ਜੰਮੂ ਕਸ਼ਮੀਰ ’ਚ ਖੇਤ ’ਚੋਂ ਹਥਿਆਰਾਂ ਸਮੇਤ 5 ਲੱਖ ਦੀ ਨਕਦੀ ਹੋਈ ਬਰਾਮਦ
ਪੁਲਿਸ ਨੂੰ ਸ਼ੱਕ ਹੈ ਕਿ ਪਾਕਿਸਤਾਨੀ ਡਰੋਨ ਨੇ ਇਹ ਪੈਕਟ ਸੁੱਟੇ ਹਨ।
photo
ਸਾਂਬਾ : ਜੰਮੂ ਦੇ ਸਾਂਬਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਪੁਲਿਸ ਨੂੰ ਇੱਕ ਸੀਲਬੰਦ ਪੈਕੇਟ ਮਿਲਿਆ ਹੈ। ਇਸ ਵਿੱਚ ਵਿਸਫੋਟਕ, ਹਥਿਆਰ ਅਤੇ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪਾਕਿਸਤਾਨੀ ਡਰੋਨ ਨੇ ਇਹ ਪੈਕਟ ਸੁੱਟੇ ਹਨ।
ਸਾਂਬਾ ਦੇ ਐਸਐਸਪੀ ਅਭਿਸ਼ੇਕ ਮਹਾਜਨ ਨੇ ਦੱਸਿਆ ਕਿ ਇਹ ਵਿਸਫੋਟਕ ਪਦਾਰਥ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਸੁੱਟਿਆ ਗਿਆ ਸੀ। ਸਾਡੀ ਟੀਮ ਨੇ ਅੱਤਵਾਦੀਆਂ ਦੀ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਐਸਐਸਪੀ ਨੇ ਅੱਗੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਇੱਕ ਵਿਅਕਤੀ ਨੇ ਸਾਨੂੰ ਸੂਚਨਾ ਦਿੱਤੀ ਕਿ ਵਿਜੇਪੁਰ ਦੇ ਸਾਵੰਖਾ ਮੋੜ ਤੋਂ ਕੁਝ ਦੂਰੀ 'ਤੇ ਇੱਕ ਸੀਲਬੰਦ ਪੈਕੇਟ ਮਿਲਿਆ ਹੈ। ਸੂਚਨਾ ਤੋਂ ਬਾਅਦ ਸਾਡੀ ਟੀਮ ਮੌਕੇ 'ਤੇ ਪਹੁੰਚ ਗਈ। ਪੈਕਟ 'ਚੋਂ 5 ਲੱਖ ਰੁਪਏ, 2 ਚੀਨੀ ਪਿਸਤੌਲ, 4 ਮੈਗਜ਼ੀਨ, ਇਕ ਸਟੀਲ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਬਰਾਮਦ ਹੋਇਆ ਹੈ।