ਸਰਕਾਰੀ ਬੁਲਟ ’ਤੇ ਬਿਨ੍ਹਾਂ ਹੈਲਮੇਟ ਮਹਿਲਾ ਨੂੰ ਲੈ ਕੇ ਜਾ ਰਿਹਾ ਸੀ ਪੁਲਿਸ ਮੁਲਾਜ਼ਮ, ਲੋਕਾਂ ਨੇ ਟ੍ਰੈਫਿਕ ਪੁਲਿਸ ਨੂੰ ਭੇਜੀ ਫੋਟੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਰਅਸਲ ਚੰਡੀਗੜ੍ਹ ਪੁਲਿਸ ਦਾ ਇਕ ਮੁਲਾਜ਼ਮ ਸਿਵਲ ਕੱਪੜਿਆਂ ਵਿਚ ਇਕ ਔਰਤ ਨੂੰ ਸਰਕਾਰੀ ਬੁਲਟ ’ਤੇ ਲੈ ਕੇ ਜਾ ਰਿਹਾ ਸੀ।

Policeman's challan cut in Chandigarh

 

ਮੁਹਾਲੀ: ਚੰਡੀਗੜ੍ਹ 'ਚ ਲੋਕ ਲਗਾਤਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀਆਂ ਫੋਟੋਆਂ-ਵੀਡੀਓ ਸੋਸ਼ਲ ਮੀਡੀਆ ਰਾਹੀਂ ਟ੍ਰੈਫਿਕ ਪੁਲਿਸ ਨੂੰ ਸ਼ੇਅਰ ਕਰ ਰਹੇ ਹਨ। ਅਜਿਹੇ ਲੋਕਾਂ ਦੇ ਚਲਾਨ ਵੀ ਕਟਵਾਏ ਜਾ ਰਹੇ ਹਨ। ਸੋਮਵਾਰ ਸਵੇਰੇ ਇਕ ਵਿਅਕਤੀ ਨੇ ਚੰਡੀਗੜ੍ਹ ਪੁਲਿਸ ਦੇ ਇਕ ਮੁਲਾਜ਼ਮ ਦਾ ਚਲਾਨ ਕਟਵਾ ਦਿੱਤਾ।

ਦਰਅਸਲ ਚੰਡੀਗੜ੍ਹ ਪੁਲਿਸ ਦਾ ਇਕ ਮੁਲਾਜ਼ਮ ਸਿਵਲ ਕੱਪੜਿਆਂ ਵਿਚ ਇਕ ਔਰਤ ਨੂੰ ਸਰਕਾਰੀ ਬੁਲਟ ’ਤੇ ਲੈ ਕੇ ਜਾ ਰਿਹਾ ਸੀ। ਉਸ ਦੀ ਫੋਟੋ ਕਲੋਨੀ ਨੰਬਰ ਦੇ ਲਾਈਟ ਪੁਆਇੰਟ ਨੇੜੇ ਇੰਡਸਟਰੀਅਲ ਏਰੀਆ ਫੇਜ਼ 1 ਦੇ ਕਿਸੇ ਵਿਅਕਤੀ ਨੇ ਖਿੱਚੀ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚੰਡੀਗੜ੍ਹ ਟਰੈਫਿਕ ਪੁਲਿਸ ਨਾਲ ਸਾਂਝਾ ਕੀਤਾ। ਇਸ 'ਚ ਫੋਟੋ ਸ਼ੇਅਰ ਕਰਦੇ ਹੋਏ ਵਿਅਕਤੀ ਨੇ ਬੁਲਟ 'ਤੇ ਬੈਠੀ ਔਰਤ ਨੂੰ ਹੈਲਮੇਟ ਨਾ ਪਾਉਣ 'ਤੇ ਸਵਾਲ ਕੀਤਾ। ਇਸ 'ਤੇ ਪੁਲਿਸ ਨੇ ਜਵਾਬ ਦਿੱਤਾ ਕਿ ਘਟਨਾ ਦਾ ਸਹੀ ਸਮਾਂ ਦੱਸਿਆ ਜਾਵੇ ਤਾਂ ਜੋ ਮਾਮਲੇ 'ਚ ਅਗਲੀ ਕਾਰਵਾਈ ਕੀਤੀ ਜਾ ਸਕੇ।

ਇਸ 'ਤੇ ਫੋਟੋ ਪੋਸਟ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਇਹ ਫੋਟੋ 24 ਅਕਤੂਬਰ ਨੂੰ ਸਵੇਰੇ 8.51 ਵਜੇ ਕਲੋਨੀ ਨੰਬਰ 4 ਲਾਈਟ ਪੁਆਇੰਟ ਨੇੜੇ ਹੈ। ਇਸ ਤੋਂ ਬਾਅਦ ਪੁਲਿਸ ਨੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਵਾਇਲੇਸ਼ਨ ਆਈਡੀ ਜਾਰੀ ਕਰਕੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵੀ ਕਈ ਵਾਰ ਪੁਲਿਸ ਮੁਲਾਜ਼ਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਲੋਕਾਂ ਦੇ ਸਮਾਰਟ ਕੈਮਰਿਆਂ 'ਚ ਕੈਦ ਹੋ ਚੁੱਕੇ ਹਨ।