ਜਿਸ ਸੁਰੰਗ ਨਾਲ ਭਾਰਤ ਵਿਚ ਦਾਖਲ ਹੋਏ ਅੱਤਵਾਦੀ,ਉਸੇ ਸੁਰੰਗ ਦੇ150 ਫੁੱਟ ਅੰਦਰ ਪਹੁੰਚੇ ਜਵਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਖੁੱਲੀ ਪਾਕਿ ਦੀ ਪੋਲ

Tunnel

ਜੰਮੂ ਕਸ਼ਮੀਰ: ਜੰਮੂ-ਕਸ਼ਮੀਰ ਦੇ ਨਾਗਰੋਟਾ ਵਿਚ ਸੁਰੰਗ ਰਾਹੀਂ ਅੱਤਵਾਦੀਆਂ ਦੀ ਭਾਰਤ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਭਾਰਤੀ ਸੈਨਿਕਾਂ ਨੇ ਨਾਕਾਮ ਕਰ ਦਿੱਤਾ। ਹੁਣ ਭਾਰਤੀ ਫੌਜ ਇਸ ਮਾਮਲੇ ਵਿਚ ਸਾਰੇ ਸਬੂਤ ਇਕੱਠੇ ਕਰਨ ਵਿਚ ਲੱਗੀ ਹੋਈ ਹੈ।

ਇਸ ਦੇ ਮੱਦੇਨਜ਼ਰ, ਸੁਰੱਖਿਆ ਬਲਾਂ ਨੇ ਇਸ ਸੁਰੰਗ ਵਿੱਚ 200 ਮੀਟਰ ਲੰਬੀ ਇਸ ਸੁਰੰਗ ਦੇ 150 ਫੁੱਟ  ਅੰਦਰ ਗਏ। ਦੱਸ ਦੇਈਏ ਕਿ 19 ਨਵੰਬਰ ਨੂੰ ਨਗਰੋਟਾ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਸੀ, ਜਿਸ ਵਿੱਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ।

ਇਹ ਅੱਤਵਾਦੀ 26/11 ਦੇ ਹਮਲੇ ਕਰਨ ਦੀਆਂ ਨਾਪਾਕ ਯੋਜਨਾਵਾਂ ਨਾਲ ਭਾਰਤ ਵਿੱਚ ਦਾਖਲ ਹੋਏ ਸਨ। ਮੁਠਭੇੜ ਤੋਂ ਬਾਅਦ ਸੈਨਾ ਨੂੰ ਅਲਰਟ ਕੀਤਾ ਗਿਆ ਅਤੇ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ। ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਡਾਇਰੈਕਟਰ ਜਨਰਲ ਰਾਕੇਸ਼ ਅਸਥਾਨਾ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਅਤੇ ਰਾਜੌਰੀ ਸੈਕਟਰਾਂ ਵਿੱਚ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਦੇ ਨਾਲ ਗਸ਼ਤ ਵਧਾਉਣ ਦੇ ਆਦੇਸ਼ ਦਿੱਤੇ ਹਨ।

ਸੁਰੱਖਿਆ ਬਲਾਂ ਦੁਆਰਾ ਗਸ਼ਤ ਵਧਾਉਣ ਪਿੱਛੇ ਮਕਸਦ ਸੁਰੰਗਾਂ ਦੀ ਭਾਲ ਕਰਨਾ ਹੈ ਜਿਸ ਰਾਹੀਂ ਜੈਸ਼-ਏ-ਮੁਹੰਮਦ (ਜੇਈਐਮ) ਦੇ ਚਾਰ ਅੱਤਵਾਦੀ ਭਾਰਤ ਵਿੱਚ ਦਾਖਲ ਹੋਏ। ਫਿਲਹਾਲ, ਭਾਰਤੀ ਖੁਫੀਆ ਏਜੰਸੀਆਂ ਜੈਸ਼ ਦੇ ਚਾਰੇ ਅੱਤਵਾਦੀਆਂ ਦੇ ਨਾਮ ਅਤੇ ਟਰੈਕ ਦੀ ਜਾਂਚ ਕਰ ਰਹੀਆਂ ਹਨ। ਇਸ ਦੇ ਨਾਲ ਹੀ, ਮਾਮਲੇ ਦੀ ਜਾਂਚ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਅੱਤਵਾਦੀ 19 ਨਵੰਬਰ ਦੀ ਰਾਤ ਨੂੰ ਬਾਹਰ ਨਿਕਲਣ ਤੋਂ ਪਹਿਲਾਂ ਸੁਰੰਗ ਦੇ ਅੰਦਰ ਛੁਪੇ ਹੋਏ ਸਨ।

ਉਹਨਾਂ ਨੇ ਕਿਹਾ ਕਿ 173 ਬਟਾਲੀਅਨ ਦੇ ਕਮਾਂਡੈਂਟ ਰਾਠੌਰ ਨੇ ਉਸ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਦੇ ਜਵਾਨ ਜੈਸ਼ ਅੱਤਵਾਦੀਆਂ ਦੁਆਰਾ ਵਰਤੀ ਜਾ ਰਹੀ ਸੁਰੰਗ ਵਿਚ ਤਕਰੀਬਨ 150 ਫੁੱਟ ਅੰਦਰ ਗਏ। ਇਸ ਦੌਰਾਨ ਜਵਾਨਾਂ ਨੂੰ ਉੱਥੋਂ ਬਿਸਕੁਟ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੇ ਰੈਪਰ ਮਿਲੇ। ਲਾਹੌਰ ਦੀ ਇਕ ਕੰਪਨੀ 'ਮਾਸਟਰ ਕੂਜੀਨ ਕੱਪਕੇਕ ਦਾ ਪੈਕੇਟ 'ਤੇ ਰਜਿਸਟਰਡ ਹੈ।ਇਸ ਤੋਂ ਇਲਾਵਾ, ਉਤਪਾਦਨ ਦੀ ਮਿਤੀ ਮਈ 2020 ਹੈ ਅਤੇ ਪੈਕੇਟ 'ਤੇ ਮਿਆਦ ਮਿਤੀ 17 ਨਵੰਬਰ, 2020 ਹੈ।