ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ‘ਤੇ ਕੀਤੀ ਟਿੱਪਣੀ, ਟਵਿੱਟਰ 'ਤੇ #HowdyModi ਹੋ ਰਿਹਾ ਟ੍ਰੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਰੰਪ ਨੇ ਪੈਰਿਸ ਦੇ ਮੌਸਮ ਤਬਦੀਲੀ ਸਮਝੌਤੇ ਤੋਂ ਪਿੱਛੇ ਹਟਣ ਦੇ ਆਪਣੇ ਕਦਮ ਦਾ ਬਚਾਅ ਕਰਦਿਆਂ ਬਹਿਸ ਦੌਰਾਨ ਭਾਰਤ ਵਿੱਚ ‘FilthyAir’ ਦੀ ਗੱਲ ਕੀਤੀ।

trump

ਨਵੀਂ ਦਿੱਲੀ: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀ ਚੋਣ ਲਈ ਡੋਨਾਲਡ ਟਰੰਪ ਅਤੇ ਜੋ ਬਾਇਡਨ ਵਿਚਾਲੇ ਆਖਿਰੀ ਬਹਿਸ ਹੋਈ।  ਇਸ ਬਹਿਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਟਿੱਪਣੀ ਕੀਤੀ ਹੈ ਤੇ ਕੁਝ ਹੋਰ ਦੇਸ਼ਾਂ ਵਿੱਚ ਪ੍ਰਦੂਸ਼ਣ ਬਾਰੇ ਗੱਲ ਕੀਤੀ। ਇਸ ਬਹਿਸ ਵਿਚ ਭਾਰਤ ਬਾਰੇ ਕੀਤੀ ਟਿੱਪਣੀ ਵੱਡਾ ਮੁੱਦਾ ਬਣ ਗਿਆ।  ਟਰੰਪ ਨੇ ਪੈਰਿਸ ਦੇ ਮੌਸਮ ਤਬਦੀਲੀ ਸਮਝੌਤੇ ਤੋਂ ਪਿੱਛੇ ਹਟਣ ਦੇ ਆਪਣੇ ਕਦਮ ਦਾ ਬਚਾਅ ਕਰਦਿਆਂ ਬਹਿਸ ਦੌਰਾਨ ਭਾਰਤ ਵਿੱਚ ‘FilthyAir’ ਦੀ ਗੱਲ ਕੀਤੀ।

ਇਸ ਗੱਲ ਤੋਂ ਬਾਅਦ ਯੂਜ਼ਰਸ ਅਤੇ ਕਈ ਵਿਰੋਧੀ ਨੇਤਾਵਾਂ ਨੇ ਟਵਿੱਟਰ 'ਤੇ #HowdyModi ਹੈਸ਼ਟੈਗ ਨਾਲ ਸਰਕਾਰ ਦੀ ਆਲੋਚਨਾ ਕੀਤੀ। ਜਾਣਕਾਰੀ ਲਈ ਦੱਸ ਦੇਈਏ ਕਿ ਪੀਐਮ ਮੋਦੀ ਨੇ ਪਿਛਲੇ ਸਾਲ ਰਿਪਬਲੀਕਨ ਪਾਰਟੀ ਦੇ ਗੜ੍ਹ ਟੈਕਸਸ ਦੇ ਸ਼ਹਿਰ ਹਿਯੂਸਟਨ ਵਿੱਚ ਟਰੰਪ ਦੇ ਨਾਲ ਇੱਕ ਰੈਲੀ ਕੀਤੀ ਸੀ। ਇਸ ਰੈਲੀ ਨੂੰ "#HowdyModi" ਰੱਖਿਆ ਗਿਆ ਸੀ। 

 ਇਸ ਦੌਰਾਨ ਕਾਂਗਰਸ ਦੇ ਨੇਤਾ ਕਪਿਲ ਸਿੱਬਲ ਨੇ ਕਿਹਾ "ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੀ ਹਵਾ ਨੂੰ ਗੰਦਾ ਕਹਿਣਾ ‘ਹੋਡੀ ਮੋਦੀ’ ਪ੍ਰੋਗਰਾਮ ਦਾ ਨਤੀਜਾ ਹੈ।"