ਜੇ ਚਲਾਈ ਬਰਾਤ ਵਿਚ ਆਤਿਸ਼ਬਾਜ਼ੀ ਲਾੜਾ ਹੋ ਜਾਵੇਗਾ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਨੌਇਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਬੇਲੋੜੀ ਆਤਿਸ਼ਬਾਜ਼ੀ ਵਿਰੁੱਧ ਇਨਕਲਾਬੀ ਹੁਕਮ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਇਸ ...

If caught fireworks in the river will be the groom arrested

ਨੌਇਡਾ- ਉੱਤਰ ਪ੍ਰਦੇਸ਼ ਦੇ ਨੌਇਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਬੇਲੋੜੀ ਆਤਿਸ਼ਬਾਜ਼ੀ ਵਿਰੁੱਧ ਇਨਕਲਾਬੀ ਹੁਕਮ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਇਸ ਮਾਮਲੇ ’ਚ ਸਖ਼ਤੀ ਵਰਤਣ ਦੀ ਹਦਾਇਤ ਜਾਰੀ ਕੀਤੀ ਹੈ। ਜ਼ਿਲ੍ਹੇ ਦੇ ਸਾਰੇ ਥਾਣਾ–ਇੰਚਾਰਜਾਂ ਤੇ ਪੀਆਰਵੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇ ਆਤਿਸ਼ਬਾਜ਼ੀ ਚਲਾਉਣ ਦੀ ਕੋਈ ਵੀ ਸੂਚਨਾ ਮਿਲੇ, ਤਾਂ ਸਬੰਧਤ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਆਮ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤੇ ਜਾਣ ਦੇ ਬਾਵਜੂਦ ਵਿਆਹਾਂ ’ਚ ਆਤਿਸ਼ਬਾਜ਼ੀ ਚਲਾਉਣ ਦੀਆਂ ਖ਼ਬਰਾਂ ਆਮ ਹੀ ਮਿਲਦੀਆਂ ਰਹਿੰਦੀਆਂ ਹਨ। ਇਸ ਸਬੰਧੀ ਸਨਿੱਚਰਵਾਰ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕਰ ਕੇ ਹਦਾਇਤ ਕੀਤੀ ਗਈ ਹੈ ਕਿ ਕਾਰਵਾਈ ਦੌਰਾਨ ਲਾੜੇ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਸਿਟੀ ਮੈਜਿਸਟ੍ਰੇਟ ਸ਼ੈਲੇਂਦਰ ਕੁਮਾਰ ਮਿਸ਼ਰ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਪਟਾਕਿਆਂ ਅਤੇ ਆਤਿਸ਼ਬਾਜ਼ੀ ਉੱਤੇ ਪਾਬੰਦੀ ਲਾਈ ਹੋਈ ਹੈ ਪਰ ਕੁਝ ਲੋਕ ਵਿਆਹ ਸਮਾਰੋਹਾਂ ’ਚ ਆਤਿਸ਼ਬਾਜ਼ੀ ਕਰ ਰਹੇ ਹਨ।

 

ਇਸ ਲਈ ਸਾਰੇ ਥਾਣਾ ਇੰਚਾਰਜਾਂ ਅਤੇ ਪੀਆਰਵੀ ਉੱਤੇ ਤੈਨਾਤ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖ਼ਬਰ ਮਿਲਦਿਆਂ ਹੀ ਆਪਣੇ ਫ਼ੋਨ ਨਾਲ ਤੁਰੰਤ ਤਸਵੀਰ ਖਿੱਚ ਲੈਣ ਅਤੇ ਮੁਲਜ਼ਮਾਂ ਵਿਰੁੱਧ ਸ਼ਿਕਾਇਤ ਦਰਜ ਕਰ ਕੇ ਗ੍ਰਿਫ਼ਤਾਰ ਕਰ ਲੈਣ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ’ਚ ਲਾੜੇ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਜੇ ਲੋਕ ਨਾ ਮੰਨੇ, ਤਾਂ ਲਾੜੇ ਨੂੰ ਵੀ ਗ੍ਰਿਫ਼ਤਾਰ ਕਰਨਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨਾਲ ਮਿਲ ਕੇ ਇਸ ਸਬੰਧੀ ਯੋਜਨਾ ’ਤੇ ਕੰਮ ਹੋ ਰਿਹਾ ਹੈ। ਹੁਣ ਕਿਸੇ ਵੀ ਹਾਲਤ ’ਚ ਨੌਇਡਾ ਤੇ ਆਲੇ–ਦੁਆਲੇ ਦੇ ਇਲਾਕਿਆਂ ’ਚ ਆਤਿਸ਼ਬਾਜ਼ੀ ਨਹੀਂ ਚੱਲਣ ਦਿੱਤੀ ਜਾਵੇਗੀ।