ਕੀ ਹਰਿਆਣਾ 'ਚ ਮੁੜ ਲੱਗੇਗਾ ਲੌਕਡਾਊਨ ਜਾਂ ਨਹੀਂ? ਸਿਹਤ ਮੰਤਰੀ ਨੇ ਕੀਤਾ ਸਪਸ਼ਟ
ਸਰਕਾਰ ਲੌਕਡਾਊਨ ਜਾਂ ਨਾਇਟ ਕਰਫਿਊ ਕਿਸੇ ਵੀ ਤਰ੍ਹਾਂ ਨਹੀਂ ਲਾਗੂ ਕਰੇਗੀ।
anil vij
ਚੰਡੀਗੜ੍ਹ: ਦੇਸ਼ ਭਰ ਇੱਕ ਵਾਰ ਫਿਰ ਤੋਂ ਕੋਰੋਨਾ ਦੀ ਗਿਣਤੀ ਵੱਧ ਗਈ ਹੈ। ਇਸ ਕਰਕੇ ਕੁਝ ਹਿੱਸਿਆਂ 'ਚ ਮੁੜ ਤੋਂ ਲੌਕਡਾਊਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਰਾਜ ਵਿੱਚ ਲੌਕਡਾਊਨ ਜਾਂ ਨਾਇਟ ਕਰਫਿਊ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਵਿੱਜ ਨੇ ਕਿਹਾ ਕਿ ਸਰਕਾਰ ਲੌਕਡਾਊਨ ਜਾਂ ਨਾਇਟ ਕਰਫਿਊ ਕਿਸੇ ਵੀ ਤਰ੍ਹਾਂ ਨਹੀਂ ਲਾਗੂ ਕਰੇਗੀ।
ਸਿਹਤ ਮੰਤਰੀ ਨੇ ਕਿਹਾ ਨੇ ਕਿ ਉਹ ਲੋਕਾਂ ਨੂੰ ਇਹ ਸਮਝਾਉਣ ਲਈ ਜਾਗਰੂਕਤਾ ਫੈਲਾਉਣਗੇ ਕਿ ਉਨ੍ਹਾਂ ਨੂੰ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣ ਕਰਦਿਆਂ ਵਾਇਰਸ ਨਾਲ ਜੀਉਣਾ ਸਿੱਖਣਾ ਪਏਗਾ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਉਹ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਚਲਾਨ ਕਰਨਗੇ।