Pune Water Tank Collapse: ਅਚਾਨਕ ਡਿੱਗੀ ਪਾਣੀ ਦੀ ਟੈਂਕੀ, ਹੇਠਾਂ ਨਹਾ ਰਹੇ 3 ਮਜ਼ਦੂਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Pune Water Tank Collapse: 7 ਦੀ ਹਾਲਤ ਗੰਭੀਰ

pune water tank collapse Maharashtra News

Pune Water tank collapse Maharashtra News : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਮਜ਼ਦੂਰ ਕੈਂਪ ਵਿੱਚ ਇੱਕ ਅਸਥਾਈ ਪਾਣੀ ਦੀ ਟੈਂਕੀ ਦੇ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਪਿੰਪਰੀ ਚਿੰਚਵੜ ਟਾਊਨਸ਼ਿਪ ਦੇ ਭੋਸਾਰੀ ਇਲਾਕੇ ਵਿਚ ਉਸ ਸਮੇਂ ਵਾਪਰੀ ਜਦੋਂ ਕੁਝ ਮਜ਼ਦੂਰ ਪਾਣੀ ਦੀ ਟੈਂਕੀ ਹੇਠ ਨਹਾ ਰਹੇ ਸਨ।

ਪਿੰਪਰੀ ਚਿੰਚਵਾੜ ਦੇ ਵਧੀਕ ਪੁਲਿਸ ਕਮਿਸ਼ਨਰ ਵਸੰਤ ਪਰਦੇਸ਼ੀ ਨੇ ਕਿਹਾ ਅਜਿਹਾ ਲੱਗਦਾ ਹੈ ਕਿ ਪਾਣੀ ਦੇ ਦਬਾਅ ਕਾਰਨ ਪਾਣੀ ਦੀ ਟੈਂਕੀ ਦੀ ਕੰਧ ਫਟ ਗਈ, ਜਿਸ ਕਾਰਨ ਟੈਂਕੀ ਡਿੱਗ ਗਈ।' ਉਨ੍ਹਾਂ ਦੱਸਿਆ ਕਿ ਪਾਣੀ ਦੀ ਟੈਂਕੀ ਦੇ ਹੇਠਾਂ ਮੌਜੂਦ ਮਜ਼ਦੂਰ ਮਲਬੇ ਵਿੱਚ ਫਸ ਗਏ। ਅਧਿਕਾਰੀ ਨੇ ਦੱਸਿਆ, ''ਉਨ੍ਹਾਂ 'ਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।''