਐਮ 2.5 ਅਤੇ ਪੀਐਮ 10 ਦੀ ਮਾਤਰਾ ਗੰਭੀਰ ਸ਼੍ਰੇਣੀ 'ਚ ਦਰਜ ਕੀਤੀ ਗਈ ਹੈ।