ਖਾਦ ਨੂੰ ਲੈ ਕੇ ਰੋਸ-ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਯੋਗੀ ਦੇ ਮੰਤਰੀ ਨੇ ਦਿਤੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿਥੇ ਵੀ ਭਾਜਪਾ ਦੀ ਸਰਕਾਰ ਹੈ ਉਥੇ ਖਾਦ ਦੀ ਕਮੀ ਦਰਜ ਕੀਤੀ ਗਈ ਹੈ

Manohar Lal Panth

ਕਿਹਾ,'ਵੋਟ ਦੇਣੀ ਦਿਓ ਨਹੀਂ ਤਾਂ ਰਹਿਣ ਦਿਓ, ਅਸੀਂ ਤਾਂ ਕਰ ਰਹੇ ਆਪਣਾ ਕੰਮ'

ਨਵੀਂ ਦਿੱਲੀ : ਇੱਕ ਪਾਸੇ ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਲਗਾਤਾਰ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹੋਏ ਹਨ ਅਤੇ ਦੂਜੇ ਪਾਸੇ BJP ਸਰਕਾਰ ਕਿਸਾਨਾਂ ਨਾਲ ਧੱਕਾ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਤਾਜ਼ਾ ਖ਼ਬਰ ਆਪਣੇ ਨਿੱਤ ਦੇ ਪੰਗਿਆਂ ਕਰ ਕੇ ਮਸ਼ਹੂਰ ਸੂਬੇ ਯੂਪੀ ਤੋਂ ਹੈ ਜਿਥੇ ਖਾਦ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਯੂਪੀ ਸਰਕਾਰ 'ਚ ਰਾਜ ਮੰਤਰੀ ਮਨੋਹਰ ਲਾਲ ਪੰਥ ਉਥੇ ਪਹੁੰਚ ਕੇ ਕਿਸਾਨਾਂ ਦਾ ਮਸਲਾ ਸੁਣਨ ਦੀ ਬਜਾਏ ਉਨ੍ਹਾਂ 'ਤੇ ਭੜਕ ਗਏ ਅਤੇ ਗੁੱਸੇ ਵਿਚ ਬਹੁਤ ਕੁਝ ਕਹਿ ਦਿੱਤਾ। 

ਦੱਸ ਦਈਏ ਕਿ ਕਿਸਾਨਾਂ ਵਲੋਂ ਆਪਣੀ ਮੰਗ ਰੱਖਣ 'ਤੇ ਮੰਤਰੀ ਗੁੱਸੇ ਵਿਚ ਅੱਗ ਬਬੂਲਾ ਹੋ ਗਿਆ ਅਤੇ ਕਿਹਾ ਕਿ ਉਨ੍ਹਾਂ ਤੋਂ ਬਿਨਾ ਕਿਸੇ ਹੋਰ ਨੇ ਕਿਸਾਨਾਂ ਦੀ ਗੱਲ ਨਹੀਂ ਸੁਣਨੀ। ਇਨਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਵੋਟ ਦੇਣੀ ਹੈ ਤਾਂ ਦੀਓ ਨਹੀਂ ਤਾਂ ਨਾ ਦੀਓ। 

ਇਹ ਵੀ ਪੜ੍ਹੋ : ਤੇਲ ਕੀਮਤਾਂ 'ਚ ਲਗਾਤਾਰ ਵਾਧੇ 'ਤੇ ਪ੍ਰਿਯੰਕਾ ਨੇ ਮੋਦੀ ਸਰਕਾਰ 'ਤੇ ਕੀਤਾ ਸ਼ਬਦੀ ਵਾਰ 

ਦੱਸ ਦਈਏ ਕਿ ਇਹ ਸਿਰਫ ਯੂ ਪੀ ਦਾ ਹੀ ਹਾਲ ਨਹੀਂ ਹੈ ਸਗੋਂ ਜਿਥੇ ਵੀ ਭਾਜਪਾ ਦੀ ਸਰਕਾਰ ਹੈ ਉਥੇ ਖਾਦ ਦੀ ਕਮੀ ਦਰਜ ਕੀਤੀ ਗਈ ਹੈ ਜਿਵੇਂ ਕਿ ਹਰਿਆਣਾ ਵਿਚ ਖਾਦ ਦੀ ਕਮੀ ਦੇ ਚਲਦਿਆਂ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਵਲੋਂ ਧਰਨੇ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਸਮੱਸਿਆ ਦਾ ਕੋਈ ਹੱਲ ਨਾ ਨਿਕਲਦਾ ਦੇਖ ਕਿਸਾਨਾਂ ਨੂੰ ਮਜਬੂਰਣ ਖਾਦ ਦੀਆਂ ਬੋਰੀਆਂ ਚੁੱਕਣੀਆਂ ਪਈਆਂ।

ਇਹ ਵੀ ਪੜ੍ਹੋ : ਯੋਗੀ ਸਰਕਾਰ ਨੇ ਫੈਜ਼ਾਬਾਦ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਕੀਤਾ ਅਯੁੱਧਿਆ ਕੈਂਟ 

ਭਾਜਪਾ ਦੀ ਸੱਤ ਵਾਲੇ ਹਰ ਸੂਬੇ ਦਾ ਅਜਿਹਾ ਹੀ ਹਾਲ ਹੈ ਪਰ ਸੂਬਾ ਸਰਕਾਰ ਵਲੋਂ ਇਹੀ ਕਿਹਾ ਗਿਆ ਕਿ ਸਾਡੀ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਧਰ ਕਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਦਿੱਲੀ ਦੀਆਂ ਹੱਦਾਂ ਰੋਕਿਆਂ ਗਈਆਂ ਹਨ ਪਰ ਕੇਂਦਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਰੇਂਗ ਰਹੀ।