ਤੇਲੰਗਾਨਾ 'ਚ ਉਮੀਦਵਾਰ ਨੇ ਅਪਣਾਇਆ ਚੋਣ ਪ੍ਰਚਾਰ ਦਾ ਅਨੋਖਾ ਤਰੀਕਾ
ਚੋਣਾ ਦੇ ਪ੍ਰਚਾਰ ਲਈ ਉਮੀਵਾਰ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕਰਦੇ ਹਨ ਤਾਂ ਜੋ ਲੋਕਾਂ ਦੀਆਂ ਵੋਟਾਂ ਉਨ੍ਹਾਂ ਨੂੰ ਹੀ ਮਿਲ ਸਕਣ ਪਰ ਤੇਲੰਗਾਨਾ 'ਚ ਚੋਣ ਪ੍ਰਚਾਰ ...
ਹੈਦਰਾਬਾਦ (ਭਾਸ਼ਾ): ਚੋਣਾ ਦੇ ਪ੍ਰਚਾਰ ਲਈ ਉਮੀਵਾਰ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕਰਦੇ ਹਨ ਤਾਂ ਜੋ ਲੋਕਾਂ ਦੀਆਂ ਵੋਟਾਂ ਉਨ੍ਹਾਂ ਨੂੰ ਹੀ ਮਿਲ ਸਕਣ ਪਰ ਤੇਲੰਗਾਨਾ 'ਚ ਚੋਣ ਪ੍ਰਚਾਰ ਦਾ ਇਕ ਅਨੋਖਾ ਹੀ ਤਰੀਕਾ ਸਾਹਮਣੇ ਆਇਆ ਹੈ। ਜੋ ਤੁਹਾਨੂੰ ਕਾਫੀ ਹੈਰਾਨ ਵੀ ਕਰ ਸਕਦਾ ਹੈ। ਤੇਲੰਗਾਨਾ 'ਚ ਇਕ ਉਮੀਦਵਾਰ ਨੇ ਵੋਟ ਲੈਣ ਦਾ ਅਨੋਖਾ ਤਰੀਕਾ ਅਪਣਾਇਆ ਹੈ। ਵੋਟਰਾਂ ਨੂੰ ਰਿਝਾਉਣ ਲਈ ਚੋਣ ਲੜ ਰਹੇ ਅਕੁਲਾ ਹਨੁਮੰਤ ਘਰ-ਘਰ ਜਾ ਕੇ ਚੱਪਲ ਵੰਡਣ 'ਚ ਲਗੇ ਹੋਏ ਹਨ।
ਨਾਲ ਹੀ ਲੋਕਾਂ ਨੂੰ ਕਹਿ ਰਹੇ ਹਨ ਕਿ ਜੇਕਰ ਉਨ੍ਹਾਂ ਨੇ ਵਾਅਦਾ ਪੂਰੇ ਨਹੀਂ ਕੀਤਾ ਗਿਆ ਤਾਂ ਤੁਸੀ ਮੈਨੂੰ ਇਸ ਚੱਪਲ ਨਾਲ ਸ਼ਰੇਆਮ ਕੁੱਟਣ ਲਈ ਅਜ਼ਾਦ ਹੋਵੋਂਗੇ। ਪਿਛਲੇ ਦਿਨੀ ਉਨ੍ਹਾਂ ਦੇ ਚੱਪਲ ਵੰਡਣ ਦਾ ਵੀਡੀਓ ਵੀ ਸਾਹਮਣੇ ਆਇਆ ਸੀ। ਤੇਲੰਗਾਨਾ ਦੀ 119 ਸੀਟਾਂ 'ਤੇ 7 ਦਸੰਬਰ ਨੂੰ ਵੋਟਿੰਗ ਹੋਵੇਗੀ। ਇਸ ਦੇ ਲਈ 1824 ਉਮੀਦਵਾਰ ਮੈਦਾਨ 'ਚ ਹਨ ਅਤੇ ਨਤੀਜਾ 11ਦਸੰਬਰ ਨੂੰ ਆਵੇਗਾ।
ਕੋਰੁਤਲਾ ਸੀਟ 'ਤੇ ਹਨੁਮੰਤ ਦਾ ਮੁਕਾਬਲਾ ਤਿੰਨ ਵਾਰ ਵਿਧਾਇਕ ਚੁਣੇ ਗਏ ਟੀਆਰਐਸ ਨੇਤਾ ਦੇ ਵਿਦਿਆ ਸਾਗਰ ਰਾਵ ਨਾਲ ਹੈ। ਹਨੁਮੰਤ ਅਪਣੇ ਪ੍ਰਚਾਰ ਮੁਹਿਮ 'ਚ ਪੂਰਾ ਜ਼ੋਰ ਲਗਾ ਰਹੇ ਹਨ। ਉਹ ਐਡਵਾਂਸ 'ਚ ਅਸਤੀਫੇ ਦਾ ਪੱਤਰ ਵੀ ਥਮਾਂ ਰਹੇ ਹਨ, ਜਿਸ 'ਚ ਚੋਣ ਨਤੀਜੀਆਂ ਤੋਂ ਬਾਅਦ ਦੀ ਤਾਰੀਖ ਲਿਖੀ ਗਈ ਹੈ। ਇਸ 'ਚ ਲਿਖਿਆ ਹੈ ਕਿ ਜੇਕਰ ਜਿੱਤ ਤੋਂ ਬਾਅਦ ਉਹ ਚੰਗਾ ਕੰਮ ਨਹੀਂ ਕਰਦੇ ਤਾਂ ਜਨਤਾ ਉਨ੍ਹਾਂ ਨੂੰ ਹਟਾਉਣ ਦਾ ਅਧਿਕਾਰ ਵੀ ਹੋਵੇਗਾ।
ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਵ ਨੇ ਵਕਤ 'ਤੇ ਚੋਣਾਂ ਕਰਾਉਣ ਲਈ ਵਿਧਾਨ ਸਭਾ ਭੰਗ ਕਰ ਦਿਤੀ ਸੀ। ਉਹ ਲੋਕ ਸਭਾ ਚੋਣ ਦੇ ਨਾਲ ਮਈ 'ਚ ਰਾਜ ਦੇ ਚੋਣ ਨਹੀਂ ਕਰਵਾਉਣਾ ਚਾਹੁੰਦੇ ਸਨ। ਤੇਲੰਗਾਨਾ 'ਚ ਫਿਲਹਾਲ ਕੇਸੀਆਰ ਦੀ ਪਾਰਟੀ ਤੇਲੰਗਾਨਾ ਰਾਸ਼ਟਰ ਕਮੇਟੀ (ਟੀਆਰਐਸ) ਦੀ 63, ਕਾਂਗਰਸ ਦੀ 22 ਅਤੇ ਭਾਜਪਾ ਦੀ 9 ਸੀਟਾਂ ਹਨ।