ਸੀਨੀਅਰ ਨਾਗਰਿਕਾਂ ਲਈ ਅਯੋਧਿਆ ਦੇ ਲਈ ਪਹਿਲੀ ਟ੍ਰੇਨ 3 ਦਸੰਬਰ ਨੂੰ ਹੋਵੇਗੀ ਰਵਾਨਾ: CM ਦਿੱਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਜਿਸਟ੍ਰੇਸ਼ਨ ਸ਼ੁਰੂ

Arvind Kejriwal

 

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿੱਚ  ਅਯੁੱਧਿਆ ਵੀ ਸ਼ਾਮਲ ਕੀਤਾ ਹੈ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦਿੱਲੀ ਦੇ ਉਨ੍ਹਾਂ ਦੇ ਸਾਰੇ ਬਜ਼ੁਰਗਾਂ ਨੂੰ ਹੁਣ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਭੇਜਿਆ ਜਾ ਰਿਹਾ ਹੈ। ਅਯੁੱਧਿਆ ਲਈ ਸਾਡੀ ਪਹਿਲੀ ਰੇਲਗੱਡੀ 3 ਦਸੰਬਰ ਨੂੰ ਰਵਾਨਾ ਹੋ ਰਹੀ ਹੈ।

 

 

ਹਾਲ ਹੀ ਵਿੱਚ ਸੀਐਮ ਕੇਜਰੀਵਾਲ ਅਯੁੱਧਿਆ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅਯੁੱਧਿਆ ਨੂੰ ਵੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 'ਚ ਸ਼ਾਮਲ ਕੀਤਾ। ਹੁਣ ਦਿੱਲੀ ਦੇ ਸੀਨੀਅਰ ਨਾਗਰਿਕ ਰਾਮ ਲੱਲਾ ਦੇ ਦਰਸ਼ਨਾਂ ਲਈ ਜਾ ਸਕਣਗੇ। ਉਨ੍ਹਾਂ ਕਿਹਾ ਕਿ ਜੋ ਵੀ ਇਸ ਤੀਰਥ ਯਾਤਰਾ 'ਤੇ ਜਾਣਾ ਚਾਹੁੰਦੇ ਹਨ, ਉਹ ਦਿੱਲੀ ਸਰਕਾਰ ਦੇ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

 

 

 

ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਦਿੱਲੀ ਦੇ ਈਸਾਈ ਧਰਮ ਨੂੰ ਮੰਨਣ ਵਾਲੇ ਲੋਕਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਿੱਚ ਗੋਆ ਦੇ ਵੇਲੰਕੰਨੀ ਚਰਚ ਨੂੰ ਵੀ ਸ਼ਾਮਲ ਕੀਤਾ ਹੈ। ਦੱਸ ਦੇਈਏ ਕਿ ਇਸ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 10 ਸ਼ਹਿਰਾਂ ਦੀ ਯਾਤਰਾ ਕਰਵਾਈ ਜਾਂਦੀ ਸੀ ਪਰ ਹੁਣ ਸੀਐਮ ਕੇਜਰੀਵਾਲ ਨੇ ਇਸ ਵਿੱਚ ਅਯੁੱਧਿਆ ਅਤੇ ਗੋਆ ਨੂੰ ਸ਼ਾਮਲ ਕਰ ਲਿਆ ਹੈ। ਇਸ ਯੋਜਨਾ ਤਹਿਤ ਹੁਣ ਤੱਕ 36000 ਤੋਂ ਵੱਧ ਲੋਕ ਤੀਰਥ ਯਾਤਰਾ ਦਾ ਲਾਭ ਲੈ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿੱਚ ਬਜ਼ੁਰਗ ਵਿਅਕਤੀ ਦੇ ਨਾਲ ਨੌਜਵਾਨ ਵੀ ਜਾ ਸਕਦਾ ਹੈ। ਤੀਰਥ ਯਾਤਰਾ ਯੋਜਨਾ ਵਿੱਚ ਕੋਈ ਵੀ 12 ਸਥਾਨਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦਾ ਹੈ। ਇਸ ਲਈ ਵੱਧ ਤੋਂ ਵੱਧ ਰਜਿਸਟਰ ਕਰੋ। ਸਰਕਾਰ ਸਾਰਿਆਂ ਨੂੰ ਅਯੁੱਧਿਆ ਦੇ ਦਰਸ਼ਨ ਕਰਵਾ ਕੇ ਲਿਆਵੇਗੀ। ਜੇਕਰ ਰਜਿਸਟ੍ਰੇਸ਼ਨ ਜ਼ਿਆਦਾ ਹੋਈ ਤਾਂ ਅਸੀਂ ਦੂਜੀ ਟਰੇਨ ਲੈ ਕੇ ਜਾਵਾਂਗੇ। ਲੋੜ ਪੈਣ 'ਤੇ ਰੇਲ ਗੱਡੀਆਂ ਵਧਾਈਆਂ ਜਾਣਗੀਆਂ।